ਚੰਡੀਗੜ•, 1 ਨਵੰਬਰ ਫਾਜਿਲਕਾ ਕੋਰਟ ਦੇ ਐਡੀਸ਼ਨਲ ਸੈਸ਼ਨ ਜਜ ਵੱਲੋਂ ਹੇਰੋਇਨ ਤਸਕਰੀ ਦੇ ਕੇਸ ਵਿਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਵਿਧਾਨਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਬਤੌਰ ਮੁਜ਼ਰਮ ਸੰਮਨ ਜਾਰੀ ਕੀਤੇ ਜਾਣ ‘ਤੇ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਸੁਖਪਾਲ ਖਹਿਰਾ ਨੂੰ ਤੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੋਂ ਅਸਤੀਫ਼ਾ ਮੰਗਿਆ ਹੈ।
ਅੱਜ ਚੰਡੀਗੜ• ਵਿਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਕਿਹਾ ਕਿ ਇਹ ਕੋਈ ਆਮ ਘਟਨਾ ਨਹੀਂ ਹੈ ਕਿਉਂਕਿ ਸੰਮਨ ਪੁਲੀਸ ਜਾਂ ਕਿਸੇ ਜਾਂਚ ਏਜੈਂਸੀ ਨੇ ਨਹੀਂ, ਬਲਕਿ ਮਾਣਯੋਗ ਅਦਾਲਤ ਨੇ ਬਤੌਰ ਮੁਜ਼ਰਮ ਭੇਜਿਆ ਹੈ। ਇਸਦਾ ਮਤਲਬ ਮਾਣਯੋਗ ਅਦਾਲਤ ਦੇ ਅੱਗੇ ਜੋ ਸਬੂਤ ਰੱਖੇ ਗਏ, ਉਸਨੂੰ ਅਦਾਲਤ ਨੇ ਸਹੀ ਮੰਨਦਿਆਂ ਸੁਖਪਾਲ ਖਹਿਰਾ ਨੂੰ ਬਤੌਰ ਮੁਜ਼ਰਮ ਸੰਮਨ ਕੀਤਾ ਹੈ। ਇਸ ਲਈ ਖਹਿਰਾ ਨੂੰ ਤੁਰੰਤ ਪ੍ਰਭਾਵ ਨਾਲ ਅਫਤੀਫਾ ਦੇਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ 9 ਲੋਕਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮਾਣਯੋਗ ਅਦਾਲਤ ਨੇ ਜਿਨ•ਾਂ 9 ਲੋਕਾਂ ਨੂੰ 20 ਸਾਲ ਦੀ ਸਜਾ ਸੁਣਾਈ ਹੈ, ਉਸਨੂੰ ਵਿਚੋਂ ਇਕ ਗੁਰਦੇਵ ਸਿੰਘ ਹੈ, ਜਿਸਦੇ ਮੋਬਾਈਲ ਕਾਲ ਡਿਟੇਲ ਦੇ ਮੁਤਾਬਿਕ ਖਹਿਰਾ ਨੇ ਲੱਗਭੱਗ 78 ਵਾਰ ਉਸ ਨਾਲ ਗੱਲ ਕੀਤੀ। ਇਸ ਗੁਰਦੇਵ ਨੂੰ ਖਹਿਰਾ ਨੇ ਮਾਰਕੀਟ ਕਮੇਟੀ ਢਿੱਲਵਾਂ ਦਾ ਚੇਅਰਮੈਨ ਨਾਮੀਨੇਟ ਕਰਵਾਈਆ ਸੀ। ਗਰੇਵਾਲ ਅਤੇ ਜੋਸ਼ੀ ਨੇ ਖਹਿਰਾ ਦੀ ਗੁਰਦੇਵ ਦੇ ਨਾਲ ਕਈ ਸਾਰੀ ਤਸਵੀਰਾਂ ਅਤੇ ਵੀਡੀਓ ਵੀ ਮੀਡੀਆ ਦੇ ਸਾਹਮਣੇ ਰੱਖੀ ਅਤੇ ਕਿਹਾ ਕਿ ਇਸ ਤੋਂ ਉਤੇ ਹੋਰ ਕੀ ਸਬੂਤ ਦੇਈਏ, ਹੁਣ ਤਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀ ਨੂੰ ਤੁਰੰਤ ਖਹਿਰਾ ਦਾ ਅਸਤੀਫਾ ਲੈ ਲੇਣਾ ਚਾਹੀਦਾ ਹੈ। ਸਾਨੂੰ ਉਮੀਦ ਘੱਟ ਲੱਗਦੀ ਹੈ, ਕਿਉਂਕਿ ਜਦੋਂ ਮੁੱਖ ਮੰਤਰੀ ਕੇਜਰੀਵਾਲ ਦੇ ਅਪਣੇ ਹੀ ਮੰਤਰੀ ਕਪਿਲ ਮਿਸ਼ਰਾ ਨੇ ਉਨ•ਾਂ ਦੇ ਉਤੇ ਉਸਦੇ ਸਾਹਮਣੇ ਪੈਸੇ ਲੈਣ ਦਾ ਦੋਸ਼ ਲਗਾਇਆ ਸੀ, ਉਦੋਂ ਕੇਜਰੀਵਾਲ ਬੇਸ਼ਰਮ ਹੋਕੇ ਚੁੱਪੀ ਧਾਰ ਗਏ ਸਨ।
ਗਰੇਵਾਲ ਅਤੇ ਜੋਸ਼ੀ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਤੋਂ ਅਪੀਲ ਕਰਦਿਆਂ ਕਿਹਾ ਕਿ ਉਨ•ਾਂ ਲੋਕਾਂ ਨੇ ਵਿਧਾਨਸਭਾ ਚੋਣਾਂ ਦੇ ਦੌਰਾਨ ਅਤੇ ਹੁਣ ਵੀ ਡਰਗਸ ਨੂੰ ਇਕ ਵੱਡਾ ਮੁੱਦਾ ਬਣਾਇਆ ਹੋਇਆ ਹੈ, ਤਾਂ ਜੇਕਰ ਖਹਿਰਾ ਅਸਤੀਫ਼ਾ ਨਾ ਦੇਣ ਤਾਂ ਅਪਣੀ ਵਿਧਾਇਕ ਦਲ ਦੀ ਮੀਟਿੰਗ ਸੱਦਕੇ ਉਸਨੂੰ ਵਿਰੋਧੀ ਧਿਰ ਦੇ ਨੇਤਾ ਵੱਜੋਂ ਹਟਾਇਆ ਜਾਵੇ, ਕਿਉਂਕਿ ਇਹ ਸਿਰਫ਼ ਹੇਰੋਇਨ ਤਸਕਰੀ ਦਾ ਕੇਸ ਨਹੀਂ, ਬਲਕਿ ਦੇਸ਼ ਵਿਰੋਧੀ ਤਾਕਤਾਂ ਨਾਲ ਜੁੜਿਆ ਹੋਇਆ ਮਾਮਲਾ ਲੱਗਦਾ ਹੈ, ਜਦੋਂ ਗੁਰਦੇਵ ਸਿੰਘ ਅਤੇ ਉਸਦੇ 8 ਸਾਥਿਆਂ ਨੂੰ ਜਦੋਂ ਗਿਰਫ਼ਤਾਰ ਕੀਤਾ ਗਿਆ ਸੀ, ਉਦੋਂ ਇਨ•ਾਂ ਦੇ ਕੋਲੋਂ ਸੋਨਾ, ਹਥਿਆਰ ਦੇ ਨਾਲ ਪਾਕਿਸਤਾਨ ਦੇ ਮੋਬਾਇਲ ਸਿਮ ਕਾਰਡ ਵੀ ਬਰਾਮਦ ਹੋਏ ਸਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੌਰੇ ‘ਤੇ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੌਰੇ 'ਤੇ ਲੁਧਿਆਣਾ ’ਚ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ ਵਿੱਚ ਰੈਲੀ ਨੂੰ...