ਹਰਿੰਦਰ ਸਿੰਘ ਮਾਨਸ਼ਾਹੀਆ ਨੂੰ ਸਦਮਾ, ਮਾਤਾ ਜੀ ਚਲ ਵਸੇ

ਮਾਨਸਾਾ 16 ਅਪਰੈਲ : ਆਲ ਇੰਡੀਆ ਸੋਸ਼ਲਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸਮਾਜ ਸੇਵੀ ਸ੍ਰ ਹਰਿੰਦਰ ਸਿੰਘ ਮਾਨਸ਼ਾਹੀਆ ਦੇ ਮਾਤਾ ਸਰਦਾਰਨੀ ਸੁਰਜੀਤ ਕੌਰ (91)ਅੱਜ ਸ਼ਾਮ ਨੂੰ ਅਚਾਨਕ ਮਾਮੂਲੀ ਤਬੀਅਤ ਵਿਗੜਨ ਕਾਰਨ ਪਰਲੋਕ ਸਿਧਾਰ ਗਏ ਹਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਸ਼ਨੀਵਾਰ ਨੂੰ ਮਾਨਸਾ ਖੁਰਦ ਵਿਖੇ 11 ਵਜੇ ਕਰਨ ਦਾ ਪਰਿਵਾਰ ਵਲੋਂ ਫੈਸਲਾ ਕੀਤਾ ਗਿਆ ਹੈ।






















