ਐਸ.ਏ.ਐਸ ਨਗਰ, 16 ਜਨਵਰੀ (ਵਿਸ਼ਵ ਵਾਰਤਾ)- ਖੇਡ ਵਿਭਾਗ ਪੰਜਾਬ ਵੱਲੋਂ ਰਾਜ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆਂ ਰਾਜ ਪੱਧਰੀ ਖੇਡਾਂ ਤਹਿਤ ਖੇਡਾਂ ਤਹਿਤ ਜਿਲ੍ਹਾ ਐਸ.ਏ.ਐਸ ਨਗਰ ਵਿਖੇ ਚਲ ਰਹੀਆਂ ਪੰਜਾਬ ਰਾਜ ਖੇਡਾਂ (੧੩!ੴ$$) ਅੰਡਰ 14 ਦੇ ਦੂਜੇ ਦਿਨ ਹਾਕੀ, ਜਿਮਨਾਸਟਿਕ ਅਤੇ ਤੈਰਾਕੀ ਦੇ ਮੁਕਾਬਲੇ ਕਰਵਾਏ ਗਏ। ਜਿਲ੍ਹਾ ਖੇਡ ਅਫਸਰ ਕਰਤਾਰ ਸਿੰਘ ਨੇ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਕੀ :ਮੁਕਾਬਲਿਆਂ ਵਿੱਚ ਬਠਿੰਡਾਂ ਨੇ ਗੁਰਦਾਸਪੁਰ ਨੂੰ 2-0 ਨਾਲ ਹਰਾਇਆ, ਅੰਮ੍ਰਿਤਸਰ ਨੇ ਹੁਸ਼ਿਆਰਪੁਰ ਨੂੰ 4-1 ਨਾਲ ਹਰਾਇਆ, ਤਰਨਤਾਰਨ ਨੇ ਲੁਧਿਆਣਾ ਨੂੰ 3-2 ਨਾਲ ਹਰਾਇਆ ਅਤੇ ਜਲੰਧਰ ਨੇ ਫਤਹਿਗੜ੍ਹ ਸਾਹਿਬ ਨੂੰ 5-0 ਨਾਲ ਹਰਾਇਆ।
ਤੈਰਾਕੀ ਦੇ 50 ਮੀਟਰ ਬ੍ਰੈਸਟ ਸਟਰੋਕ ਮੁਕਾਬਲਿਆਂ ਵਿੱਚ ਵੰਸ਼ਿਕਾ ਮੋਹਾਲੀ ਨੇ ਪਹਿਲਾ, ਵਰਨਿਕਾ ਮੋਹਾਲੀ ਨੇ ਦੂਜਾ ਅਤੇ ਦੁਆਇਲ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ 50 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਨਿਸ਼ਠਾ ਜਲੰਧਰ ਨੇ ਪਹਿਲਾ, ਵਰਨਿਕਾ ਮੋਹਾਲੀ ਨੇ ਦੂਜੇ ਅਤੇ ਕ੍ਰਿਤੀ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ।
ਜਿਮਨਾਸਟਿਕ ਦੇ ਰਿਧਮਿਕ (૰યਫ਼) ਮੁਕਾਬਲਿਆਂ ਵਿੱਚ ਪ੍ਰੀਤ ਅੰਮ੍ਰਿਤਸਰ ਨੇ ਪਹਿਲਾ ਸਥਾਨ, ਗੁਰਸੀਰਤ ਅੰਮ੍ਰਿਤਸਰ ਨੇ ਦੂਜਾ ਸਥਾਨ ,ਰਸਲੀਨ ਮੋਹਾਲੀ ਨੇ ਤੀਜਾ ਸਥਾਨ ਅਤੇ ਨੇਹਲ ਮੋਹਾਲੀ ਨੇ ਚੌਥਾ ਸਥਾਨ ਹਾਸਲ ਕੀਤਾ ਅਤੇ ਜਿਮਨਸਟਿਕ ਦੇ ਰਿਧਮਿਕ (૬ੴ੧) ਮੁਕਾਬਲਿਆਂ ਚ ਗੁਰਸੀਰਤ ਅੰਮ੍ਰਿਤਸਰ ਪਹਿਲੇ ਅਤੇ ਨੇਹਲ ਮੋਹਾਲੀ ਦੂਜੇ ਸਥਾਨ ਤੇ ਰਹੀਆਂ । ਜਿਮਨਾਸਟਿਕ ਦੇ ਆਰਟਿਸਟਕ ਟੇਬਲ ਵਾਲਟ ਮੁਕਾਬਲਿਆਂ ਵਿੱਚ ਸੁਖਨੂਰਪ੍ਰੀਤ ਮੋਹਾਲੀ ਪਹਿਲੇ ਸਥਾਨ, ਤਨਿਸਾ ਮੋਹਾਲੀ ਦੂਜਾ ਸਥਾਨ, ਰਵਨੀਤ ਗੁਰਦਾਸਪੁਰ ਨੇ ਤੀਜਾ ਸਥਾਨ ਅਤੇ ਅਨਈਵਨ ਬਾਰ ਮੁਕਾਬਲਿਆਂ ਵਿੱਚ ਸੁਖਨੂਰਪ੍ਰੀਤ ਮੋਹਾਲੀ ਨੇ ਪਹਿਲਾ ਸਥਾਨ, ਸਿਮਰਨਜੀਤ ਗੁਰਦਾਸਪੁਰ ਨੇ ਦੂਜਾ ਸਥਾਨ ਹਾਸਲ ਕੀਤਾ।