ਟੈਨਿਸ ਸਟਾਰ ਟੋਕੀਓ ਓਲੰਪਿਕ ਤੋਂ ਬਾਹਰ
20 ਗ੍ਰੈਂਡ ਸਲੈਮ ਜੇਤੂ ਰੋਜਰ ਫੈਡਰਰ ਨੇ ਟੋਕੀਓ ਓਲੰਪਿਕ ਨੂੰ ਕਿਹਾ ਅਲਵਿਦਾ
ਨਡਾਲ ਤੋਂ ਬਾਅਦ ਵਿਸ਼ਵ ਨੰਬਰ-1 ਜੋਕੋਵਿਚ ‘ਤੇ ਵੀ ਸਸਪੈਂਸ

ਚੰਡੀਗੜ੍ਹ,14 ਜੁਲਾਈ(ਵਿਸ਼ਵ ਵਾਰਤਾ) ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਹੋਣ ਜਾ ਰਹੇ ਓਲੰਪਿਕ 2020 ਵਿੱਚ ਕਈ ਟੈਨਿਸ ਸਿਤਾਰੇ ਹਿੱਸਾ ਨਹੀਂ ਲੈ ਰਹੇ ਹਨ। ਪਿਛਲੇ ਮਹੀਨੇ, ਸਪੇਨ ਦਾ ਰਾਫੇਲ ਨਡਾਲ ਪਿੱਛੇ ਹਟ ਗਿਆ ਸੀ ਅਤੇ ਹੁਣ ਸਵਿਸ ਸਟਾਰ ਰੋਜਰ ਫੈਡਰਰ ਨੇ ਵੀ ਓਲੰਪਿਕ ਵਿੱਚ ਨਾ ਖੇਡਣ ਦਾ ਫੈਸਲਾ ਲਿਆ ਹੈ।

ਇਸ ਦੇ ਨਾਲ ਹੀ ਸਰਬੀਆ ਦੇ ਵਿਸ਼ਵ ਨੰਬਰ -1 ਨੋਵਾਕ ਜੋਕੋਵਿਚ ਦੇ ਖੇਡਣ ‘ਤੇ ਸਸਪੈਂਸ ਬਣਿਆ ਹੋਇਆ ਹੈ। ਨਡਾਲ, ਫੈਡਰਰ ਅਤੇ ਜੋਕੋਵਿਚ ਤਿੰਨੋਂ ਹੀ ਸਭ ਤੋਂ ਵੱਧ 20 ਗ੍ਰੈਂਡ ਸਲੈਮ ਜਿੱਤ ਕੇ ਬਰਾਬਰੀ ਤੇ ਹਨ।






















