
ਹਿਸਾਰ, 21 ਜੁਲਾਈ- ਹਰਿਆਣਾ ਪੁਲਿਸ ਨੇ ਇਕ ਅਜਿਹੇ ਤਾਂਤਰਿਕ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਉਤੇ ਘੱਟੋ ਘੱਟ 120 ਔਰਤਾਂ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਫਤਿਹਾਬਾਦ ਤੋਂ ਗ੍ਰਿਫਤਾਰ ਕੀਤੇ ਗਏ ਅਮਰਪੁਰੀ ਉਰਫ ਬਿੱਲੂ ਨਾਮਕ ਇਸ ਤਾਂਤਰਿਕ ਉਤੇ ਦੋਸ਼ ਹੈ ਕਿ ਉਹ ਆਪਣੀ ਇਸ ਘਿਨੌਣੀ ਹਰਕਤ ਦੀ ਵੀਡੀਓ ਬਣਾਉਂਦਾ ਸੀ ਤੇ ਫਿਰ ਇਸ ਰਾਹੀਂ ਔਰਤਾਂ ਨੂੰ ਬਲੈਕਮੇਲ ਕਰਦਾ ਸੀ।
ਪੁਲਿਸ ਇਸ ਤਾਂਤਰਿਕ ਕੋਲੋਂ ਵੀਡੀਓ ਕਲਿੱਪਾਂ ਹਾਸਿਲ ਕਰ ਲਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬਲਾਤਕਾਰ ਦੀ ਹਰੇਕ ਵੀਡੀਓ ਵਿਚ ਹਰ ਵਾਰ ਵੱਖਰੀ ਔਰਤ ਦਿਖਾਈ ਦਿੰਦੀ ਹੈ।
ਇਸ ਦੌਰਾਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜ ਦਿਤਾ ਗਿਆ ਹੈ।























