
ਬੁਢਲਾਡਾ 14 ਅਪਰੈਲ(ਵਿਸ਼ਵ ਵਾਰਤਾ ): ਹਾੜੀ ਦੀ ਫਸਲ ਦੀ ਆਮਦ ਨੂੰ ਮੱਦੇਨਜਰ ਰੱਖਦਿਆਂ ਮਾਰਕਿਟ ਕਮੇਟੀ ਬੁਢਲਾਡਾ ਵੱਲੋਂ ਕਰੋਨਾ ਵਾਇਰਸ ਦੇ ਇਤਿਆਤ ਵਜੋਂ ਇਸ ਵਾਰ 10 ਸ਼ੈਲਰਾਂ ਨੂੰ ਆਰਜੀ ਖਰੀਦ ਸਥਾਪਿਤ ਕੀਤੇ ਗਏ ਹਨ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਫਫੜੇ ਭਾਈਕੇ ਨੇ ਦੱਸਿਆ ਕਿ ਇਸ ਵਾਰ ਮੰਡੀਕਰਨ ਵੱਲੋਂ ਕਰੋਨਾ ਵਾਇਰਸ ਦੇ ਇਤਿਆਤ ਵਜੋਂ ਖਰੀਦ ਕੇਂਦਰਾ ਵਿੱਚ ਸੈਨੀਟਾਇਜ਼ਰ, ਵਾਸ਼ਵੇਸ਼ਰ, ਪੀਣ ਵਾਲਾ ਪਾਣੀ, ਬਿਜਲੀ ਦੇ ਪ੍ਰਬੰਧ ਸਥਾਪਿਤ ਕੀਤੇ ਗਏ ਕੁੱਲ 31 ਸੈਟਰਾਂ ਵਿੱਚ ਮੁਕੰਮਲ ਕਰ ਲਏ ਗਏ ਹਨ. ਉਨ੍ਹਾਂ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਮੱਦੇਨਜਰ ਰੱਖਦਿਆਂ ਜਿੱਥੇ ਡਿਸਟੈਂਸ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ ਉੱਥੇ ਕਿਸਾਨਾਂ ਅਤੇ ਮਜਦੂਰਾ ਲਈ ਮੰਡੀਆ ਵਿੱਚ ਮਾਰਕਰ ਲਗਾ ਕੇ ਜਗ੍ਹਾ ਸਥਾਪਿਤ ਕੀਤੀ ਗਈ ਹੈ. ਉਨ੍ਹਾ ਦੱਸਿਆ ਕਿ ਇਸ ਸੰਬੰਧੀ ਮੰਡੀਆ ਵਿੱਚ ਇੱਕਠ ਨੂੰ ਰੋਕਣ ਲਈ 188 ਆੜਤੀਆਂ ਅਤੇ 8 ਮੁਨੀਮਾਂ ਨੂੰ ਪਾਸ ਜਾਰੀ ਕੀਤੇ ਗਏ ਹਨ. ਸਥਾਨਕ ਸ਼ਹਿਰ ਦੇ ਮਸਜਿਦ ਇਲਾਕੇ ਅਤੇ ਉਸ ਨਾਲ ਸੰਬੰਧਤ ਕਰੋਨਾ ਪਾਜਟਿਵ ਦੇ ਮਰੀਜ਼ਾ ਦੇ ਮੇਲ ਮਿਲਾਪ ਵਿੱਚ ਆਉਣ ਵਾਲੇ ਵਾਰਡ ਨੰਬਰ 1 ਤੋਂ 4 ਨੰਬਰ ਵਾਰਡ ਜ਼ੋ ਸਿਹਤ ਵਿਭਾਗ ਵੱਲੋਂ ਸੀਲ ਕੀਤੇ ਗਏ ਹਨ ਨਾਲ ਸੰਬੰਧਤ ਹਾੜੀ ਦੋਰਾਨ ਕੰਮ ਕਰਨ ਵਾਲੇ ਮਜਦੂਰਾਂ ਦੇ ਪਾਸ ਅਜੇ ਅਗਲੇ ਹੁਕਮਾਂ ਤੱਕ ਜਾਰੀ ਨਹੀਂ ਕੀਤੇ ਜਾਣਗੇ. ਉਨ੍ਹਾਂ ਦੱਸਿਆ ਕਿ ਸਥਾਪਿਤ ਕੀਤੇ ਗਏ ਨਵੇ ਆਰਜੀ ਖਰੀਦ ਕੇਂਦਰ ਜ਼ੋ ਸ਼ੈਲਰਾਂ ਵਿੱਚ ਬਣਾਏ ਗਏ ਹਨ ਬੁਢਲਾਡਾ ਦੇ ਵਰਿੰਦਰਾ ਰਾਇਸ ਮਿੱਲ, ਗਰਗ ਰਾਇਸ ਮਿੱਲ, ਗਨੇਸ਼ ਰਾਇਸ ਮਿੱਲ, ਇਸੇ ਤਰ੍ਹਾਂ ਫਫੜੇ ਖਰੀਦ ਕੇਂਦਰ ਨਾਲ ਸੰਬੰਧਤ ਸਿੰਗਲਾ ਰਾਇਸ ਮਿੱਲ, ਬਾਬਾ ਮੱਲਾ ਜੀ, ਭਾਈ ਬਹਿਲੋ ਰਾਇਸ ਮਿੱਲ, ਪਿੰਡ ਬਰ੍ਹੇ ਦੇ ਖਰੀਦ ਕੇਂਦਰ ਲਈ ਜੈ ਅੰਭੇ ਰਾਇਸ ਮਿੱਲ, ਪਿੰਡ ਅਹਿਮਦਪੁਰ ਦੇ ਖਰੀਦ ਕੇਂਦਰ ਲਈ ਡੀ ਐਨ ਸਿੰਗਲਾ ਰਾਇਸ ਮਿੱਲ ਦੀ ਚੋਣ ਕੀਤੀ ਗਈ ਹੈ. ਉਨ੍ਹਾਂ ਦੱਸਿਆ ਕਿ ਹਾੜੀ ਦੀ ਫਸਲ ਦੋਰਾਨ ਕਿਸਾਨਾਂ ਆੜਤੀਆਂ ਅਤੇ ਮਜਦੂਰਾ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ. ਉਨ੍ਹਾਂ ਕਿਹਾ ਕਿ ਡਿਸਟੈਸ ਨੂੰ ਮੱਦੇਨਜਰ ਰੱਖਦਿਆਂ ਮਾਰਕਿਟ ਕਮੇਟੀ ਦੇ ਮੁੱਖ ਦਫਤਰ ਵਿੱਚ ਪਾਸ ਜਾਰੀ ਕਰਨ ਦੀ ਪ੍ਰਤੀਕਿਰਿਆ ਵਿੱਚ ਤੇਜੀ ਲਿਆਦੀ ਗਈ ਹੈ ਤਾਂ ਜ਼ੋ ਆੜਤੀਆਂ ਕਿਸਾਨ, ਮਜਦੂਰ ਅਤੇ ਮੰਡੀਕਰਨ ਦਾ ਸੁਮੇਲ ਹਾੜੀ ਦੀ ਫਸਲ ਨੂੰ ਸਮੇਂ ਸਿਰ ਸਮੇਟ ਸਕੇ. ਇਸ ਮੋਕੇ ਤੇ ਮੰਡੀ ਸੁਪਰਵਾਇਜ਼ਰ ਮਨਜਿੰਦਰਪਾਲ ਸਿੰਘ ਆਦਿ ਹਾਜ਼ਰ ਸਨ. ਦੂਸਰੇ ਪਾਸੇ ਆੜਤੀਆਂ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਕੇਸ਼ੋ ਰਾਮ ਗੋਇਲ ਨੇ ਮੰਡੀਕਰਨ ਬੋਰਡ ਦੇ ਦਾਅਵਿਆਂ ਨੂੰ ਮੁੱਢੋ ਨਕਾਰਦਿਆਂ ਕਿਹਾ ਕਿ ਇਸ ਵਾਰ ਕਿਸਾਨਾਂ ਦੀ ਖੱਜਲ ਖੁਆਰੀ ਤੋਂ ਬਿਨ੍ਹਾਂ ਕੁੱਝ ਪੱਲੇ ਨਹੀਂ ਪੈਣ ਵਾਲਾ. ਉਨ੍ਹਾਂ ਮੰਨੀਆਂ ਕਿ ਕਰੋਨਾ ਮਹਾਮਾਰੀ ਦੇ ਇਤਿਆਤ ਵਜੋਂ ਜਾਰੀ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਸਭਦਾ ਫਰਜ਼ ਬਣਦਾ ਹੈ. ਪਰੰਤੂ ਹਾੜੀ ਦੀ ਫਸਲ ਨੂੰ ਮੱਦੇਨਜਰ ਰੱਖਦਿਆਂ ਜਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਆੜਤੀਆਂ ਐਸ਼ੋਸ਼ੀਏਸ਼ਨਾਂ ਤੋਂ ਸੁਝਾਅ ਮੰਗੇ ਗਏ ਸਨ ਪਰ ਉਹ ਸੁਝਾਅ ਸਿਰਫ ਮੀਟਿੰਗ ਤੱਕ ਹੀ ਸੀਮਤ ਰਹਿ ਗਏ ਹਨ. ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਕਣਕ ਦੀ ਭਰਪਾਈ ਸਮੇਤ ਬੋਰੀਆ ਦੀ ਸਿਲਾਈ ਕਰਨ ਵਾਲੀ ਲੇਵਰ ਦਾ ਅੱਜ ਤੱਕ ਸਾਡੇ ਕੋਲ ਕੋਈ ਇੰਤਜਾਮ ਨਹੀਂ ਹੈ. ਉਨ੍ਹਾਂ ਕਿਹਾ ਕਿ ਹਰ ਸਾਲ ਬਾਰਦਾਨੇ ਦੀ ਸਿਲਾਈ ਦੀ ਲੇਵਰ ਯੂ ਪੀ, ਬਿਹਾਰ ਨਾਲ ਸੰਬੰਧਤ ਲੇਵਰ ਕਰਦੀ ਹੈ ਪਰੰਤੂ ਇਸ ਵਾਰ ਲਾਕਡਾਉਨ ਅਤੇ ਕਰਫਿਊ ਦੋਰਾਨ ਲੇਵਰ ਆਪਣੇ ਪਿੰਡਾਂ ਨੂੰ ਜਾ ਚੁੱਕੀ ਹੈ. ਜਿਸ ਕਾਰਨ ਆੜਤੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਕਿਊਕਿ ਮੰਡੀਕਰਨ ਦੇ ਨਿਯਮਾਂ ਅਨੁਸਾਰ ਸਿਲਾਈ ਦਾ ਪ੍ਰਬੰਧ ਆੜਤੀਏ ਵੱਲੋਂ ਕਰਨਾ ਤਹਿ ਕੀਤਾ ਹੋਇਆ ਹੈ. ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਆੜਤੀਆਂ ਦੀ ਮੁੱਖ ਮੰਗ ਨੂੰ ਮੱਦੇਨਜਰ ਰੱਖਦਿਆਂ ਜਿਲ੍ਹੇ ਦੇ ਵੱਖ ਵੱਖ ਸ਼ੇੈਲਰਾਂ ਵਿੱਚ ਸਿਲਾਈ ਕਰਨ ਵਾਲੀ ਨਿੱਜੀ ਲੇਵਰ ਦਾ ਪ੍ਰਬੰਧ ਆੜਤੀਆਂ ਲਈ ਕੀਤਾ ਜਾਵੇ ਤਾਂ ਜ਼ੋ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ. ਫੋਟੋ: ਬੁਢਨਾਡਾ: ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਦੀ ਫਾਇਲ ਫੋਟੋ.
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...





















