ਚੰਡੀਗੜ੍ਹ 28 ਅਪ੍ਰੈਲ( ਵਿਸ਼ਵ ਵਾਰਤਾ)- ਹਿੰਦੂ ਧਰਮ ਦੇ ਵਿਰੁੱਧ ਫੇਸਬੁੱਕ ਉਤੇ ਅਪੱਤਿਜਨਕ ਅਤੇ ਭੜਕਾਊ ਸ਼ਬਦਾਵਲੀ ਵਰਤ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਵਿਰੁੱਧ ਕੇਸ ਦਰਜ ਕਰਕੇ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਹੈ। ਦੋਸ਼ੀ ਦਾ ਨਾਂਅ ਅਭਿਸ਼ੇਕ ਸਹਿਗਲ ਪੁੱਤਰ ਰਾਜੇਸ਼ ਸਹਿਗਲ ਵਾਸੀ ਪਟਿਆਲਾ, ਉਮਰ 26 ਸਾਲ ਹੈ ਜਿਹੜਾ ਕਿ ਸਮਾਰਟ ਚਿੱਪ ਕੰਪਨੀ ਲਈ dto ਦਫ਼ਤਰ ਬੱਸੀ ਪਠਾਣਾ, ਫਤਹਿਗੜ੍ਹ ਵਿਚ ਕੰਮ ਕਰਦਾ ਹੈ ਅਤੇ ਪਹਿਲਾਂ ਪਟਿਆਲਾ ਦਫ਼ਤਰ ਵਿਖੇ ਵੀ ਕੰਮ ਕਰਦਾ ਰਿਹਾ ਹੈ।*
*🔸ਉਸ ਵਿਰੁੱਧ ਥਾਣਾ ਕੋਤਵਾਲੀ ਪਟਿਆਲਾ ਵਿਖੇ ਵੱਖ ਵੱਖ ਧਾਰਾਵਾਂ 188, 295 ਏ, 505 ਸੀ ਤੇ 54 ਤਹਿਤ ਅੱਜ FIR ਨੰਬਰ 99 ਦਰਜ਼ ਕਰਕੇ ਉਸਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ*