ਮੁਹਾਲੀ ,27 ਅਕਤੂਬਰ ( ਸਤੀਸ਼ ਕੁਮਾਰ ਪੱਪੀ )-ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨ ਕੇਵਲ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਹਿੰਦੋਸਤਾਨ ਵਿਰੋਧੀ ਵੀ ਹਨ।ਇਹ ਹਾਕਿਮ ਵੱਲੋਂ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਨਿਮਨ ਅਤੇ ਛੋਟੀ ਕਿਸਾਨ ਨੂੰ ਖੇਤੀ ਦੇ ਖੇਤਰ ਵਿਚੋਂ ਬਾਹਰ ਕਰਨ ਦਾ ਕੋਝੀ ਅਤੇ ਸੋਚੀ ਸਮਝੀ ਸਾਜਿਸ਼ ਹੈ। ਇਹ ਵਿਚਾਰ ਵਿਅਕਤ ਕਰਦੇ ਹਿੰਦੀ ਫਿਲਮਾਂ ਦੇ ਚਰਚਿਤ ਅਦਾਕਾਰ ਤੇ ਇਪਟਾ ਦੇ ਰਾਸ਼ਟਰੀ ਮੀਤ-ਪ੍ਰਧਾਨ ਅੰਜਨ ਸ਼੍ਰੀਵਾਸਤਵ ਨੇ ਕਿਹਾ ਕਿ ਤਕਰੀਬਨ ਹਰ ਸੰਘਰਸ਼ ਦੀ ਪਹਿਲ ਕਦਮੀ ਪੰਜਾਬ ਹੀ ਕਰਦਾ ਹੈ ਕਿਉਂ ਕਿ ਪੰਜਾਬੀ ਦਲੇਰ, ਹਿੰਮਤੀ ਤੇ ਬੇਬਾਕ ਹੁੰਦੇ ਹਨ।ਪੰਜਾਬ ਸਿਰਫ਼ ਆਪਣੀ ਨਹੀਂ ਬਲਿਕ ਪੂਰੇ ਮੁਲਕ ਦੀ ਲੜਾਈ ਲੜ ਰਿਹਾ ਹੈ।ਇਸ ਲਈ ਹਰ ਦੇਸ ਵਾਸੀ ਨੂੰ ਇਨ੍ਹਾਂ ਕਾਲੇ ਖੇਤੀ ਕਾਨੂੰਨ ਵਿਰੁਧ ਆਪਣੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਅੰਜਨ ਸ਼੍ਰੀਵਾਸਤਵ ਹੋਰਾਂ, ਇਪਟਾ, ਪੰਜਾਬ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਅਤੇ ਇਪਟਾ ਦੀ ਮੁਹਾਲੀ ਇਕਾਈ ਦੇ ਕਾਰਕੁਨ ਰੰਗਮੰਚ ਤੇ ਫਿਲਮਾਂ ਦੇ ਅਦਾਕਾਰ ਰੰਜੀਵਨ ਸਿੰਘ ਤੋਂ ਇਪਟਾ ਦੀਆਂ ਪੰਜਾਬ ਵਿਚਲੀਆਂ ਰੰਗਮੰਚੀ ਤੇ ਸਭਿਆਚਾਰਕ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਿਲ ਕਰਦੇ ਇਪਟਾ, ਪੰਜਾਬ ਵੱਲੋਂ ਆਰੰਭੀ ਆਨ ਏਅਰ ਸੀਰੀਜ਼ ‘ਰੂਬਰੂ ਏ ਫ਼ਨਕਾਰ’ ਦੀ ਸ਼ਲਾਘਾ ਕਰਦੇ ਕਿਹਾ ਕਿ ਇਪਟਾ ਨੂੰ ਪੂਰੇ ਦੇਸ਼ ਵਿਚ ਨਵੀਂ ਤਕਨੀਕ ਰਾਹੀਂ ਆਪਣੀ ਗਤੀਵਿਧੀਆਂ ਕਰਨੀਆਂ ਚਾਹੀਦੀਆਂ ਹਨ।ਉਨਾਂ ਕਿਸਾਨ ਅੰਦੋਲਨ ਵਿਚ ਨੁਕੜ ਨਾਟਕਾਂ ਤੇ ਗੀਤਾਂ ਰਾਹੀਂ ਲੋਕ ਅਤੇ ਕਿਸਾਨ ਮਸਲੇ ਊਭਾਰਦੇ ਇਪਟਾ ਦੇ ਰੰਗਕਰਮੀਆਂ ਨਾਲ ਮੋਗਾ ਪੁਲਿਸ ਦੀ ਜ਼ਿਆਦਤੀ ਤੇ ਬਦਤਮੀਜ਼ੀ ਦੀ ਵੀ ਸ਼ਖਤ ਸ਼ਬਦਾਂ ਵਿਚ ਨਿਖੇਧੀ ਵੀ ਕੀਤੀ।ਦੱਸਣਯੋਗ ਹੈ ਕਿ ਹਿੰਦੀ ਫਿਲਮਾਂ ਵਿਚ ਨਿਵੇਕਲੇ ਦੇ ਚਣੌਤੀ ਭਰਪੂਰ ਰੋਲ ਕਰਨ ਲਈ ਜਾਣੇ ਜਾਂਦੇ ਆਯੁਸ਼ਮਾਨ ਖੁਰਾਨਾ ਦੇ ਮੁੱਖ ਕਿਰਦਾਰ ਵਾਲੀ ਇਕ ਹਿੰਦੀ ਫਿਲਮ ਦੀ ਸੂਟਿੰਗ ਦੇ ਸਿਲਸਲੇ ਵਿਚ ਅੰਜਨ ਸ੍ਰੀਵਾਸਤ ਚੰਡੀਗੜ੍ਹ ਆਏ ਹੋਏ ਸਨ।ਜਿਸ ਵਿਚ ਇਪਟਾ ਦੇ ਕਾਰਕੁਨ ਪੰਜਾਬੀ ਫਿਲਮਾਂ ਦੀ ਅਭਿਨੇਤਰੀ ਸਾਵਣ ਰੂਪੋਵਾਲੀ ਅਤੇ ਦਲਜੀਤ ਸੋਨਾ ਦੀ ਵੱਖ-ਵੱਖ ਰੋਲ ਕਰ ਰਹੇ ਹਨ।
ਲੋਕ ਸਭਾ ਚੋਣਾਂ 2024 – ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ
ਮੋਹਾਲੀ 8 ਮਈ (ਸਤੀਸ਼ ਕੁਮਾਰ ਪੱਪੀ )- ਲੋਕ ਸਭਾ ਚੋਣਾਂ ਨੂੰ ਮੰਨਦੇ ਨਜ਼ਰ ਰੱਖਦੇ ਹੋਏ ਭਾਜਪਾ ਨੇ ਅੱਜ ਪੰਜਾਬ ਵਿੱਚ...