ਚੰਡੀਗੜ੍ਹ, 20 ਫਰਵਰੀ – ਇਥੋਂ ਦੇ ਕੌਮਾਂਤਰੀ ਹਵਾਈ ਅੱਡੇ ਨਜ਼ਦੀਕ ਬਣਾਈਆਂ ਗਈਆਂ ਨਾਜਾਇਜ਼ ਉਸਾਰੀਆਂ ਨੂੰ ਪ੍ਰਸ਼ਾਸਨ ਨੇ ਢਾਹ ਦਿੱਤਾ। ਮਾਣਯੋਗ ਹਾਈਕੋਰਟ ਦੇ ਹੁਕਮਾਂ ‘ਤੇ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੇ ਹਵਾਈ ਅੱਡੇ ਨਜ਼ਦੀਕ 100 ਮੀਟਰ ਖੇਤਰ ਵਿਚ ਇਹਨਾਂ ਨਾਜਾਇਜ਼ ਉਸਾਰੀਆਂ ਨੂੰ ਜੇਸੀਬੀ ਨਾਲ ਗਿਰਾ ਦਿੱਤਾ।
ਦੂਸਰੇ ਪਾਸੇ ਇਹਨਾਂ ਇਮਰਤਾਂ ਨੂੰ ਢਾਹੇ ਜਾਣ ਵਿਰੁੱਧ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ। ਉਹਨਾਂ ਦੋਸ਼ ਲਾਇਆ ਕਿ ਬਿਲਡਰਾਂ ਨੇ ਨਕਸ਼ਿਆਂ ਨੂੰ ਪਾਸ ਕੀਤਾ ਸੀ, ਪਰ ਹੁਣ ਪ੍ਰਸ਼ਾਸਨ ਹੀ ਇਹਨਾਂ ਇਮਾਰਤਾਂ ਨੂੰ ਢਾਹ ਰਿਹਾ ਹੈ।