ਜ਼ੀਰਕਪੁਰ ਵਾਸੀਆਂ ਦਾ ਰਾਜਨੀਤਿਕ ਇਸਤੇਮਾਲ ਕਰਨ ਵਾਲਿਆਂ ਦੀ ਨਾ ਹੋਵੇ ਕੌਂਸਲ ‘ਚ ਐਂਟਰੀ
ਜੁਆਇੰਟ ਐਕਸ਼ਨ ਕਮੇਟੀ ਜਲਦ ਆਰਡਬਲਿਯੂਏ ਨਾਲ ਮਿਲ ਕੇ ਕਰੇਗੀ ਫੈਸਲਾ
ਸਮਾਜ ਸੇਵੀ ‘ਤੇ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਲਿਆਂ ਨੂੰ ਚੋਣ ਲੜਨ ਦੀ ਅਪੀਲ

ਜ਼ੀਰਕਪੁਰ, 24 ਦਸੰਬਰ(ਸਤੀਸ਼ ਕੁਮਾਰ ਪੱਪੀ) ਜ਼ੀਰਕਪੁਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਰਾਜਨੀਤਿਕ ਮਾਹੌਲ ਗਰਮਾਉਣ ਲੱਗਾ ਹੈ। ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਹਰ ਫਰੰਟ ‘ਤੇ ਉਠਾਉਣ ਵਾਲੀ ਜੁਆਇੰਟ ਐਕਸ਼ਨ ਕਮੇਟੀ ਨੇ ਚੰਗੀ ਛਵੀ ‘ਤੇ ਆਮ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਕੰਮ ਕਰਨ ਵਾਲੇ ਸਮਾਜ ਸੇਵਕਾਂ ਨੂੰ ਚੋਣਾਂ ਲੜਨ ਦੀ ਅਪੀਲ ਕੀਤੀ ਹੈ। ਐਕਸ਼ਨ ਕਮੇਟੀ ਜਲਦ ਹੀ ਸ਼ਹਿਰ ਦੀ ਆਰਡਬਲਿਯੂਏ ਨਾਲ ਮਿਲ ਕੇ ਚੋਣ ਸੰਬੰਧੀ ਫੈਸਲਾ ਲਵੇਗੀ।
ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਸਭ ਤੋਂ ਅਮੀਰ ਨਗਰ ਕੌਂਸਲ ਹੋਣ ਦੇ ਬਾਵਜੂਦ ਇੱਥੇ ਅੱਜ ਤੱਕ ਵਿਕਾਸ ਨਹੀਂ ਹੋ ਸਕਿਆ।
ਇਸ ਤੋਂ ਪਹਿਲਾਂ ਸੱਤਾ ਸੰਭਾਲਣ ਵਾਲੇ ਸ਼੍ਰੋਮਣੀ ਅਕਾਲੀ ਦਲ ‘ਤੇ ਕਾਂਗਰਸ ਦੇ ਨੇਤਾਵਾਂ ਨੇ ਜ਼ੀਰਕਪੁਰ ਦੇ ਲੋਕਾਂ ਦਾ ਸਿਰਫ ਰਾਜਨੀਤਿਕ ਇਸਤੇਮਾਲ ਕੀਤਾ ਹੈ।ਉਨ੍ਹਾਂ ਕਿਹਾ ਕਿ ਜ਼ੀਰਕਪੁਰ ਵਾਸੀ ਨਗਰ ਕੌਂਸਲ ਨੂੰ ਹਰ ਸਾਲ ਕਰੋੜਾਂ ਰੁਪਏ ਟੈਕਸ ਦਿੰਦੇ ਹਨ, ਪਰੰਤੂ ਲੋਕਾਂ ਨੁਮਾਇੰਦੇ ਨਗਰ ਕੌਂਸਲ ਤੋਂ ਸਮੱਸਿਆਵਾਂ ਦਾ ਹੱਲ ਕਰਵਾਉਣ ‘ਚ ਅਸਮਰਥ ਸਾਬਿਤ ਹੋਏ ਹਨ।
ਜ਼ੀਰਕਪੁਰ ਦੇ ਲੋਕ ਅੱਜ ਖੁਦ ਨੂੰ ਰਾਜਨੀਤਿਕ ਰੂਪ ਤੋਂ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਗੈਰ ਰਾਜਨੀਤਿਕ ਅਤੇ ਸਮਾਜ ਸੇਵਾ ਨਾਲ ਜੁੜੇ ਲੋਕਾਂ ਨੂੰ ਇਸ ਚੋਣ ‘ਚ ਅੱਗੇ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਬਹੁਤ ਜਲਦ ਜੀਰਕਪੁਰ ਖੇਤਰ ਦੀ ਆਰਡਬਲਿਯੂਏ ਦੇ ਨਾਲ ਮਿਲ ਕੇ ਸਾਂਝੀ ਮੀਟਿੰਗ ਕੀਤੀ ਜਾਵੇਗੀ। ਜਿਸ ਵਿੱਚ ਇਸ ਸੰਬੰਧ ‘ਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
ਬਾਕਸ—
ਜ਼ੀਰਕਪੁਰ ਦੀਆਂ ਸਮੱਸਿਆਵਾਂ ਜੋ ਬਣਨਗੀਆਂ ਚੋਣ ਮੁੱਦਾ
ਨਗਰ ਕੌਂਸਲ ਦੀ ਮਿਲੀਭੁਗਤ ਨਾਲ ਰਹੇ ਹਨ ਨਜ਼ਾਇਜ਼ ਨਿਰਮਾਣ
ਬਿਲਡਰਾਂ ਵੱਲੋਂ ਮਾਸਟਰ ਪਲਾਨ ਨੂੰ ਬਦਲਣਾ
ਸ਼ਹਿਰ ‘ਚ ਅਵਾਰਾ ਪਸ਼ੂਆਂ ਦੀ ਭਰਮਾਰ
ਜਨਸੰਖਿਆ ਦੇ ਆਧਾਰ ‘ਤੇ ਡੰਪਿੰਗ ਗਰਾਊਂਡ ਦਾ ਨਾ ਹੋਣਾ
ਪੁਰਾਣੀ ‘ਤੇ ਛੋਟੀ ਸੀਵਰ ਲਾਈਨ ਬਦਲਣਾ
ਪਾਣੀ ਸਪਲਾਈ ਦੀ ਪਾਈਪਲਾਈਨ ਨੂੰ ਬਦਲਣਾ
ਸਿਰਫ ਸਰਕਾਰੀ ਫਾਈਲਾਂ ‘ਚ ਸੜਕ ਨਿਰਮਾਣ
ਨਗਰ ਕੌਂਸਲ ‘ਚ ਲੋਕਾਂ ਦੀ ਸਹੂਲਤ ਦੇ ਲਈ ਸਿੰਗਲ ਵਿੰਡੋ ਨੂੰ ਚਲਾਉਣਾ
ਸ਼ਹਿਰ ਦੀ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਚਾਲੂ ਕਰਵਾਉਣਾ
ਜ਼ੀਰਕਪੁਰ ‘ਚ 100 ਬਿਸਤਰਿਆਂ ਵਾਲੇ ਹਸਪਤਾਲ ਦਾ ਨਿਰਮਾਣ
ਜ਼ੀਰਕਪੁਰ ‘ਚ ਪੰਚਕੂਲਾ, ਪਟਿਆਲਾ ‘ਤੇ ਅੰਬਾਲਾ ਮਾਰਗ ‘ਤੇ ਬੱਸ ਅੱਡਿਆਂ ਦਾ ਨਿਰਮਾਣ ਕਰਨਾ
ਜੀਰਕਪੁਰ ਨੂੰ ਗੇਟਵੇ ਆਫ ਪੰਜਾਬ ਦੇ ਰੂਪ ਚ ਵਿਕਸਿਤ ਕਰਨਾ






















