
ਮਾਨਸਾ, 14 ਜੁਲਾਈ (ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 11 ਜਣਿਆਂ ਪਾਸੋਂ 165 ਲੀਟਰ ਲਾਹਣ,45 ਬੋਤਲਾਂ ਸ਼ਰਾਬ, 31 ਹਜ਼ਾਰ 550 ਰੁਪਏ ਦੀ ਨਗਦੀ ਸਮੇਤ 52 ਪੱਤੇ ਤਾਸ਼ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲੀਸ ਨੇ ਸੰਦੀਪ ਕੁਮਾਰ ਉਰਫ਼ ਸੀਪਾ ਵਾਸੀ ਭੰਮੇ ਕਲਾਂ ਨੂੰ 150 ਲੀਟਰ ਲਾਹਣ,ਆਤਮਾ ਸਿੰਘ ਵਾਸੀ ਮੰਢਾਲੀ ਪਾਸੋਂ 36 ਬੋਤਲਾ ਸ਼ਰਾਬ (ਹਰਿਆਣਾ) ਬਰਾਮਦ ਕੀਤੀ ਹੈ,ਪਰ ਗਿ੍ਰਫ਼ਤਾਰੀ ਬਾਕੀ ਹੈ।ਉਨ੍ਹਾਂ ਦੱਸਿਆ ਕਿ ਕਰਨਦੀਪ ਵਾਸੀ ਬੁਢਲਾਡਾ ਨੂੰ 9 ਬੋਤਲਾਂ ਸ਼ਰਾਬ (ਹਰਿਆਣਾ),ਜਦੋਂ ਕਿ ਸਤਵੀਰ ਸਿੰਘ ਵਾਸੀ ਅਹਿਮਦਪੁਰ ਪਾਸੋਂ 15 ਲੀਟਰ ਲਾਹਣ ਬਰਾਮਦ ਕੀਤੀ ਹੈ, ਪਰ ਦੋਸ਼ੀ ਦੀ ਗਿ੍ਰਫ਼ਤਾਰੀ ਬਾਕੀ ਹੈ।
ਡਾ.ਭਾਰਗਵ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਸੋਨੂੰ,ਅੰਗਰੇਜ ਕੁਮਾਰ,ਸੁਰਜੀਤ ਸਿੰਘ,ਜੱਸਾ ਸਿੰਘ,ਰਾਜੂ,ਰਾਜਾ ਰਾਮ ਅਤੇ ਦੀਪਕ ਸ਼ਰਮਾ ਵਾਸੀ ਸਰਦੂਲਗੜ ਨੂੰ ਤਾਸ਼ ਦੇ ਪੱਤਿਆਂ ’ਤੇ ਪੈਸੇ ਲਗਾਕੇ ਜੂਆ ਖੇਡਦਿਆਂ ਨੂੰ ਮੌਕਾ ਤੇ ਕਾਬੂ ਕਰਕੇ ਉਨ੍ਹਾਂ ਪਾਸੋਂ 29,550/-ਰੁਪਏ ਦੀ ਨਗਦੀ ਸਮੇਤ 52 ਪੱਤੇ ਤਾਸ਼ ਬਰਾਮਦ ਕੀਤੇ ਹਨ।ਉਨ੍ਹਾਂ ਕਿਹਾ ਕਿ ਅਮਨਦੀਪ ਸਿੰਘ ਅਤੇ ਗਗਨ ਕੁਮਾਰ ਉਰਫ ਗਾਗੀ ਵਾਸੀ ਬਰੇਟਾ ਨੂੰ ਦੜਾ ਸੱਟਾ ਲਗਾਉਦਿਆਂ ਮੌਕਾ ’ਤੇ ਕਾਬੂ ਕਰਕੇ ਉਨ੍ਹਾਂ ਪਾਸੋਂ 2,000/-ਰੁਪਏ ਦੀ ਨਗਦੀ ਬਰਾਮਦ ਕੀਤੀਹੈ।






















