
ਚੰਡੀਗੜ੍ਹ 27 ਦਸੰਬਰ ( ਵਿਸ਼ਵ ਵਾਰਤਾ)-ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ’ਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੀ ਹਮਾਇਤ ਕਰਨ ਲਈ ਸੰਗਰੂਰ ਦੀ ਸਾਈਕਲਿਸਟ 18 ਸਾਲਾ ਬਲਜੀਤ ਕੌਰ 250 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਾਈਕਲ ’ਤੇ ਟਿੱਕਰੀ ਬਾਰਡਰ ਪਹੁੰਚੀ।
ਸਵੇਰੇ ਸਾਢੇ ਤਿੰਨ ਵਜੇ ਬਲਜੀਤ ਕੌਰ ਸੰਗਰੂਰ ਤੋਂ ਸਾਈਕਲ ’ਤੇ ਸਵਾਰ ਹੋ ਕੇ ਦਿੱਲੀ ਰਵਾਨਾ ਹੋਈ ਅਤੇ ਸ਼ਾਮ ਸਾਢੇ ਅੱਠ ਵਜੇ ਟਿੱਕਰੀ ਬਾਰਡਰ ’ਤੇ ਕਿਸਾਨਾਂ ਦੇ ਧਰਨਾ ਸਥਾਨ ’ਤੇ ਜਾ ਪਹੁੰਚੀ। ਬਾਰਡਰ ਤੋਂ ਕਰੀਬ ਕਿਲੋਮੀਟਰ ਦੂਰ ਬਲਜੀਤ ਦੇ ਸਾਈਕਲ ਦਾ ਚਿਮਟਾ ਟੁੱਟ ਗਿਆ, ਪਰ ਫਿਰ ਵੀ ਬਲਜੀਤ ਕੌਰ ਦੇ ਕਦਮ ਨਹੀਂ ਰੁਕੇ, ਸਗੋਂ ਮੋਢੇ ’ਤੇ ਆਪਣੀ ਸਾਈਕਲ ਚੁੱਕ ਕੇ ਦੋ ਕਿਲੋਮੀਟਰ ਪੈਦਲ ਚੱਲ ਕੇ ਬਲਜੀਤ ਬਾਰਡਰ ’ਤੇ ਪਹੁੰਚੀ।






















