🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹
ਲੋਕ ਸਭਾ ਚੋਣਾਂ 2024 – ਕਾਂਗਰਸ ਦੇ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਵੀ ਅੱਜ ਮਨੀਸ਼ ਤਿਵਾੜੀ ਦੇ ਹੱਕ ‘ਚ ਕਰਨਗੇ ਚੋਣ ਪ੍ਰਚਾਰ
ਲੋਕ ਸਭਾ ਚੋਣਾਂ 2024 – ਰਾਜਨਾਥ ਸਿੰਘ ਵੀ ਅੱਜ ਪੰਜਾਬ ਲੋਕ ਸਭਾ ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ 
We have not come to power for 5 to 10 years, but 50, says BJP chief Amit Shah
ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਚ ਚੋਣ ਪ੍ਰਚਾਰ ਕਰਨਗੇ
ਯੂਕਰੇਨ ਯੁੱਧ : ਖਾਰਕਿਵ ਸਟੋਰ ‘ਤੇ ਹਮਲੇ ਤੋਂ ਬਾਅਦ ਦੋ ਦੀ ਮੌਤ, 33 ਜ਼ਖਮੀ
ਚੀਨ ਤੇ ਨੇਪਾਲ ਨੇ ਰਵਾਇਤੀ ਸਰਹੱਦੀ ਵਪਾਰ ਪੁਆਇੰਟਾਂ ਨੂੰ ਮੁੜ ਖੋਲ੍ਹਿਆ
ਬ੍ਰਾਜ਼ੀਲ ‘ਚ ਮੌਸਮ ਦੀ ਤਬਾਹੀ ਕਾਰਨ ਮਰਨ ਵਾਲਿਆਂ ਦੀ ਗਿਣਤੀ 150 ਤੋਂ ਪਾਰ
We have not come to power for 5 to 10 years, but 50, says BJP chief Amit Shah
IPL 2024 ਦਾ ਅੱਜ ਹੋਵੇਗਾ ਆਗਾਜ਼
ਕਜ਼ਾਕਿਸਤਾਨ: ਅਸਤਾਨਾ ਹਵਾਈ ਅੱਡੇ ‘ਤੇ ਅੱਗ, 18 ਉਡਾਣਾਂ ਲੇਟ
WishavWarta -Web Portal - Punjabi News Agency

Day: March 12, 2018

Entrepreneurship to be the new success mantra for the SC brethren- Chairman SC commission Pb

ਹਰਿਆਣਾ ਸਰਕਾਰ ਨੇ ਖੇਡ ਨੀਤੀ 2015 ਦੇ ਤਹਿਤ ਪੁਰਸਕਾਰਾਂ ਲਈ ਮੰਗੀਆਂ ਅਰਜ਼ੀਆਂ 

ਚੰਡੀਗੜ, 12 ਮਾਰਚ  – ਹਰਿਆਣਾ ਸਰਕਾਰ ਦੀ ਖੇਡ ਨੀਤੀ, 2015 ਅਨੁਸਾਰ ਰਾਜ ਦੇ ਖਿਡਾਰੀਆਂ, ਕੋਚਾਂ, ਰੈਫਰੀ/ਐਪਾਇਰ, ਪੀ.ਟੀ.ਈ./ਡੀ.ਪੀ.ਈ. ਅਤੇ ਸੱਭ ਤੋਂ ਵਧੀਆ ਸੰਘਾਂ ਨੂੰ ਪੁਰਸਕਾਰ ਦਿੱਤੇ ਜਾਣੇ ਹਨ ਅਤੇ ਇੰਨਾਂ ਪੁਰਸਕਾਰਾਂ ਲਈਬਿਨੈ ਦੀ ਆਖੀਰੀ ਮਿਤੀ 31 ਮਾਰਚ, 2018 ਹੈ। ਇਹ ਜਾਣਕਾਰੀ ਦਿੰਦੇ ਹੋਏ ਖੇਡ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਜੂਨਿਆ ਖਿਡਾਰੀਆਂ ਲਈ 5 ਏਕਲਵਯ ਐਵਾਰਡ (ਜਿੰਨਾਂ ਵਿਚ ਨਿੱਜੀ ਖੇਡ ਵਿਚ 3 ਅਤੇ ਟੀਮ ਖੇਡ ਵਿਚ 2) ਦੇ ਆਧਾਰ ' ਦਿੱਤੇ ਜਾਣਗੇ ਅਤੇ ਇਕ ਲੱਖ ਰੁਪਏ ਦੀ ਰਕਮ ਪ੍ਰਦਾਨਕੀਤੀ ਜਾਵੇਗੀ। ਉਨਾਂ ਦਸਿਆ ਕਿ ਮਹਾਰਾਣਾ ਪ੍ਰਤਾਪ ਐਵਾਰਡ (ਪੁਰਖਾਂ ਲਈ) ਤੇ 2 ਲੱਖ ਰੁਪਏ ਨਗਦ ਰਕਮ, ਰਾਣੀ ਲੱਛਮੀ ਬਾਈ ਐਵਾਰਡ (ਸਿਰਫ ਮਹਿਲਾਵਾਂ ਲਈ) ਤੇ 2 ਲੱਖ ਰੁਪਏ ਨਗਦ ਰਕਮ, ਗੁਰੂ ਵਿਸ਼ਿਸ਼ਠ ਐਡਵਾਰ (ਕੋਚਾਂ ਲਈ) ਤੇ2 ਲੱਖ ਰੁਪਏ ਨਗਦ ਰਕਮ, ਵਿਕਰਮਾਦਿਤਯ ਐਵਾਰਡ – ਰੈਫਰੀ/ਅਪਾਇਰ/ਜੱਜ ਲਈ ਸਾਲਾਨਾ ਐਵਾਰਡ ਤੇ ਇਕ ਲੱਖ ਰੁਪਏ ਨਗਦ ਰਕਮ, ਪੀ.ਟੀ.ਈ./ਡੀ.ਪੀ.ਈ. ਲਈ ਐਵਾਰਡ ਤੇ ਇਕ ਲੱਖ ਰੁਪਏ ਨਗਦ ਰਕਮ ਤੇ ਸੱਭ ਤੋਂ ਵਧੀਆ ਖੇਡਸੰਘਾਂ ਦੀ ਉੱਚ ਖੇਡ ਉਪਲੱਬਧੀਆਂ ਦੇ ਆਧਾਰ 'ਤੇ ਐਵਾਰਡ ਤੇ 5 ਲੱਖ ਰੁਪਏ ਦੇ ਨਗਦ ਰਕਮ ਦਿੱਤੀ ਜਾਵੇਗੀ। ਉਨਾਂ ਦਸਿਆ ਕਿ ਉਪਰਕੋਤ ਐਵਾਰਡ ਦੀ ਗਾਇਡ ਲਾਇਨ ਅਤੇ ਬਿਨੈ ਪੱਤਰਾਂ ਲਈ ਵਿਭਾਗੀ ਵੈਬਸਾਇਟ http://www.haryanasports.gov.in/ 'ਤੇ ਉਪਲੱਬਧ ਹੈ। ਬਿਨੈ ਪੱਤਰ ਜਿਲਾ ਖੇਡ ਦਫਤਰ ਵਿਚ 31 ਮਾਰਚ, 2018 ਤਕ ਪ੍ਰਾਪਤਕੀਤੇ ਜਾਣਗੇ। ਉਨਾਂ ਦਸਿਆ ਕਿ ਨਿਰਧਿਰਤ ਮਿਤੀ ਦੇ ਉਪਰੋਕਤ ਬਿਨੈ ਪੱਤਰਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। --

Entrepreneurship to be the new success mantra for the SC brethren- Chairman SC commission Pb

ਹਰਿਆਣਾ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੀ ਤਨਖਾਹ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ

ਚੰਡੀਗੜ, 12 ਮਾਰਚ  – ਹਰਿਆਣਾ ਸਰਕਾਰ ਨੇ ਕੈਲੇਂਡਰ ਸਾਲ 2018 ਲਈ ਰਾਜ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਤਨਖਾਹ ਤੇ ਭੱਤਿਆਂ ਅਤੇ ਪੈਨਸ਼ਨ ਭੁਗਤਾਨ ਦੇ ਸਬੰਧ ਵਿਚ ਦਿਸ਼ਾ-ਨਿਰਦੇਸ਼ ਦਿੱਤੇ ਹਨ, ਜਿਸ ਦੇ ਤਹਿਤ 30ਜੂਨ ਅਤੇ 1 ਜੁਲਾਈ, 1 ਸਤੰਬਰ, 1 ਨਵੰਬਰ ਅਤੇ 1 ਦਸੰਬਰ, 2018 ਨੂੰ ਸਰਕਾਰੀ ਛੁੱਟੀ ਹੋਣ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਦੇ ਗੈਜਟਿਡ, ਨਾਨ-ਗੈਜਟਿਡ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਉਨਾਂ ਦੀ ਤਨਖਾਹ ਤੇ ਭੱਤਿਆ ਅਤੇ ਪੈਨਸ਼ਨਦਾ ਭੁਗਤਾਨ ਕ੍ਰਮਵਾਰ 29 ਜੂਨ, 31 ਅਗਸਤ, 31 ਅਕਤੂਬਰ, ਅਤੇ 30 ਨਵੰਬਰ ਨੂੰ ਕੀਤਾ ਜਾਵੇਗਾ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਿੱਤ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਇਸ ਬਾਰੇ ਵਿੱਤ ਵਿਭਾਗ ਵੱਲੋਂ ਇਕ ਪੱਤਰ ਰਾਜ ਦੇ ਸਾਰੇ ਵਿਭਾਗ ਮੁੱਖੀਆਂ, ਮੰਡਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਉਪ ਮੰਡਲ ਅਧਿਕਾਰੀਆਂ ਦੇ ਨਾਲ-ਨਾਲਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਨੂੰ ਭੇਜਿਆ ਗਿਆ ਹੈ।

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਹਰਿਆਣਾ ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ ਨੇ ਮਾਹਿਰ ਕਲਾਕਾਰ ਤੇ ਸੰਸਥਾਵਾਂ ਤੋਂ ਵਿਭਾਗ ਵਿਚ ਰਜਿਸਟਰੇਸ਼ਨ ਲਈ ਮੰਗੀਆਂ ਅਰਜ਼ੀਆਂ 

ਚੰਡੀਗੜ, 12 ਮਾਰਚ  – ਹਰਿਆਣਾ ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ ਨੇ ਕਲਾ ਤੇ ਲੋਕ ਕਲਾ ਜਿਵੇਂ ਕਿ ਗਾਇਨ, ਵਾਦਨ, ਨਾਚ, ਚਿਤਰਕਲਾ, ਮੂਰਤੀਕਲਾ, ਰੰਗਮੰਚ ਆਦਿ ਨਾਲ ਸਬੰਧਤ ਸਾਰੇ ਕਾਲਾਵਾਂ ਵਿਚ ਮਾਹਿਰ ਕਲਾਕਾਰ ਤੇਸੰਸਥਾਵਾਂ ਆਪਣਾ ਰਜਿਸਟਰੇਸ਼ਨ ਵਿਭਾਗ ਵਿਚ ਕਰਵਾਉਣ ਅਤੇ ਰਜਿਸਟਰੇਸ਼ਨ ਬਿਨੈ ਦੀ ਆਖਰੀ ਮਿਤੀ 15 ਮਾਰਚ, 2018 ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਬਿਨੈਕਾਰ ਆਪਣਾ ਨਾਂਅ, ਪਤਾ, ਫੋਟੋ, ਆਧਾਰਕਾਰਡ ਨੰਬਰ, ਪੈਨ ਨੰਬਰ, ਬੈਂਕ ਖਾਤਾ ਵੇਰਵਾ, ਕਲਾ ਦਾ ਖੇਤਰ, ਵਿਦਿਅਕ ਯੋਗਤਾ ਅਤੇ ਈ ਮੇਲ ਆਦਿ ਵੇਰਵੇ ਦੇ ਨਾਲਬਿਨੈ ਕਰਨ। ਉਨਾਂ ਦਸਿਆ ਕਿ ਬਿਨੈ ਸਬੰਧਤ ਜਾਣਕਾਰੀ ਲਈ ਉਮੀਦਵਾਰ ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ, ਐਸ.ਸੀ.ਓ. 29, ਦੂਜੀ ਮੰਜਿਲ, ਸੈਕਟਰ 7ਸੀ, ਚੰਡੀਗੜ ਵਿਚ ਸੰਪਰਕ ਕਰ ਸਕਦੇ ਹਨ।

Entrepreneurship to be the new success mantra for the SC brethren- Chairman SC commission Pb

ਜੀ.ਐਸ.ਟੀ. ਕਾਊਂਸਲ ਨੇ ਸ਼ਰਾਬ ਲਈ ਲਾਈਸੈਂਸ ‘ਤੇ ਜੀ.ਐਸ.ਟੀ. ਨਾ ਲਗਾਉਣ ਦਾ ਕੀਤਾ ਫੈਸਲਾ 

ਚੰਡੀਗੜ, 11 ਮਾਰਚ  - ਜੀ.ਐਸ.ਟੀ. ਕਾਊਂਸਲ ਨੇ ਸ਼ਰਾਬ ਲਾਈਸੈਂਸ ਦੇ ਵੰਡ ਜਿਵੇਂ ਕਿ ਲਾਈਸੈਂਸ ਫੀਸ, ਪਰਮਿਟ ਫੀਸ ਆਦਿ ਦੀ ਵਸੂਲੀ ਕੇ ਨਾਲ-ਨਾਲ ਸ਼ਰਾਬ ਦੇ ਵਪਾਰ ਦੇ ਨਿਯਮਾਂ ਦੇ ਸਬੰਧ ਵਿਚ ਸਪਸ਼ਟ ਕੀਤਾ ਹੈ ਕਿ ਮਨੁੱਖੀ ਖਪਤ ਲਈਸ਼ਰਾਬ ਲਈ ਲਾਈਸੈਂਸ 'ਤੇ ਜੀ.ਐਸ.ਟੀ. ਨਾ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿਚ ਹਰਿਆਦਾ ਆਬਕਾਰੀ ਤੇ ਕਰਾਧਾਨ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਫੈਸਲਾ ਅੱਜ ਨਵੀਂ ਦਿੱਲੀ ਵਿਚ ਜੀ.ਐਸ.ਟੀ. ਕਾਊਂਸਿਲ ਦੀ 26ਵੀਂ ਮੀਟਿੰਗ ਵਿਚ ਕੀਤਾ ਗਿਆ। ਉਨਾਂ ਦਸਿਆ ਕਿ ਪ੍ਰੀ-ਜੀ.ਐਸ.ਟੀ. ਸਮਾਂ ਯਾਨੀ 1 ਅਪ੍ਰੈਲ, 2016 ਤੋਂ ਜੂਨ 2017 ਵਿਚ ਵੀ ਉਪਰੋਕਤ ਫੈਸਲਾ ਸੇਵਾ ਟੈਕਸ, ਕੇਂਦਰੀ ਆਬਕਾਰੀ ਅਥਾਰਿਟੀ ਦੇ ਸੇਵਾਟੈਕਸ 'ਤੇ ਮਨੁੱਖੀ ਖਪਤ ਲਈ ਸ਼ਰਾਬ ਲਈ ਲਾਈਸੈਂਸ ਲੈਣ 'ਤੇ ਉਸੇ ਤਰਾਂ ਲਾਗੂਹੋਵੇਗੀ। ਉਨਾਂ ਦਸਿਆ ਇਸ ਸਪਸ਼ਟੀਕਰਣ ਨਾਲ ਸਾਲ 2018-19 ਲਈ ਸ਼ਰਾਬ ਦੇ ਲਾਈਸੈਂਸ ਦੇ ਵੰਡ ਦੀ ਪ੍ਰਕ੍ਰਿਆ ਵਿਚ ਤੇਜੀ ਆਵੇਗੀ। ਬੁਲਾਰੇ ਨੇ ਦਸਿਆ ਕਿ ਮੀਟਿੰਗ ਵਿਚ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ, ਤਿਲੰਗਾਨਾਂ ਅਤੇ ਉੱਤਰ ਪ੍ਰਦੇਸ਼ ਵੱਲੋਂ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ, ਜੋ ਉਨਾਂ ਦੀ ਇਹ ਪੁਰਾਣ ਪੈਂਡਿੰਗ ਮੰਗ ਸੀ।

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਹਰਿਆਣਾ ਦੇ ਮੁੱਖ ਮੰਤਰੀ ਨੇ ਜਿਲਾ ਯਮੁਨਾਨਗਰ ਵਿਚ ਡੀ.ਏ.ਵੀ. ਮਹਿਲਾ ਯੂਨੀਵਰਸਿਟੀ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ

ਚੰਡੀਗੜ, 12 ਮਾਰਚ –ਹਰਿਆਣਾ ਵਿਚ ਕੁੜੀਆਂ ਦੀ ਸਿਖਿਆ ਨੂੰ ਪ੍ਰੋਤਸਾਹਨ ਦੇਣ ਅਤੇ ਇਹ ਯਕੀਨੀ ਕਰਨ ਲਈ ਕਿ ਗੁਣਵੱਤਾਪਰਕ ਸਿਖਿਆ ਪ੍ਰਾਪਤ ਕਰਨ ਦੇ ਲਈ ਉਨਾਂ ਨੂੰ ਦੂਰ ਤਕ ਜਾਣਾ ਨਾ ਪਏ, ਹਰਿਆਣਾ ਸਰਕਾਰ ਨੇ ਜਿਲਾਯਮੁਨਾਨਗਰ ਦੀ ਤਹਿਸੀਲ ਛੱਛਰੌਲੀ ਦੇ ਪਿੰਡ ਪੰਜੇਟੀ, ਮੁਕਰਾਮਪੁਰ, ਚਨੇਤਾ ਅਤੇ ਮੁੰਡਖੇਰਾ ਦੀ ਮਾਲੀ ਸੰਪਦਾ ਵਿਚ ਡੀ.ਏ.ਵੀ. ਮਹਿਲਾ ਯੂਨੀਵਰਸਿਟੀ ਦੀ ਸਥਾਪਨਾ ਦੇ ਲਈ ਭੂਮੀ ਵਰਤੋਂ ਬਦਲਾਅ (ਸੀ.ਐਲ.ਯੂ.) ਦੀ ਮੰਜੂਰੀ ਦੇਣ ਦਾ ਫ਼ੈਸਲਾਕੀਤਾ ਹੈ। ਇਹ ਯੂਨੀਵਰਸਿਟੀ 193.04 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਤੋ 56.79 ਏਕੜ ਜਮੀਨ 'ਤੇ ਸਥਾਪਿਤ ਕੀਤੀ ਜਾਵੇਗੀ। ਵਰਨਣਯੋਗ ਹੈ, ਕਿ ਡੀ.ਏ.ਵੀ.ਪ੍ਰਬੰਧਨ ਕਮੇਟੀ ਵੱਲੋ ਪਹਿਲਾਂ ਸੀ.ਐਲ.ਯੂ. ਪ੍ਰਦਾਨ ਕਰਨ ਦੇ ਲਈ ਕੀਤੇਗਈ ਬੇਨਤੀ ਨੂੰ ਮਾਰਚ, 2013 ਵਿਚ ਰਾਜ ਸਰਕਾਰ ਨੇ ਰੱਦ ਕਰ ਦਿੱਤਾ ਸੀ। ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਸਬੰਧ ਵਿਚ ਇਕ ਪ੍ਰਸਤਾਵ ਨੂੰ ਮੰਜੂਰੀ ਦੇ ਦਿੱਤੀ ਹੈ। ਉਨਾਂ ਨੇ ਕਿਹਾ ਕਿ ਯਮੁਨਾਨਗਰ ਅਤੇ ਜਗਾਧਰੀ ਦੀ ਟਵਿਨ ਸਿਟੀਜ ਦੇ ਨੇੜੇਸਥਿਤ ਇਹ ਯੂਨੀਵਰਸਿਟੀ ਮੁੱਖ ਤੌਰ 'ਤੇ ਇੰਨਾਂ ਦੋ ਸ਼ਹਿਰਾਂ ਵਿਚ ਰਹਿਣ ਵਾਲੀ ਲਗਭਗ ਪੰਜ ਲੱਖ ਆਬਾਦੀ ਦੀ ਲੋਂੜ ਨੂੰ ਪੂਰਾ ਕਰੇਗੀ। ਉਨਾਂ ਨੇ ਦਸਿਆ ਕਿ ਬਿਨੈਕਾਰ ਨੂੰ ਕੰਵਰਜਨ ਫ਼ੀਸ ਵੱਜੋਂ 60 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ 1.37 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮਾਂ ਕਰਨੀ ਹੋਵੇਗੀ ਅਤੇ ਇਹ ਅੰਡਰਟੇਕਿੰਗ ਦੇਣੀ ਹੋਵੇਗੀ ਕਿ ਸਥਾਨ ਦੇ ਨਗਰੀ ਸੀਮਾ ਦੇ ਅੰਦਰਆਉਣ 'ਤੇ ਬਾਹਰ ਵਿਕਾਸ ਚਾਰਜ (ਈ.ਡੀ.ਸੀ.) ਦਾ ਭੁਗਤਾਨ ਕਰੇਗਾ। ਬਿਨੈਕਾਰ ਨੂੰ ਇਹ ਅੰਡਰਟੇਕਿੰਗ ਵੀ ਦੇਣੀ ਹੋਵੇਗੀ ਕੌਮੀ ਰਾਜਮਾਰਗ-907 ਦੇ ਨਾਲ ਚੌੜੀ ਕੀਤੀ ਜਾਣ ਵਾਲੀ ਪ੍ਰਸਤਾਵਿਤ ਸੜਕ ਅਤੇ 45 ਮੀਟਰ ਚੌੜੀ ਗ੍ਰੀਨ ਬੇਲਟ ਵਿਚਆਉਣ ਵਾਲੀ ਜਮੀਨ 'ਤੇ ਕੋਈ ਨਿਰਮਾਣ ਨਹੀਂ ਕੀਤਾ ਜਾਵੇਗਾ ਅਤੇ ਨੇੜੇ ਭਵਿੱਖ ਵਿਚ ਉਸ ਦੇ ਐਕਵਾਇਰ ਹੋਣ 'ਤੇ ਵੀ ਕੋਈ ਇਤਰਾਜ ਨਹੀਂ ਕਰੇਗਾ। ਉਨਾਂ ਨੇ ਦਸਿਆ ਕਿ ਇਸ ਤੋਂ ਇਲਾਵਾ ਬਿਨੈਕਾਰ ਨੂੰ ਇਹ ਅੰਡਰਟੇਕਿੰਗ ਵੀ ਦੇਣੀ ਹੋਵੇਗੀ ਕਿ ਥਾਂਦੇ ਉਪਰ ਤੋਂ ਗੁਜਰਨ ਵਾਲੀ ਹਾਈ ਟੈਂਸ਼ਨ (ਐਚ.ਟੀ.) ਲਾਇਨਾਂ ਦੇ ਰਾਇਟ ਆਫ਼ ਵੇ (ਆਰ.ਓ.ਈ.) ਵਿਚ ਕੋਈ ਵੀ ਨਿਰਮਾਣ ਨਹੀਂ ਕੀਤਾ ਜਾਵੇਗਾ।

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਹਰਿਆਣਾ ਸਰਕਾਰ ਨੇ ਇਕ ਆਈ.ਏ.ਐਸ. ਅਤੇ 7 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ

ਚੰਡੀਗੜ, 12 ਮਾਰਚ  – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈ.ਏ.ਐਸ. ਅਤੇ 7 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਪ੍ਰਦੀਪ ਦਹਿਯਾ, ਵਧੀਕ ਡਿਪਟੀ ਕਮਿਸ਼ਨਰ-ਕਮ-ਮੁੱਖ ਕਾਰਜਕਾਰੀ ਅਧਿਕਾਰੀ, ਡੀ.ਆਰ.ਡੀ.ਏ., ਚਰਖੀ ਦਾਦਰੀ ਅਤੇ ਸਕੱਤਰ, ਆਰ.ਟੀ.ਏ., ਚਰਖੀ ਦਾਰਦੀ ਨੂੰ ਵਧੀਕ ਡਿਪਟੀ ਕਮਿਸ਼ਨਰ-ਕਮ-ਮੁੱਖ ਕਾਰਜਕਾਰੀ ਅਧਿਕਾਰੀ,ਡੀ.ਆਰ.ਡੀ.ਏ., ਰਿਵਾੜੀ ਅਤੇ ਸਕੱਤਰ, ਆਰ.ਟੀ.ਏ., ਰਿਵਾੜੀ ਨਿਯੁਕਤ ਕੀਤਾ ਹੈ। ਨਿਯੁਕਤੀ ਦੀ ਉਡੀਕ ਕਰ ਰਹੇ ਯਸ਼ੇਂਦਰ ਸਿੰਘ ਨੂੰ ਕਮਿਸ਼ਨਰ, ਗੁਰੂਗ੍ਰਾਮ ਮੰਡਲ, ਗੁਰੂਗ੍ਰਾਮ ਦੇ ਦਫਤਰ ਵਿਚ ਓ.ਐਸ.ਡੀ. ਲਗਾਇਆ ਹੈ, ਜਦੋਂ ਕਿ ਮਨੋਜ ਕੁਮਾਰ, ਓ.ਐਸ.ਡੀ., ਕਮਿਸ਼ਨਰ, ਗੁਰੂਗ੍ਰਾਮ ਮੰਡਲ, ਗੁਰੂਗ੍ਰਾਮ ਦਫਤਰ ਨੂੰ ਹਰਿਆਣਾਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ, ਗੁਰੂਗ੍ਰਾਮ ਦਾ ਜੋਨਲ ਪ੍ਰਸ਼ਾਸਕ ਲਗਾਇਆ ਹੈ। ਰਾਮ ਕੁਮਾਰ ਸਿੰਘ, ਜੋਨਲ ਪ੍ਰਸ਼ਾਸਕ, ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ, ਗੁਰੂਗ੍ਰਾਮ ਨੂੰ ਵਧੀਕ ਡਿਪਟੀ ਕਮਿਸ਼ਨਰ-ਕਮ-ਮੁੱਖ ਕਾਰਜਕਾਰੀ ਅਧਿਕਾਰੀ, ਡੀ.ਆਰ.ਡੀ.ਏ., ਗੁਰੂਗ੍ਰਾਮ ਅਤੇ ਸਕੱਤਰ, ਆਰ.ਟੀ.ਏ., ਗੁਰੂਗ੍ਰਾਮ ਲਗਾਇਆਹੈ। ਜਗਦੀਪ ਢਾਂਡਾ, ਸੰਪਦਾ ਅਧਿਕਾਰੀ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਪੰਚਕੂਲਾ ਨੂੰ ਹਰਿਆਣਾ ਡੇਅਰੀ ਵਿਕਾਸ ਸਹਿਕਾਰੀ ਫੰਡਰੇਸ਼ਨ ਲਿਮਟਿਡ, ਪੰਚਕੂਲਾ ਦਾ ਸੀ.ਏ.ਓ. ਲਗਾਇਆ ਹੈ, ਜਦੋਂ ਕਿ ਸਤੀਸ਼ ਕੁਮਾਰ ਸਿੰਗਲਾ ਨੂੰ ਸੀ.ਏ.ਓ.,ਹਰਿਆਣਾ ਡੇਅਰੀ ਵਿਕਾਸ ਸਹਿਕਾਰੀ ਫੰਡਰੇਸ਼ਨ ਲਿਮਟਿਡ, ਪੰਚਕੂਲਾ ਨੂੰ ਸਕੱਤਰ, ਹੈਫੇਡ ਪੰਚਕੂਲਾ ਲਗਾਇਆ ਹੈ। ਦਲਬੀਰ ਸਿੰਘ, ਜਨਰਲ ਮੈਨੇਜਰ, ਹਰਿਆਣਾ ਰੋਡੇਵਜ, ਗੁਰੂਗ੍ਰਾਮ ਨੂੰ ਉਪ ਮੰਡਲ ਅਧਿਕਾਰੀ (ਸਿਵਲ), ਮਹਿਮ ਲਗਾਇਆ ਹੈ। ਇਸ ਦੇ ਨਾਲ ਹੀ, ਉਨਾਂ ਨੂੰ ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਰੋਹਤਕ ਦਾ ਵਾਧੂ ਕਾਰਜਭਾਰ ਵੀਸੌਂਪਿਆ ਹੈ। ਸੁਸ੍ਰੀ ਚਿਨਾਰ, ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਗੁਰੂਗ੍ਰਾਮ ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਸ੍ਰੀਮਾਤਾ ਸ਼ੀਤਲਾ ਦੇਵੀ ਪੂਜਾ ਸਥਲ ਬੋਰਡ, ਗੁਰੂਗ੍ਰਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵਾਧੂ ਕਾਰਜਭਾਰ ਵੀਸੌਂਪਿਆ ਹੈ।

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਸੂਚਨਾ ਕਮਿਸ਼ਨ ਦੀ ਸਖਤ ਕਾਰਵਾਈ : ਆਰ.ਟੀ.ਆਈ ਕਾਨੂੰਨ ਦੀ ਆੜ ਵਿੱਚ ਬਲ਼ੈਕਮੇਲ ਕਰਨ ਵਾਲਾ ਪੁਲਿਸ ਹਵਾਲੇ ਕੀਤਾ

ਰਾਜ ਸੂਚਨਾ ਕਮਿਸ਼ਨ ਦੇ ਦਫਤਰ ਵਿੱਚ ਦਸ ਹਜਾਰ ਰੁਪਏ ਲੈ ਕੇ ਕੇਸ ਵਾਪਸ ਲੈਣ ਦੀ ਦਿੱਤੀ ਸੀ ਗੁਰਦੇਵ ਸਿੰਘ ਨੇ ਅਰਜੀ ਰਿਸ਼ਵਤ ਦੇਣ ਵਾਲਾ ਵੀ ਕੀਤਾ ਪੁਲਿਸ ਹਵਾਲੇ ਚੰਡੀਗੜ੍ਹ, 12 ...

ਹਿਮਾਚਲ : ਬੱਸ ਅੱਡੇ ‘ਚ ਬੰਬ ਹੋਣ ਦੀ ਅਫਵਾਹ

ਸੂਚਨਾ ਕਮਿਸ਼ਨ ਦੀ ਸਖਤ ਕਾਰਵਾਈ : ਆਰ.ਟੀ.ਆਈ ਕਾਨੂੰਨ ਦੀ ਆੜ ਵਿੱਚ ਬਲ਼ੈਕਮੇਲ ਕਰਨ ਵਾਲਾ ਕੀਤਾ ਪੁਲਿਸ ਹਵਾਲੇ

- ਰਾਜ ਸੂਚਨਾ ਕਮਿਸ਼ਨ ਦੇ ਦਫਤਰ ਵਿੱਚ ਦਸ ਹਜਾਰ ਰੁਪਏ ਲੈ ਕੇ ਕੇਸ ਵਾਪਸ ਲੈਣ ਦੀ ਦਿੱਤੀ ਸੀ ਗੁਰਦੇਵ ਸਿੰਘ ਨੇ ਅਰਜੀ - ਰਿਸ਼ਵਤ ਦੇਣ ਵਾਲਾ ਵੀ ਕੀਤਾ ਪੁਲਿਸ ਹਵਾਲੇ ...

Page 2 of 7 1 2 3 7

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

Wishav Warta - Youtube

ਪੁਰਾਲੇਖ