ਟੋਕਿਓ ਉਲੰਪਿਕ 2020
ਹਾਕੀ ਵਿੱਚ ਭਾਰਤੀ ਮਹਿਲਾਵਾਂ ਨੇ ਜਿੱਤਿਆ ਲਗਾਤਾਰ ਦੂਜਾ ਮੈਚ
ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਆਸਾਂ ਬਰਕਰਾਰ
ਚੰਡੀਗੜ੍ਹ,31 ਜੁਲਾਈ(ਵਿਸ਼ਵ ਵਾਰਤਾ) ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਨੇ ਅੱਜ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਹੋਏ ਸਾਊਥ ਅਫਰੀਕਾ ਨੂੰ 4-3 ਨਾਲ ਹਰਾ ਦਿੱਤਾ ਹੈ। ਜਿਸ ਦੇ ਨਾਲ ਹੀ ਭਾਰਤੀ ਟੀਮ ਦੀਆਂ ਉਲੰਪਿਕ ਹਾਕੀ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਆਸਾਂ ਅਜੇ ਵੀ ਬਰਕਰਾਰ ਹਨ। ਭਾਰਤ ਲਈ 3 ਗੋਲ ਕਰਨ ਵਾਲੀ ਵੰਦਨਾ ਕਟਾਰੀਆ ਉਲੰਪਿਕ ਵਿੱਚ ਅਜਿਹਾ ਕਾਰਨਾਮਾ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।























