12 ਬੋਤਲ ਨਜ਼ਾਇਜ਼ ਸ਼ਰਾਬ ਸਮੇਤ ਇੱਕ ਕਾਬੂ

ਬਲਾਚੌਰ, 12 ਦਸੰਬਰ (ਸੁਭਾਸ਼ ਜੋਸ਼ੀ)-ਥਾਣਾ ਸਦਰ ਬਲਾਚੌਰ ਦੀ ਪੁਲਿਸ ਵਲੋਂ ਇੱਕ ਵਿਅਕਤੀ ਨੂੰ 12 ਬੋਤਲਾਂ ਨਜ਼ਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰਨ ਦੀ ਖਬਰ ਹੈ। ਜਾਣਕਾਰੀ ਦਿੰਦਿਆ ਮੁੱਖ ਸਿਪਾਹੀ ਰਾਕੇਸ਼ ਕੁਮਾਰ ਨੇ ਦੱਸਿਆ ਲੋਹਟਾਂ ਪਿੰਡ ਨੇੜੇ ਇੱਕ ਨੌਜਵਾਨ ਕੋਲੋ 12 ਬੋਤਲਾਂ ਮਾਰਕਾ ਨੈਨਾ ਵਿਸਕੀ ਨਜ਼ਾਇਜ਼ ਸ਼ਰਾਬ ਬਰਾਮਦ ਹੋਈ।ਨਜ਼ਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਵਿਅਕਤੀ ਦੀ ਪਛਾਣ ਮਨੋਜ ਵਰਮਾ ਉਰਫ ਸੋਨੂ ਪੁੱਤਰ ਲਾਲ ਕ੍ਰਿਸ਼ਨ ਵਰਮਾ ਵਾਸੀ ਬਲਾਚੌਰ ਵਜੋਂ ਹੋਈ। ਜਿਸਦੇ ਖਿਲਾਫ ਐਕਸਾਈਜ਼ ਐਕਟ ਤਹਿਤ ਮੁੱਕਦਮਾ ਦਰਜ਼ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।





















