ਲੁਧਿਆਣਾ ਦੇ ਸਰਕਾਰੀ ਸਕੂਲ ਵਿੱਚ ਕੋਰੋਨਾ ਦੀ ਦਸਤਕ
ਦੇਖੋ ਕਿੰਨੇ ਬੱਚਿਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
ਚੰਡੀਗੜ੍ਹ,10 ਅਗਸਤ(ਵਿਸ਼ਵ ਵਾਰਤਾ) ਪੰਜਾਬ ਦੇ ਸਕੂਲਾਂ ਨੂੰ ਖੁੱਲ੍ਹਿਆਂ ਅਜੇ ਮਸਾਂ ਮਸਾਂ 1 ਹਫਤਾ ਹੋਇਆ ਹੈ ਅਤੇ ਇਸ ਵਿਚਾਲੇ ਹੀ ਕੋਰੋਨਾ ਵਾਇਰਸ ਨੇ ਆਪਣੀ ਦਸਤਕ ਪੰਜਾਬ ਦੇ ਸਕੂਲਾਂ ਵਿੱਚ ਦੇਣੀ ਸ਼ੁਰੂ ਕਰ ਦਿੱਤੀ ਹੈ। ਅੱਜ ਲੁਧਿਆਣਾ ਦੇ ਜੋਧੇਵਾਲ ਬਸਤੀ ਦੇ ਸਰਕਾਰੀ ਸਕੂਲ ਵਿੱਚ 43 ਬੱਚਿਆਂ ਵਿੱਚੋਂ 8 ਦੀ ਰਿਪੋਰਟ ਆਉਣ ਨਾਲ ਸਰਕਾਰ ਦੇ ਸਕੂਲ ਖੋਲ੍ਹਣ ਦੇ ਫੈਸਲੇ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਕੂਲ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਅਤੇ ਬੱਚਿਆਂ ਦੀ ਸਿਹਤ ਸੁਰੱਖਿਆ ਸੰਬੰਧੀ ਵੀ ਵਿਦਿਆਰਥੀ ਅਤੇ ਮਾਪਿਆਂ ਦੇ ਮਨਾਂ ਵਿੱਚ ਕਾਫੀ ਜਿਆਦਾ ਸਵਾਲ ਹਨ।