2 ਸਾਲ ਪੁਰਾਣੇ ਵਿਵਾਦਿਤ ਟਵੀਟਾਂ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਅਤੇ ਆਲੋਚਕ ਕੇਆਰਕੇ ਗ੍ਰਿਫਤਾਰ
ਚੰਡੀਗੜ੍ਹ,30 ਅਗਸਤ(ਵਿਸ਼ਵ ਵਾਰਤਾ)-ਬਾਲੀਵੁੱਡ ਅਦਾਕਾਰ ਅਤੇ ਫਿਲਮ ਆਲੋਚਕ ਕਮਾਲ ਰਾਸ਼ਿਦ ਖਾਨ ਨੂੰ ਮੁੰਬਈ ਪੁਲਿਸ ਨੇ ਦੋ ਸਾਲ ਪੁਰਾਣੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ 2020 ਦੇ ਇੱਕ ਵਿਵਾਦਿਤ ਟਵੀਟ ‘ਤੇ ਕੀਤੀ ਗਈ ਹੈ।
ਸੂਤਰਾਂ ਮੁਤਾਬਕ ਉਸ ਨੂੰ ਅੱਜ ਬੋਰੀਵਲੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਕਮਲ ਨੂੰ ਮੁੰਬਈ ਏਅਰਪੋਰਟ ਤੋਂ ਹਿਰਾਸਤ ‘ਚ ਲਿਆ ਗਿਆ ਅਤੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਕਮਾਲ ਦੋ ਸਾਲ ਬਾਅਦ ਮੁੰਬਈ ਪਰਤਿਆ ਹੈ।
ਦੱਸ ਦਈਏ ਕਿ ਕਮਲ ‘ਤੇ, 2020 ਵਿੱਚ, ਯੁਵਾ ਸੈਨਾ ਦੀ ਕੋਰ ਕਮੇਟੀ ਨੇ ਮਲਾਡ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਸੀ। ਕਮੇਟੀ ਮੈਂਬਰ ਰਾਹੁਲ ਕਨਾਲ ਨੇ ਦੋਸ਼ ਲਾਇਆ ਕਿ ਕਮਾਲ ਨੇ ਮਰਹੂਮ ਅਦਾਕਾਰ ਇਰਫਾਨ ਖਾਨ ਅਤੇ ਰਿਸ਼ੀ ਕਪੂਰ ਬਾਰੇ ਇਤਰਾਜ਼ਯੋਗ ਟਵੀਟ ਕੀਤੇ ਸਨ। ਇਸ ਮਾਮਲੇ ਵਿੱਚ ਪੁਲੀਸ ਨੇ ਕਮਾਲ ਖ਼ਿਲਾਫ਼ ਧਾਰਾ 294 ਤਹਿਤ ਕੇਸ ਦਰਜ ਕੀਤਾ ਸੀ। ਕੇਆਰਕੇ ਨੇ 2020 ਵਿੱਚ ਇਰਫਾਨ ਖਾਨ (29 ਅਪ੍ਰੈਲ) ਅਤੇ ਰਿਸ਼ੀ ਕਪੂਰ (30 ਅਪ੍ਰੈਲ) ਦੇ ਦੇਹਾਂਤ ਤੋਂ ਬਾਅਦ ਟਵੀਟ ਕੀਤਾ ਸੀ ਤੇ ਲਿਖਿਆ ਸੀ ‘ਮੈਂ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਕੋਰੋਨਾ ਉਦੋਂ ਤੱਕ ਨਹੀਂ ਜਾਵੇਗਾ ਜਦੋਂ ਤੱਕ ਕੁਝ ਮਸ਼ਹੂਰ ਲੋਕਾਂ ਨੂੰ ਆਪਣੇ ਨਾਲ ਨਹੀਂ ਲਿਆ ਜਾਂਦਾ। ਫਿਰ ਮੈਂ ਨਾਂ ਇਸ ਲਈ ਨਹੀਂ ਲਿਖਿਆ ਕਿਉਂਕਿ ਲੋਕ ਮੈਨੂੰ ਗਾਲ੍ਹਾਂ ਕੱਢਣਗੇ, ਪਰ ਮੈਨੂੰ ਪਹਿਲਾਂ ਤੋਂ ਪਤਾ ਸੀ ਕਿ ਰਿਸ਼ੀ ਅਤੇ ਇਰਫਾਨ ਜਾਣਗੇ। ਮੈਂ ਇਹ ਵੀ ਜਾਣਦਾ ਹਾਂ ਕਿ ਅੱਗੇ ਕਿਸਦਾ ਨੰਬਰ ਆਉਣਾ ਹੈ।