ਚੰਡੀਗੜ•, 18 ਜੁਲਾਈ( ਵਿਸ਼ਵ ਵਾਰਤਾ)-
ਪੰਜਾਬ ਸਰਕਾਰ ਇਸ ਮੌਨਸੂਨ ਸੀਜ਼ਨ ਦੌਰਾਨ ਹੜ•ਾਂ ਦੀ ਰੋਕਥਾਮ ਲਈ ਡਰੇਨਾਂ ਦੀ ਸਫਾਈ ਸਮੇਤ ਵਿਆਪਕ ਹੜ• ਪ੍ਰਬੰਧਨ ਕੰਮਾਂ ਉਤੇ 50 ਕਰੋੜ ਰੁਪਏ ਖਰਚੇਗੀ।
‘ਕੈਪਟਨ ਨੂੰ ਸਵਾਲ’ ਆਪਣੇ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕੁੱਲ 2100 ਕਿਲੋਮੀਟਰ ਲੰਬੀਆਂ ਡਰੇਨਾਂ ਵਿੱਚੋਂ 1400 ਕਿਲੋ ਮੀਟਰ ਦੀ ਸਫਾਈ ਮੁਕੰਮਲ ਹੋ ਚੁੱਕੀ ਹੈ ਜਦੋਂ ਕਿ ਬਾਕੀ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਨਾਜ਼ੁਕ ਥਾਵਾਂ ਉਤੇ 42 ਹੋਰ ਹੜ• ਰੋਕੋ ਪ੍ਰਾਜੈਕਟ ਵੀ ਵੱਡੇ ਪੱਧਰ ‘ਤੇ ਚੱਲ ਰਹੇ ਹਨ। ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਰੋਕਥਾਮ ਦੇ ਕੰਮਾਂ ਤਹਿਤ ਸੰਵੇਦਨਸ਼ੀਲ ਥਾਵਾਂ ਉਤੇ ਈ.ਸੀ. ਬੈਗ ਲਗਾਏ ਗਏ ਹਨ।
ਇਹ ਦੇਖਦਿਆਂ ਕਿ ਪਿਛਲੇ ਸਾਲ ਪਹਾੜੀ ਸਥਾਨਾਂ ‘ਤੇ ਬਰਫ ਪਿਘਲਣ ਕਾਰਨ ਭਾਖੜਾ ਡੈਮ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਆਉਣ ਕਾਰਨ ਸੂਬੇ ਵਿੱਚ ਹੜ• ਆ ਗਏ ਸਨ, ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਰੋਕਥਾਮ ਲਈ ਕਈ ਉਪਾਅ ਕੀਤੇ ਜਾ ਰਹੇ ਹਨ। ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਕਿਹਾ ਗਿਆ ਹੈ ਕਿ ਵਾਧੂ ਪਾਣੀ ਲਈ ਜਗ•ਾਂ ਬਣਾਉਣ ਵਾਸਤੇ ਵਹਾਅ ਨੂੰ ਵਧਾ ਦਿੱਤਾ ਜਾਵੇ ਅਤੇ ਨਾਲ ਹੀ ਹਰਿਆਣਾ ਤੇ ਰਾਜਸਥਾਨ ਸਰਕਾਰਾਂ ਨੂੰ ਵੀ ਅਜਿਹਾ ਕਰਨ ਦੀ ਬੇਨਤੀ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਵਹਾਅ ਦੋ ਮਹੀਨੇ ਪਹਿਲਾ ਵਧਾ ਕੇ 30000 ਕਿਊਸਕ ਕਰ ਦਿੱਤਾ ਸੀ ਅਤੇ ਡੈਮ ਵਿੱਚ ਇਸ ਵੇਲੇ ਪਾਣੀ ਦਾ ਪੱਧਰ 1335 ਫੁੱਟ ਹੈ ਜੋ ਕਿ ਪਿਛਲੇ ਸਾਲ ਨਾਲੋਂ 20 ਫੁੱਟ ਘੱਟ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਪੌਂਗ ਡੈਮ ਸਿਰਫ ਮੀਂਹ ਵਾਲਾ ਹੈ ਅਤੇ ਇਥੇ ਵਹਾਅ ਵਧਾ ਕੇ 15000 ਕਿਊਸਕ ਤੱਕ ਕਰ ਦਿੱਤਾ ਹੈ। ਇਸ ਵੇਲੇ ਡੈਮ ਵਿੱਚ ਪਾਣੀ ਦਾ ਪੱਧਰ 1335 ਫੁੱਟ ਹੈ ਜੋ ਕਿ ਪਿਛਲੇ ਸਾਲ ਨਾਲੋਂ 8 ਫੁੱਟ ਜ਼ਿਆਦਾ ਹੈ। ਰਣਜੀਤ ਸਾਗਰ ਡੈਮ ਵਿੱਚੋਂ ਪਾਣੀ ਦਾ ਵਹਾਅ 14664 ਕਿਊਸਕ ਹੈ ਅਤੇ ਡੈਮ ਦਾ ਪੱਧਰ ਇਸ ਵੇਲੇ 512 ਫੁੱਟ ਹੈ ਜੋ ਕਿ ਪਿਛਲੇ ਸਾਲ ਨਾਲੋਂ 1 ਫੁੱਟ ਜ਼ਿਆਦਾ ਹੈ।
—–
ਪੰਜਾਬ ਵਿਚ ਨਾਮਜ਼ਦਗੀਆਂ ਦੀ ਸ਼ੁਰੂਆਤ 7 ਮਈ ਤੋਂ
ਚੰਡੀਗੜ੍ਹ, 6 ਮਈ( ਵਿਸ਼ਵ ਵਾਰਤਾ)- ਪੰਜਾਬ ਵਿਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਦੀ ਸ਼ੁਰੂਆਤ 7 ਮਈ ਤੋਂ ਹੋ ਰਹੀ...