ਬਿੱਗ ਬੋਸ ਦਾ ਹਿੱਸਾ ਬਣਨਗੇ ਜਰਨਲਿਸਟ ਦੀਪਕ ਚੌਰੱਸੀਆ, 14 ਕਟੈਸਟੈਂਟ ਦੇ ਨਾਮ ਆਏ ਸਾਹਮਣੇ
ਮੁੰਬਈ 20 ਜੂਨ (ਵਿਸ਼ਵ ਵਾਰਤਾ): ਬਿੱਗ ਬੋਸ ਦੇ 14 ਕੰਟੈਸਟੈਂਟ ਦੀ ਲਿਸਟ ਸਾਹਮਣੇ ਆ ਗਈ ਹੈ। ਇਸ ਵਾਰ ਦੇ ਸ਼ੋਅ ਦੇ ਵਿੱਚ ਟੀਵੀ ਐਕਟਰਸ ਇਨਫਲੂਐਂਸਰ ,ਨਿਊਜ਼ ਮੇਕਰਸ, ਮਿਊਜਿਕ ਅਤੇ ਸਪੋਰਟਸ ਪਰਸਨੈਲਿਟੀਜ ਹਿੱਸਾ ਲੈ ਰਹੀਆਂ ਹਨ। ਇਸ ਸ਼ੋਅ ਨੂੰ ਜੀਉ ਸਿਨਮਾ ਦੀ ਐਪ ਤੇ ਸਟਰੀਮ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ ਇਸ ਸ਼ੋਅ ਦੇ ਵਿੱਚ ਕਾਫੀ ਕੁਝ ਬਦਲਿਆ ਹੋਇਆ ਨਜ਼ਰ ਆਵੇਗਾ। ਇਸ ਸ਼ੋਅ ਦੇ ਹੋਸਟ ਅਨਿਲ ਕਪੂਰ ਹੋਣਗੇ । ਸ਼ੋਅ ਦੇ ਵਿੱਚ ਹਿੱਸਾ ਲੈਣ ਵਾਲੇ 14 ਕੰਟੈਸਟ ਦੀ ਲਿਸਟ ਵੀ ਸਾਹਮਣੇ ਆਈ ਹੈ। ਸਾਈ ਕੇਤਨ ਰਾਵ ਇਸ ਦਾ ਹਿੱਸਾ ਹੋਣਗੇ ਜੋ ਕਿ ਇੱਕ ਟੀਵੀ ਐਕਟਰ ਨੇ ਇਹਨਾਂ ਨੂੰ ਟੀਵੀ ਸ਼ੋਅ ਮਹਿੰਦੀ ਰਚਣੇ ਵਾਲੀ ਹੈ ਤੋਂ ਫੇਮ ਮਿਲਿਆ ਸੀ। ਇਸ ਤੋਂ ਇਲਾਵਾ ਕਲੋਮੀ ਪੋਲ ਦਾਸ ਵੀ ਇਸ ਸ਼ੋਅ ਦੇ ਵਿੱਚ ਨਜ਼ਰ ਆਉਣਗੇ। ਸਨਾ ਸੁਲਤਾਨਾ ਜੋ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਹ ਵੀ ਇਸ ਸ਼ੋ ਦਾ ਹਿੱਸਾ ਹੋਣਗੇ । ਸਨਾ ਮਕਬੂਲ ਵੀ ਇਸ ਸ਼ੋਅ ਦਾ ਹਿੱਸਾ ਬਣਨਗੇ ਜੋ ਕਿ ਇੱਕ ਟੀਵੀ ਐਕਟਰਸ ਹਨ। ਸਨਾ ਨੇ 2009 ਵਿੱਚ ਰਿਲਟੀ ਸ਼ੋ ਐਮ ਟੀਵੀ ਡੀਵਾ ਤੋਂ ਮਾਡਲਿੰਗ ਸ਼ੁਰੂ ਕੀਤੀ ਸੀ। ਇਸ ਤੋਂ ਇਲਾਵਾ ਸ਼ਿਵਾਨੀ ਕੁਮਾਰੀ ਰੂਰਲ ਇਨਫਲੂਐਂਸਰ ਹੈ ਜੋ ਬਿੱਗ ਬੋਸ ਦੇ ਵਿੱਚ ਨਜ਼ਰ ਆਉਣਗੇ। ਵਿਸ਼ਾਲ ਪਾਡੇ ਨਾਮ ਦੇ ਕੰਟੈਂਟ ਕ੍ਰੀਏਟਰ ਵੀ ਬਿੱਗ ਬਸ ਦਾ ਹਿੱਸਾ ਬਣਨਗੇ। ਦਿੱਲੀ ਦੇ ਵਿੱਚ ਠੇਲੇ ਤੇ ਬੜਾ ਪਾਓ ਵੇਚ ਕੇ ਲਾਈਮ ਲਾਈਟ ਦੇ ਵਿੱਚ ਆਈ ਚੰਦਰਿਕਾ ਦੀਕਸ਼ਿਤ ਵੀ ਇਸ ਸ਼ੋਅ ਦਾ ਹਿੱਸਾ ਬਣਨਗੇ। ਇਸ ਵਾਰ ਰੈਪਰ ਨਾਵੇਦ ਸ਼ੇਖ ਵੀ ਬਿਗ ਬੌਸ ਦੇ ਵਿੱਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਨੀਰਜ ਗੋਇਤ ਜੋ ਕਿ ਸਪੋਰਟਸ ਪਰਸਨ ਨੇ ਉਹ ਵੀ ਇਸ ਸ਼ੋਅ ਦਾ ਹਿੱਸਾ ਬਣਦੇ ਹੋਏ ਨਜ਼ਰ ਆਉਣਗੇ। ਹਿੰਦੀ ਦੇ ਮਸ਼ਹੂਰ ਸੀਨੀਅਰ ਜਰਨਲਿਸਟ ਦੀਪਕ ਚਾਰੱਸਿਆ ਵੀ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਨੇ, ਅਰਮਾਨ ਮਲਿਕ ਆਪਣੀ ਪਤਨੀ ਪਾਇਲ ਦੇ ਨਾਲ ਇਸ ਸ਼ੋਅ ਦੇ ਵਿੱਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਮੁਨੀਸ਼ਾ ਖਤਵਾਨੀ ਵੀ ਇਸ ਸ਼ੋਅ ਦੇ ਵਿੱਚ ਦੇਖੇ ਜਾ ਸਕਣਗੇ।























