ਬੁਢਲਾਡਾ 26 ਜੂਨ (ਵਿਸ਼ਵ ਵਾਰਤਾ):
ਪੰਜਾਬ ਵੱਕਫ ਬੋਰਡ ਅੰਦਰ ਪੰਜਾਬੀ ਅਤੇ ਗੈਰ ਪੰਜਾਬੀਆ ਦਾ ਮੁੱਦਾ ਬਣਾ ਕੇ ਕੀਤੇ ਜਾ ਰਹੇ ਕੁੜ ਪ੍ਰਚਾਰ ਦਾ ਸ਼ਖਤ ਵਿਰੋਧ ਕਰਦਿਆ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਜਨਾਬ ਜੁਨੈਦ ਰਜਾ ਖਾਨ ਨੇ ਸਪੱਸਟ ਕੀਤਾ ਕਿ ਬੋਰਡ ਨੇ ਨਿਯਮ ਨੰਬਰ 11 ਮਤਾ 2019 ਦੀ ਸੋਧ ਦੇ ਮੱਦੇੇਨਜਰ ਆਪਣੀ ਰਾਇ ਸਰਕਾਰ ਨੂੰ ਭੇਜੀ ਹੈ। ਜਿਸ ਨਾਲ ਬੋਰਡ ਅਤੇ ਭਾਈਚਾਰੇ ਨੂੰ ਕਾਫੀ ਲਾਭ ਹੋਵੇਗਾ। ੳਹਨਾਂ ਕਿਹਾ ਕਿ ਬੋਰਡ ਵਿੱਚ ਉਰਦੂ ਅਤੇ ਪੰਜਾਬੀ ਭਾਸਾ ਜਾਨਣ ਵਾਲੇ ਸੰਭਾਵੀ ਉਮੀਦਵਾਰਾ ਦੀ ਗਿਣਤੀ ਬਹੁਤ ਘੱਟ ਹੈ ਅਤੇ ਮੁਸਲਮਾਨਾ ਦਾ ਬਹੁਤ ਵੱਡਾ ਹਿੱਸਾ ਜੋ ਦੂਸਰੇ ਰਾਜਾਂ ਤੋਂ ਹਿਜਰਤ ਕਰਕੇ ਇੱਥੇ ਆ ਚੁੱਕੇ ਹਨ ਅਤੇ ਅੱਜ ਪੱਕੇ ਤੌਰ ਤੇ ਪੰਜਾਬ ਵਿੱਚ ਮੌਜੁਦ ਹਨ। ਵਕਫ ਬੋਰਡ ਅੰਦਰ ਪਾਰਦਸ਼ਤਾ ਲਿਆਉਣ ਲਈ ਸ਼ੋਧ ਦੀ ਸਮਿਿਖਆ ਕੀਤੀ ਗਈ ਹੈ। ਜਿਸ ਵਿੱਚ ਨਵੀਂ ਨਿਯਕੁਤੀ ਕਰਨ ਵਾਲੇ ਨੂੰ ਦਸਵੀਂ ਪੱਧਰ ਜਾ ਮਿਆਰੀ ਪੰਜਾਬੀ ਭਾਸਾ ਪਾਸ ਕਰਨ ਲਈ ਪ੍ਰਆਰਥੀ ਨੂੰ 6 ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਚੇਅਰਮੈਨ ਜੁਨੈਦ ਰਜਾ ਖਾਨ ਨੇ ਦੱਸਿਆ ਕਿ ਪੰਜਾਬ ਵੱਖ ਬੋਰਡ ਮੁਸਲਿਮ ਭਾਈਚਾਰੇ ਦੀ ਇੱਕ ਸ਼ੰਸਥਾ ਹੈ ਜੋ ਸਰਬੋਤਮ ਉਮੀਦਵਾਰਾ ਦੀ ਭਰਤੀ ਕਰਕੇ ਅਤੇ ਰੋਜਗਾਰ ਦੇ ਅਨੇਕਾਂ ਮੌਕੇ ਪੈਦਾ ਕਰਨ ਨਾਲ ਬੋਰਡ ਦੀ ਤਰੱਕੀ ਹੋਵੇਗੀ। ਉਹਨਾਂ ਕਿਹਾ ਕਿ ਅੱਜ ਲੋੜ ਹੈ ਬੋਰਡ ਨੂੰ ਯੋਗ ਅਤੇ ਕਾਬਿਲ ਵਿਅਕਤੀਆ ਦੀ। ਚੇਅਰਮੈਨ ਨੇ ਦੱਸਿਆ ਕਿ ਪੰਜਾਬ ਵਕਫ ਬੋਰਡ ਜਲਦੀ ਹੀ ਪਾਰਦਸ਼ਤੀ ਤਰੀਕੇ ਨਾਲ ਮੈਰਿਟ ਦੇ ਅਧਾਰ ਤੇ 175 ਵੱਖ ਵੱਖ ਕੇਡਰ ਦੀਆ ਅਸਾਮੀਆ ਦੀ ਭਰਤੀ ਕਰਨ ਜਾ ਰਿਹਾ ਹੈ। ਜਿਸ ਨਾਲ ਸਮਾਜ ਦੀ ਭਲਾਈ ਅਤੇ ਬੋਰਡ ਦੀ ਜਾਇਦਾਦ ਦੀ ਸਾਂਭ ਸ਼ੰਭਾਲ ਦਾ ਮੁੱਖ ਮਕਸਦ ਹੈ। ਜਿਸ ਨਾਲ ਲਾਭਦਾਇਕ ਤਰਕ ਪੂਰਨ ਸਿੱਟੇ ਨਿਕਲਨਗੇ। ਜੋ ਕਿ ਬੋਰਡ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕੁੱਝ ਸਿਆਸੀ ਵਿਰੋਧੀ ਲੋਕਾਂ ਵੱਲੋ ਪੰਜਾਬੀ ਅਤੇ ਗੈਰ ਮੁਸਲਿਮ ਭਾਈਚਾਰੇ ਵਿੱਚ ਗੁੰਮਰਾਹ ਕੁੰਨ ਪ੍ਰਚਾਰ ਕਰਕੇ ਵੱਡਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਤੋਂ ਮੁਸਲਿਮ ਭਾਈਚਾਰੇ ਨੂੰ ਗੁਰੇਜ ਕਰਨਾ ਚਾਹੀਦਾ ਹੈ ਅਤੇ ਇਸ ਸੋਧ ਦੇ ਪਿੱਛਲੇ ਅਸਲ ਮਕਸਦ ਨੂੰ ਸ਼ਮਝਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਇਸ ਨਵੀ ਸ਼ੋਧ ਨਾਲ ਹੋਣਹਾਰ ਨੌਜਵਾਨਾ ਲਈ ਰੁਜਗਾਰ ਦੇ ਸ਼ਾਧਨ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੌ ਮੁਸਲਿਮ ਭਾਈਚਾਰੇ ਦੀ ਖੁਸਹਾਲੀ, ਤਰੱਕੀ ਅਤੇ ਅਹਿਮ ਫੈਸਲੇ ਲਈ ਬੋਰਡ ਵਿੱਚ ਕਾਬਿਲ ਅਫਸਰ ਅਤੇ ਮਂੈਬਰਾਨ ਸ਼ਾਮਿਲ ਹਨ ਜੋ ਸਮੇਂ ਸਿਰ ਸਹੀ ਫੈਸਲਾ ਲੈਦੇ ਹਨ।
IPL 2027 Retention & Release List: ਟ੍ਰੈਵਿਸ ਹੈੱਡ ਅਤੇ ਮਿਸ਼ੇਲ ਸਟਾਰਕ ਸਮੇਤ ਕਈ ਵੱਡੇ ਖਿਡਾਰੀ ਬਾਹਰ
IPL 2027 Retention & Release List: ਟ੍ਰੈਵਿਸ ਹੈੱਡ ਅਤੇ ਮਿਸ਼ੇਲ ਸਟਾਰਕ ਸਮੇਤ ਕਈ ਵੱਡੇ ਖਿਡਾਰੀ ਬਾਹਰ - ਪੰਜਾਬ ਦੀ ਟੀਮ...






















