
ਬੁਢਲਾਡਾ 13, ਅਪ੍ਰੈਲ(ਵਿਸ਼ਵ ਵਾਰਤਾ ): ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਨੂੰ ਲੈਕੇ ਅੱਜ਼ 13 ਅਪ੍ਰੈਲ ਦੇ ਦਿਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਬਬਲੀ ਅਟਵਾਲ ਨੇ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਕਰਫਿਊ ਦੌਰਾਨ ਆਪਣੇ ਘਰ ਵਿੱਚ ਹੀ ਝੰਡਾ ਲਹਿਰਾ ਕੇ ਸ਼ਹੀਦਾ ਨੂੰ ਸਰਧਾਜਲੀਆਂ ਦਿੱਤੀਆ. ੳਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਕਰਫਿਊ੍ਵ ਨਾ ਹੁੰਦਾ ਤਾਂ ਪਿੰਡਾਂ ਦੀਆਂ ਇਕਾਈਆਂ ਦੇ ਸਹਿਯੋਗ ਨਾਲ ਸਾਕਾ ਜਲ੍ਹਿਆਂ ਵਾਲੇ ਬਾਗ਼ ਨੂੰ ਲੈ ਕੇ ਸ਼ਹੀਦਾਂ ਨੂੰ ਸਮਰਪਿਤ ਪੰਜਾਬ ਵਿੱਚ ਝੰਡੇ ਲਹਿਰਾਏ ਜਾਣੇ ਸੀ ਪਰ ਅਫ਼ਸੋਸ ਸਾਨੂੰ ਇਸ ਮਹਾਮਾਰੀ ਕਾਰਨ ਆਪਣੇ ਘਰਾਂ ਵਿੱਚ ਹੀ ਰਹਿਣਾ ਪੈ ਰਿਹਾ ਹੈ ਅਤੇ ਉਨ੍ਹਾਂ ਸ਼ਹਿਦਾਂ ਨੂੰ ਯਾਦ ਕਰਕੇ ਝੰਡਾ ਲਹਿਰਾਉਣਾ ਪੈ ਰਿਹਾ ਹੈ. ਉਨ੍ਹਾਂ ਕਿਹਾ ਕਿ ਦੇਸ਼ ਲਈ ਆਪਣੀਆਂ ਜਾਨਾਂ ਦੇਣ ਵਾਲਿਆਂ ਨੂੰ ਹਮੇਸ਼ਾ ਲੋਕ ਯਾਦ ਕਰਦੇ ਰਹਿਣਗੇ ਅਤੇ ਸਰਧਾਜਲੀਆਂ ਭੇਂਟ ਕਰਦੇ ਰਹਿਣਗੇ. ਉਨ੍ਹਾਂ ਕਿਹਾ ਕਿ ਅੱਜ ਵੀ ਜੇਕਰ ਦੇਸ਼ ਤੇ ਕੋਈ ਮੁਸ਼ਕਲ ਆਉਦੀ ਹੈ ਤਾਂ ਸਾਡੇ ਨੌਜਵਾਨ ਹਮੇਸ਼ਾ ਜਾਨ ਦੀ ਬਾਜੀ ਦੇਣ ਲਈ ਤਿਆਰ ਹਨ. ਉਨ੍ਹਾ ਕਿਹਾ ਕਿ ਇਸ ਮਹਾਮਾਰੀ ਦੇ ਚਲਦਿਆਂ ਪ੍ਰਸ਼ਾਸ਼ਨ ਵੱਲੋਂ ਲੋਕਾਂ ਲਈ ਕੀਤੇ ਗਏ ਇਤਿਹਾਤ ਵਜੋਂ ਪ੍ਰਬੰਧਾ ਦਾ ਅਸੀਂ ਸਮਰਥਨ ਕਰਦੇ ਹਾਂ.
ਫੋਟੋ: ਬੁਢਲਾਡਾ: ਜਲ੍ਹਿਆਂ ਵਾਲੇ ਬਾਗ ਸਾਕੇ ਦੇ ਸ਼ਹੀਦਾ ਨੂੰ ਝੰਡਾ ਲਹਿਰਾ ਕੇ ਸਰਧਾਜ਼ਲੀ ਦਿੰਦੇ ਹੋਏ.




















