• Latest
  • Trending
ਹਰਿਆਣੇ ਦੇ ਕਿਸਾਨਾਂ ‘ਤੇ ਵਹਿਸ਼ੀ ਪੁਲਿਸ ਅੱਤਿਆਚਾਰ ਵਿਰੁੱੱਧ ‘ਤੇ, ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ‘ਚ 56 ਥਾਂਈਂ ਸੜਕਾਂ ਜਾਮ ਅਤੇ 705 ਥਾਂਈਂ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ

ਹਰਿਆਣੇ ਦੇ ਕਿਸਾਨਾਂ ‘ਤੇ ਵਹਿਸ਼ੀ ਪੁਲਿਸ ਅੱਤਿਆਚਾਰ ਵਿਰੁੱੱਧ ‘ਤੇ, ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ‘ਚ 56 ਥਾਂਈਂ ਸੜਕਾਂ ਜਾਮ ਅਤੇ 705 ਥਾਂਈਂ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ

5 years ago
National: ਫੋਰਬਸ ਵੱਲੋਂ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ

National: ਫੋਰਬਸ ਵੱਲੋਂ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ

13 minutes ago
National: ਸਾਈਨਬੋਰਡ ’ਤੇ ਹਿੰਦੀ ਲਿਖਣ ਦਾ ਮਾਮਲਾ, ਦੋ ਅਧਿਕਾਰੀ ਸਸਪੈਂਡ

National: ਸਾਈਨਬੋਰਡ ’ਤੇ ਹਿੰਦੀ ਲਿਖਣ ਦਾ ਮਾਮਲਾ, ਦੋ ਅਧਿਕਾਰੀ ਸਸਪੈਂਡ

57 minutes ago
National: ਕੋਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਬਜ਼ੁਰਗ ਦੀ ਮੌਤ

National: ਕੋਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਬਜ਼ੁਰਗ ਦੀ ਮੌਤ

1 hour ago
Asian Games Cricket Final: ਭਾਰਤ ਨੇ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?

Asian Games Cricket Final: ਭਾਰਤ ਨੇ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?

2 hours ago
Punjab: ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡਣ ਮਗਰੋਂ ਰਾਜਾ ਵੜਿੰਗ ਦਾ ਵੱਡਾ ਬਿਆਨ !

Punjab: ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡਣ ਮਗਰੋਂ ਰਾਜਾ ਵੜਿੰਗ ਦਾ ਵੱਡਾ ਬਿਆਨ !

2 hours ago
Punjab ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਨੇ ਕਾਂਗਰਸ ਹਾਈਕਮਾਂਡ ਦਾ ਕੀਤਾ ਧੰਨਵਾਦ

Punjab ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਨੇ ਕਾਂਗਰਸ ਹਾਈਕਮਾਂਡ ਦਾ ਕੀਤਾ ਧੰਨਵਾਦ

3 hours ago
National: ਬਿਹਾਰ ’ਚ ਹੜ੍ਹ ਦੀ ਸਥਿਤੀ ਗੰਭੀਰ, 28 ਥਾਵਾਂ ਲਈ ਔਰੇਂਜ ਅਲਰਟ ਜਾਰੀ

National: ਬਿਹਾਰ ’ਚ ਹੜ੍ਹ ਦੀ ਸਥਿਤੀ ਗੰਭੀਰ, 28 ਥਾਵਾਂ ਲਈ ਔਰੇਂਜ ਅਲਰਟ ਜਾਰੀ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
Asian Games: ਭਾਰਤ ਨੇ ਏਸ਼ੀਆਈ ਖੇਡਾਂ ਵਿੱਚ 17ਵਾਂ ਸੋਨ ਤਗਮਾ ਜਿੱਤਿਆ

Asian Games: ਭਾਰਤ ਨੇ ਏਸ਼ੀਆਈ ਖੇਡਾਂ ਵਿੱਚ 17ਵਾਂ ਸੋਨ ਤਗਮਾ ਜਿੱਤਿਆ

4 hours ago
Cricket: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤੀਜਾ ਤੇ ਆਖਰੀ ਵਨਡੇ ਮੈਚ ਅੱਜ

Cricket: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤੀਜਾ ਤੇ ਆਖਰੀ ਵਨਡੇ ਮੈਚ ਅੱਜ

4 hours ago
Asian Games Final: ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ

Asian Games Final: ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ

4 hours ago
National: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ, ਅਭਿਜੀਤ ਦੀਪਕੇ ਵੱਲੋਂ ਜੰਤਰ-ਮੰਤਰ ’ਤੇ ਪ੍ਰਦਰਸ਼ਨ ਦਾ ਐਲਾਨ

National: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ, ਅਭਿਜੀਤ ਦੀਪਕੇ ਵੱਲੋਂ ਜੰਤਰ-ਮੰਤਰ ’ਤੇ ਪ੍ਰਦਰਸ਼ਨ ਦਾ ਐਲਾਨ

4 hours ago
Hindi News
English News
Saturday, October 3, 2026
No Result
View All Result
29 °c
Chandigarh
27 ° Sun
27 ° Mon
28 ° Tue
29 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਹਰਿਆਣੇ ਦੇ ਕਿਸਾਨਾਂ ‘ਤੇ ਵਹਿਸ਼ੀ ਪੁਲਿਸ ਅੱਤਿਆਚਾਰ ਵਿਰੁੱੱਧ ‘ਤੇ, ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ‘ਚ 56 ਥਾਂਈਂ ਸੜਕਾਂ ਜਾਮ ਅਤੇ 705 ਥਾਂਈਂ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ

August 29, 2021
in ਖਬਰਾਂ, ਚੰਡੀਗੜ੍ਹ, ਦਿੱਲੀ, ਪੰਜਾਬ
ਹਰਿਆਣੇ ਦੇ ਕਿਸਾਨਾਂ ‘ਤੇ ਵਹਿਸ਼ੀ ਪੁਲਿਸ ਅੱਤਿਆਚਾਰ ਵਿਰੁੱੱਧ ‘ਤੇ, ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ‘ਚ 56 ਥਾਂਈਂ ਸੜਕਾਂ ਜਾਮ ਅਤੇ 705 ਥਾਂਈਂ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ
ਹਰਿਆਣੇ ਦੇ ਕਿਸਾਨਾਂ ‘ਤੇ ਵਹਿਸ਼ੀ ਪੁਲਿਸ ਅੱਤਿਆਚਾਰ ਵਿਰੁੱੱਧ ‘ਤੇ, ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ‘ਚ 56 ਥਾਂਈਂ ਸੜਕਾਂ ਜਾਮ ਅਤੇ 705 ਥਾਂਈਂ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ

ਹਰਿਆਣੇ ਦੇ ਕਿਸਾਨਾਂ ‘ਤੇ ਵਹਿਸ਼ੀ ਪੁਲਿਸ ਅੱਤਿਆਚਾਰ ਵਿਰੁੱੱਧ ‘ਤੇ, ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ‘ਚ 56 ਥਾਂਈਂ ਸੜਕਾਂ ਜਾਮ ਅਤੇ 705 ਥਾਂਈਂ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ

ਚੰਡੀਗੜ੍ਹ,29 ਅਗਸਤ  :  ਬੀਤੇ ਦਿਨ ਕਰਨਾਲ ਲਾਗੇ ਹਰਿਆਣੇ ਦੇ ਭਾਜਪਾ ਮੁੱਖ ਮੰਤਰੀ ਖੱਟੜ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਲਈ ਇਕੱਠੇ ਹੋਏ ਕਿਸਾਨਾਂ ਉੱਤੇ ਕੀਤੇ ਗਏ ਵਹਿਸ਼ੀ ਪੁਲਿਸ ਅੱਤਿਆਚਾਰ ਵਿਰੁੱਧ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਸਾਂਝੇ ਫੈਸਲੇ ਮੁਤਾਬਕ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਵਿੱਚ 56 ਥਾਂਈਂ ਮੁੱਖ ਸੜਕਾਂ ‘ਤੇ 12 ਤੋਂ 2 ਵਜੇ ਤੱਕ ਟ੍ਰੈਫਿਕ ਜਾਮ ਲਾਏ ਗਏ ਅਤੇ 39 ਪੱਕੇ ਧਰਨਿਆਂ ਸਮੇਤ ਪਿੰਡ ਪਿੰਡ 705 ਥਾਂਈਂ ਭਾਜਪਾ ਖੱਟੜ ਹਕੂਮਤ ਦੀਆਂ ਅਰਥੀਆਂ ਫੂਕੀਆਂ ਗਈਆਂ।

ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਪ੍ਰੈੱਸ ਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਨ੍ਹਾਂ ਥਾਂਵਾਂ ‘ਤੇ ਕੁੱਲ ਮਿਲਾ ਕੇ ਦਹਿ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਰਾਂ ਸਮੇਤ ਸ਼ਾਮਲ ਹੋਏ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀ ਤਬਕਿਆਂ ਦੇ ਲੋਕਾਂ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਔਰਤਾਂ ਅਤੇ ਨੌਜਵਾਨ ਵੀ ਸ਼ਾਮਲ ਸਨ।

ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਕੱਤਰ ਹਰਦੀਪ ਸਿੰਘ ਟੱਲੇਵਾਲ, ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਗੁਰਪ੍ਰੀਤ ਕੌਰ ਬਰਾਸ, ਸਰੋਜ ਰਾਣੀ ਦਿਆਲਪੁਰਾ ਅਤੇ ਕੁਲਦੀਪ ਕੌਰ ਕੁੱਸਾ ਤੋਂ ਇਲਾਵਾ ਸਮੂਹ ਜ਼ਿਲ੍ਹਾ ਤੇ ਬਲਾਕ ਪੱਧਰੇ ਆਗੂ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਕਿਵੇਂ ਦਿੱਲੀ ਦੇ ਬਾਰਡਰਾਂ ਉੱਪਰ ਅਤੇ ਸਾਮਰਾਜੀ ਕਾਰਪੋਰੇਟਾਂ ਦੇ ਕਾਰੋਬਾਰ ਥਾਂ ਥਾਂ ਠੱਪ ਕਰੀ ਬੈਠੇ ਜਾਂ ਭਾਜਪਾ ਆਗੂਆਂ ਦੇ ਘਰਾਂ ਅੱਗੇ ਮੌਸਮੀ ਦੁਸ਼ਵਾਰੀਆਂ ਕਾਰਨ ਸੈਂਕੜੇ ਮੌਤਾਂ ਹੋਣ ਦੇ ਬਾਵਜੂਦ ਕ੍ਰਮਵਾਰ 9 ਮਹੀਨਿਆਂ ਅਤੇ 11ਮਹੀਨਿਆਂ ਤੋਂ ਪੱਕੇ ਮੋਰਚਿਆਂ ਵਿੱਚ ਡਟੇ ਹੋਏ ਹਨ। ਥਾਂ-ਥਾਂ ਆਉਣ ਵਾਲੇ ਮੁੱਖ ਭਾਜਪਾ ਆਗੂਆਂ ਦਾ ਸਖ਼ਤ ਵਿਰੋਧ ਵੀ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇੱਥੇ ਖੱਟੜ ਦਾ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਦੇ ਸਿਰ ਪਾੜ ਕੇ ਲਹੂ ਲੁਹਾਣ ਕਰਨ ਦੀ ਇਹ ਸ਼ਰਮਨਾਕ ਜ਼ਾਲਮਾਨਾ ਕਾਰਵਾਈ ਭਾਜਪਾ ਹਕੂਮਤ ਦੀ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਪ੍ਰਤੀ ਕੱਟੜ ਵਫ਼ਾਦਾਰੀ ਅਤੇ ਕਿਸਾਨਾਂ ਪ੍ਰਤੀ ਕੱਟੜ ਦੁਸ਼ਮਣੀ ਦਾ ਸਬੂਤ ਹੋ ਨਿੱਬੜੀ ਹੈ। ਇਸ ਤੋਂ ਵੀ ਵੱਧ ਇਹ ਕਾਰਵਾਈ ਅੰਗਰੇਜ਼ ਸਾਮਰਾਜੀਆਂ ਦੁਆਰਾ ਆਜ਼ਾਦੀ ਦੀ ਲਹਿਰ ਨੂੰ ਕੁਚਲਣ ਦੇ ਮਕਸਦ ਨਾਲ ਸੈਂਕੜੇ ਨਿਹੱਥੇ ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨਣ ਵਾਲ਼ੇ ਜਲ੍ਹਿਆਂਵਾਲਾ ਬਾਗ਼ ਦੇ ਖੂੰਨੀ ਸਾਕੇ ਰਚਾਉਣ ਵਾਲੇ ਸਾਮਰਾਜੀ ਰਸਤੇ ਉੱਤੇ ਚੱਲਣ ਦਾ ਸੰਕੇਤ ਵੀ ਦੇ ਰਹੀ ਹੈ।

ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਖੱਟੜ ਦੇ ਆਦੇਸ਼ਾਂ ਤਹਿਤ ਪੁਲਿਸ ਨੂੰ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਚਾੜ੍ਹਨ ਵਾਲੇ ਐਸ ਡੀ ਐਮ ਕਰਨਾਲ ਵਿਰੁੱਧ ਅਤੇ ਸਿਰ ਪਾੜਨ ਵਾਲੇ ਪੁਲਿਸ ਅਧਿਕਾਰੀ ਸਮੇਤ ਖੱਟੜ ਵਿਰੁੱਧ ਧਾਰਾ 302 ਤਹਿਤ ਕਤਲ ਕੇਸ ਦਰਜ ਕਰਨ ਅਤੇ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ, ਕਿਉਂਕਿ ਧਰਨਿਆਂ ਦੇ ਸਮਾਪਤ ਹੋਣ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਸਿਰ ਪਾੜੇ ਜਾਣ ਨਾਲ ਜ਼ਖ਼ਮੀ ਹੋਏ ਕਿਸਾਨ ਸੁਸ਼ੀਲ ਕੁਮਾਰ ਕਾਜਲਾ ਦੀ ਮੌਤ ਹੋ ਗਈ ਹੈ। ਇਹ ਮੰਗ ਵੀ ਕੀਤੀ ਗਈ ਕਿ ਹੋਰ ਗੰਭੀਰ ਜ਼ਖ਼ਮੀ ਕਿਸਾਨਾਂ ਦਾ ਸਹੀ ਡਾਕਟਰੀ ਇਲਾਜ ਤੁਰੰਤ ਅਤੇ ਮੁਫ਼ਤ ਕਰਵਾਉਣ ਦੇ ਪੁਖਤਾ ਪ੍ਰਬੰਧ ਵੀ ਕੀਤੇ ਜਾਣ। ਅਜੇ ਵੀ ਕੋਈ ਕਿਸਾਨ ਪੁਲਿਸ ਹਿਰਾਸਤ ਵਿੱਚ ਹੋਣ ਤਾਂ ਉਹ ਤੁਰੰਤ ਰਿਹਾਅ ਕੀਤੇ ਜਾਣ।

ਬੁਲਾਰਿਆਂ ਨੇ ਦਾਅਵਾ ਕੀਤਾ ਕਿ ‘ਜਬੈ ਬਾਣ ਲਾਗੈ ਤਬੈ ਰੋਸ ਜਾਗੈ’ ਦੇ ਮਹਾਂਵਾਕ ਅਨੁਸਾਰ ਇਸ ਫਾਸ਼ੀਵਾਦੀ ਹਮਲੇ ਵਿਰੁੱਧ ਕਿਸਾਨਾਂ ਅੰਦਰ ਹੋਰ ਵੀ ਵੱਡੀ ਪੱਧਰ ‘ਤੇ ਜਾਗਿਆ ਰੋਸ ਅੱਜ ਦੇ ਰੋਹ ਭਰਪੂਰ ਇਕੱਠਾਂ ਵਿੱਚ ਜ਼ੋਰ ਨਾਲ ਜ਼ਾਹਿਰ ਹੋਇਆ ਹੈ।ਇਸ ਰੋਸ ਨੂੰ ਭਾਜਪਾ ਹਕੂਮਤ ਅਤੇ ਸਾਮਰਾਜੀ ਕਾਰਪੋਰੇਟ ਗੱਠਜੋੜ ਵਿਰੁੱਧ ਗੁੱਸੇ ਤੇ ਲੜਾਕੂ ਜੋਸ਼ ਵਿੱਚ ਬਦਲਿਆ ਜਾਵੇਗਾ। ਸਾਰੇ ਪੱਕੇ ਮੋਰਚਿਆਂ ਵਿੱਚ ਲਾਮਬੰਦੀਆਂ ਨੂੰ ਸਿਖਰਾਂ ਤੱਕ ਲਿਜਾ ਕੇ ਇਸ ਜਨਤਕ ਤਾਕਤ ਦੇ ਜ਼ੋਰ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ, ਸਾਰੀਆਂ ਫ਼ਸਲਾਂ ਦੇ ਲਾਭਕਾਰੀ ਐਮ ਐਸ ਪੀ ਹਰ ਕਿਸਾਨ ਨੂੰ ਮਿਲਣ ਦੀ ਗਰੰਟੀ ਕਰਨ ਅਤੇ ਜ਼ਮੀਨਾਂ ਦੀ ਨਿਆਈਂ ਵੰਡ ਸਮੇਤ ਕਿਸਾਨਾਂ ਮਜ਼ਦੂਰਾਂ ਦੇ ਭਖਦੇ ਮਸਲੇ ਹੱਲ ਕਰਵਾਏ ਜਾਣਗੇ। ਇਸ ਤਰ੍ਹਾਂ ਹਕੂਮਤੀ ਹੰਕਾਰ ਨੂੰ ਜਨਤਕ ਤਾਕਤ ਦੇ ਜ਼ੋਰ ਮਸਲ ਕੇ ਕਿਸਾਨਾਂ ਦੇ ਡੋਲ‌੍ਹੇ ਗਏ ਖ਼ੂਨ ਦੇ ਇੱਕ ਇੱਕ ਕਤਰੇ ਦਾ ਹਿਸਾਬ ਲਿਆ ਜਾਵੇਗਾ। ਕਿਸਾਨ ਆਗੂਆਂ ਨੇ ਸਟੇਜਾਂ ਤੋਂ ਐਲਾਨ ਕੀਤਾ ਕਿ ਆਉਂਦੇ ਦਿਨਾਂ ਵਿੱਚ ਪੱਕੇ ਮੋਰਚਿਆਂ ਦੀਆਂ ਲਾਮਬੰਦੀਆਂ ਨੂੰ ਜ਼ਰ੍ਹਬਾਂ ਦਿੰਦੇ ਹੋਏ ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 13 ਸਤੰਬਰ ਨੂੰ ਮੋਤੀ ਮਹਿਲ ਪਟਿਆਲਾ ਦੇ ਘਿਰਾਓ ਪ੍ਰੋਗਰਾਮ ਅਤੇ ਮੁਲਾਜ਼ਮਾਂ ਦੇ 7 ਸਤੰਬਰ ਦੇ ਸੂਬਾਈ ਧਰਨੇ ਦੀ ਭਰਾਤਰੀ ਹਮਾਇਤ ਪਹਿਲਾਂ ਵਾਂਗ ਹੀ ਕੀਤੀ ਜਾਵੇਗੀ।

Tags: BREAKING NEWSChandigarhPOLITICSPUNJABpunjab newsWISHAVWARTA.INਕਿਸਾਨ ਅੰਦੋਲਨਤਿੰਨ ਖੇਤੀ ਕਾਨੂੰਨਲਾਕਡਾਊਨ
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਫੋਰਬਸ ਵੱਲੋਂ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ

National: ਫੋਰਬਸ ਵੱਲੋਂ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ

by Ranjit Singh
October 3, 2026
0

National: ਫੋਰਬਸ ਵੱਲੋਂ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ - ਗੌਤਮ ਅਡਾਨੀ ਮੁੜ ਬਣੇ ਭਾਰਤ ਦੇ...

National: ਸਾਈਨਬੋਰਡ ’ਤੇ ਹਿੰਦੀ ਲਿਖਣ ਦਾ ਮਾਮਲਾ, ਦੋ ਅਧਿਕਾਰੀ ਸਸਪੈਂਡ

National: ਸਾਈਨਬੋਰਡ ’ਤੇ ਹਿੰਦੀ ਲਿਖਣ ਦਾ ਮਾਮਲਾ, ਦੋ ਅਧਿਕਾਰੀ ਸਸਪੈਂਡ

by Ranjit Singh
October 3, 2026
0

National: ਸਾਈਨਬੋਰਡ ’ਤੇ ਹਿੰਦੀ ਲਿਖਣ ਦਾ ਮਾਮਲਾ, ਦੋ ਅਧਿਕਾਰੀ ਸਸਪੈਂਡ ਚੰਡੀਗੜ੍ਹ, 3 ਅਕਤੂਬਰ (ਵਿਸ਼ਵ ਵਾਰਤਾ): ਤਾਮਿਲਨਾਡੂ ਸਰਕਾਰ ਨੇ ਸੂਬੇ ਦੇ...

National: ਕੋਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਬਜ਼ੁਰਗ ਦੀ ਮੌਤ

National: ਕੋਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਬਜ਼ੁਰਗ ਦੀ ਮੌਤ

by Ranjit Singh
October 3, 2026
0

National: ਕੋਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਬਜ਼ੁਰਗ ਦੀ ਮੌਤ ਚੰਡੀਗੜ੍ਹ, 3 ਅਕਤੂਬਰ (ਵਿਸ਼ਵ ਵਾਰਤਾ): ਮੁੰਬਈ ਦੇ ਸ਼ਿਵਾਜੀ ਪਾਰਕ...

Asian Games Cricket Final: ਭਾਰਤ ਨੇ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?

Asian Games Cricket Final: ਭਾਰਤ ਨੇ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?

by Ranjit Singh
October 3, 2026
0

Asian Games Cricket Final: ਭਾਰਤ ਨੇ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ? ਚੰਡੀਗੜ੍ਹ, 3 ਅਕਤੂਬਰ (ਵਿਸ਼ਵ ਵਾਰਤਾ): ਏਸ਼ੀਆਈ ਖੇਡਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National: ਫੋਰਬਸ ਵੱਲੋਂ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ

National: ਫੋਰਬਸ ਵੱਲੋਂ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ

by Ranjit Singh
October 3, 2026
0

National: ਫੋਰਬਸ ਵੱਲੋਂ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ - ਗੌਤਮ ਅਡਾਨੀ ਮੁੜ ਬਣੇ ਭਾਰਤ ਦੇ...

Most Popular

National: 20ਵਾਂ ਰੋਜ਼ਗਾਰ ਮੇਲਾ ਅੱਜ: PM ਮੋਦੀ 51 ਹਜ਼ਾਰ ਤੋਂ ਵੱਧ ਨਵੇਂ ਸਰਕਾਰੀ ਮੁਲਾਜ਼ਮਾਂ ਨੂੰ ਦੇਣਗੇ ਨਿਯੁਕਤੀ ਪੱਤਰ

National: 20ਵਾਂ ਰੋਜ਼ਗਾਰ ਮੇਲਾ ਅੱਜ: PM ਮੋਦੀ 51 ਹਜ਼ਾਰ ਤੋਂ ਵੱਧ ਨਵੇਂ ਸਰਕਾਰੀ ਮੁਲਾਜ਼ਮਾਂ ਨੂੰ ਦੇਣਗੇ ਨਿਯੁਕਤੀ ਪੱਤਰ

by Ranjit Singh
2 weeks ago
0

National: 20ਵਾਂ ਰੋਜ਼ਗਾਰ ਮੇਲਾ ਅੱਜ: PM ਮੋਦੀ 51 ਹਜ਼ਾਰ ਤੋਂ ਵੱਧ ਨਵੇਂ ਸਰਕਾਰੀ ਮੁਲਾਜ਼ਮਾਂ ਨੂੰ ਦੇਣਗੇ ਨਿਯੁਕਤੀ ਪੱਤਰ ਨਵੀਂ ਦਿੱਲੀ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 