ਹਿਮਾਚਲ ਚ ਪੰਜਾਬੀ ਜੋੜੇ ਤੇ ਹੋਏ ਹਮਲੇ ਚ ਇੱਕ NRI ਨੌਜਵਾਨ ਬੁਰੀ ਤਰ੍ਹਾਂ ਜ਼ਖਮੀ
ਚੰਡੀਗੜ੍ਹ 15ਜੂਨ (ਵਿਸ਼ਵ ਵਾਰਤਾ): ਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀ ਦੇ ਤੌਰ ਤੇ ਗਏ ਇੱਕ ਐਨਆਰਆਈ ਜੋੜੇ ਦੇ ਨਾਲ ਮਾਰ ਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਇੱਕ ਵਿਅਕਤੀ ਐਨੀ ਗੰਭੀਰਤਾ ਨਾਲ ਜ਼ਖਮੀ ਹੋਇਆ ਕੀ ਉਸ ਨੂੰ ਤਿੰਨ ਦਿਨ ਬਾਅਦ ਹੋਸ਼ ਆਇਆ ਹੈ। ਦਰਅਸਲ ਦੋ ਦਿਨ ਪਹਿਲਾਂ ਇਹ ਜੋੜਾ ਡਲਹੌਜੀ ਘੁੰਮਣ ਆਇਆ ਸੀ, ਜਿੱਥੇ ਇਸ ਪਰਿਵਾਰ ਦੇ ਨਾਲ ਪਾਰਕਿੰਗ ਦੇ ਠੇਕੇਦਾਰ ਦੇ ਕਰਿੰਦਿਆਂ ਦੇ ਨਾਲ ਬਹਿਸ ਹੋ ਗਈ। ਇਸ ਤੋਂ ਬਾਅਦ ਠੇਕੇਦਾਰ ਦੇ ਕਰਿੰਦਿਆਂ ਨੇ ਇਸ ਪਰਿਵਾਰ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਮਾਰਕੁਟ ਕੀਤੀ ਹੈ। ਇਸ ਹਮਲੇ ਦੇ ਵਿੱਚ ਇਸ ਐਨਆਰਆਈ ਪਰਿਵਾਰ ਦਾ ਮੁਖੀ ਅਤੇ ਉਸ ਦਾ ਭਰਾ ਇੰਨੀ ਬੁਰੀ ਤਰ੍ਹਾਂ ਦੇ ਨਾਲ ਜਖਮੀ ਹੋ ਗਏ ਕਿ ਪਰਿਵਾਰ ਦਾ ਮੁਖੀ ਕੌਮਾਂ ਦੇ ਵਿੱਚ ਚਲੇ ਗਿਆ, ਅਤੇ ਤਿੰਨ ਦਿਨ ਬਾਅਦ ਉਸ ਨੂੰ ਹੋਸ਼ ਆਈ ਹੈ। ਇਸ ਪੂਰੇ ਮਾਮਲੇ ਬਾਰੇ ਐਨਆਰਆਈ ਮਹਿਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਪਤੀ ਉਸਦਾ ਦੇਵਰ ਅਤੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਘੁੰਮਣ ਦੇ ਲਈ ਆਏ ਸਨ, ਜਿੱਥੇ ਪਾਰਕਿੰਗ ਨੂੰ ਲੈ ਕੇ ਠੇਕੇਦਾਰ ਅਤੇ ਉਸਦੇ ਪਤੀ ਦੀ ਬਹਿਸ ਹੋ ਗਈ, ਜਿਸ ਤੋਂ ਬਾਅਦ ਠੇਕੇਦਾਰ ਦੇ ਕਰਿੰਦਿਆਂ ਨੇ ਉਸ ਤੇ ਹਮਲਾ ਕਰ ਦਿੱਤਾ ਹੁਣ ਇਸ ਐਨਆਰਆਈ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।