ਚੰਡੀਗੜ੍ਹ, 15 ਨਵੰਬਰ ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦਸਿਆ ਕਿ ਰਾਜ ਸਰਕਾਰ ਨੇ ਮੌਜ਼ੂਦਾ ਵਿਦਿਅਕ ਸੈਸ਼ਨ ਦੇ ਅਗਲੇ ਸਮੈਸਟਰ ਵਿਚ ਪਹਿਲ ਤੌਰ ‘ਤੇ ਸੂਬਾ ਦੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਕੁਝ ਕੈਂਪਸ ਵਿਚ ਵਿਦਿਆਰਥੀ ਸੰਘ ਦੇ ਨਿਰਪੱਖ ਤੇ ਸ਼ਾਂਤੀਪੂਰਨ ਤਰੀਕੇ ਨਾਲ ਆਧੁਨਿਕ ਪ੍ਰਕ੍ਰਿਆ ਰਾਹੀਂ ਚੋਣ ਕਰਵਾਉਣ ਦਾ ਫੈਸਲਾ ਕੀਤਾ ਹੈ। ਇੰਨ੍ਹਾਂ ਪਾਇਲਟ ਚੋਣਾਂ ਨਾਲ ਸਿਖਦੇ ਹੋਏ ਲਿੰਗਦੇਹ ਕਮੇਟੀ ਦੀ ਰਿਪੋਰਟ ਅਨੁਸਾਰ ਅਗਲੇ ਵਿਦਿਅਕ ਸੈਸ਼ਨ ਦੇ ਸ਼ੁਰੂ ਹੋਣ ਨਾਲ 8 ਤੋਂ 10 ਹਫਤੇ ਦੇ ਅੰਦਰ ਆਈ.ਟੀ. ਦੇ ਆਧਾਰ ਰਾਜ ਦੇ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਸੰਘ ਦੀ ਚੋਣ ਪ੍ਰਕ੍ਰਿਆ ਕਰਵਾਈ ਜਾਵੇਗੀ।
ਸ੍ਰੀ ਸ਼ਰਮਾ ਨੇ ਇਹ ਜਾਣਕਾਰੀ ਅੱਜ ਪੰਚਕੂਲਾ ਦੇ ਰੈਡ ਬਿਸ਼ਪ ਵਿਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ-ਚਾਂਲਸਰਾਂ ਤੇ ਰਜਿਸਟਰਾਰ ਦੀ ਬਣਾਈ ਗਈ ਚਾਰ ਮੈਂਬਰ ਕਮੇਟੀ ਤੇ ਵਿਦਿਆਰਥੀ ਸੰਗਠਨਾਂ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਤੋਂ ਬਾਅਦ ਮੀਡਿਆ ਵੱਲੋਂ ਪੁੱਛੇ ਗਏ ਸੁਆਲਾਂ ਦੇ ਜਵਾਬ ਵਿਚ ਦਿੱਤੀ।
ਇਸ ਤੋਂ ਪਹਿਲਾਂ, ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿਚ ਉੱਚੇਰੀ ਸਿਖਿਆ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਜੋਤੀ ਅਰੋੜਾ, ਡਾਇਰੈਕਟਰ ਜਰਨਲ ਵਿਜੈ ਸਿੰਘ ਦਹਿਆ, ਵਿਦਿਆਥੀ ਸੰਘ ਦੀ ਚੋਣ ਲਈ ਬਣਾਈ ਗਈ ਕਮੇਟੀ ਦੇ ਚੇਅਰਮੈਨ ਗੁਰੂ ਜੰਭੇਸ਼ਵਰ ਯੂਨੀਵਰਸਿਟੀ, ਹਿਸਾਰਾ ਦੇ ਵਾਈਸ ਚਾਂਸਲਰ ਪ੍ਰੋ.ਟੰਕੇਸ਼ਵਰ ਕੁਮਾਰ ਅਤੇ ਕਮੇਟੀ ਦੇ ਮੈਂਬਰ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਦੇ ਵਾਈਸ ਚਾਂਸਲਰ ਡਾ. ਬਿਜੇਂਦਰ ਕੁਮਾਰ ਪੁਨਿਆ ਤੇ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਵਾਈਸਚਾਂਸਲਰ ਡਾ. ਕੇ.ਸੀ.ਸ਼ਰਮਾ ਅਤੇ ਕਮੇਟੀ ਦੇ ਸਕੱਤਰ ਇੰਦਰਾ ਗਾਂਧੀ ਯੂਨੀਵਰਸਿਟੀ, ਮੀਰਪੁਰ ਦੇ ਵਾਈਸ ਸਕੱਤਰ ਡਾ. ਮਦਨਲਾਲ ਤੋਂ ਇਲਾਵਾ ਵੱਖ-ਵੱਖ ਵਿਦਿਆਰਥੀ ਸੰਗਠਨਾਂ ਦੇ ਨੁਮਾਇੰਦਾ ਹਾਜਿਰ ਸਨ।