ਚੰਡੀਗੜ੍ਹ, 13 ਨਵੰਬਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੀ ਜਨਤਾ ਨੇ ਚੰਗੇ ਸ਼ਾਸਨ ਦੇ ਲਈ ਸਾਨੂੰ ਬਹੁਮਤ ਦਿੱਤਾ ਹੈ ਅਤੇ ਸਰਕਾਰ ਜੀਰੋਂ ਟਾਲਰੈਂਸ ਦੀ ਨੀਤੀ ‘ਤੇ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੁੱਝ ਲੋਕਾਂ ਨੂੰ ਇਸ ਨਵੇਂ ਪਾਰਦਰਸ਼ੀ ਸਿਸਟਮ ਤੋਂ ਪਰੇਸ਼ਾਨੀ ਹੋ ਰਹੀ ਹੈ ਅਤੇ ਉਨ੍ਹਾਂ ਦੀ ਇਹ ਪਰੇਸ਼ਾਨੀ ਅੱਗੇ ਵੱਧਣ ਵਾਲੀ ਹੈ, ਘੱਟ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀ ਲੋਕਾਂ ਦੀ ਭਲਾਈ ਦੇ ਲਈ ਸਿਸਟਮ ਨੂੰ ਪੂਰੀ ਤਰਾਂ ਨਾਲ ਪਾਰਦਰਸ਼ੀ ਬਨਾਉਣ ਦੇ ਲਈ ਲੱਗੇ ਹੋਏ ਹਾਂ।
ਮੁੱਖ ਮੰਤਰੀ ਅੱਜ ਨਾਰਨੌਲ ਵਿਚ ਸਰਕਾਰ ਦੇ ਐਲਾਨਾਂ ਤੇ ਸੀ.ਐਮ. ਵਿੰਡੋ ‘ਤੇ ਆਉਣ ਵਾਲੀ ਸ਼ਿਕਾਇਤਾਂ ਦੀ ਸਮੀਖਿਅਕ ਮੀਟਿੰਗ ਦੇ ਦੌਰਾਨ ਅਧਿਕਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਵਿਕਾਸ ਕੰਮ ਸਮੇਂ-ਸੀਮਾ ਅੰਦਰ ਕਰਵਾਉਣ ਅਤੇ ਸੱਭ ਤੋਂ ਪਹਿਲਾਂ ਪੁਰਾਣੇ ਐਲਾਨਾਂ ਨੂੰ ਪੂਰਾ ਕਰਨ ਅਤੇ ਇਸ ਤੋਂ ਬਾਅਦ ਅੱਗੇ ਦੇ ਅਲਾਨਾਂ ਨੂੰ ਅਮਲੀਜਾਮਾ ਪਹਿਨਾਉਣ। ਉਨ੍ਹਾਂ ਨੇ ਕਿਹਾ ਕਿ ਇਸ ਸਰਕਾਰ ਵੱਲੋਂ ਕੀਤੇ ਗਏ ਸਾਰੇ ਐਲਾਨ ਦੋ ਸਾਲ ਦੇ ਅੰਦਰ-ਅੰਦਰ ਪੂਰੇ ਕਰਨੇ ਹਨ ਅਤੇ ਇਸ ਕੰਮ ਵਿਚ ਇਮਾਨਦਾਰੀ ਤੇ ਨਿਰਪੱਖਤਾ ਵਰਤਣ।
ਸਮੀਖਿਆ ਮੀਟਿੰਗ ਦੇ ਦੌਰਾਨ ਮਹਿੰਦਰਗੜ੍ਹ ਜਿਲੇ ਵਿਚ ਸਥਾਪਿਤ ਕੀਤੇ ਜਾ ਰਹੇ ਲਾਜਿਸਟਿਕ ਹੱਬ ਦੇ ਮਾਮਲੇ ਵਿਚ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨੂ ਦਸਿਆ ਕਿ ਇਸ ਪਰਿਯੋਜਨਾ ਦੇ ਲਈ 1200 ਏਕੜ ਥਾਂ ਦਾ ਟੀਚਾ ਰੱਖਿਆ ਗਿਆ ਹੈ ਤੇ ਹੁਣ ਤਕ 810 ਏਕੜ ਥਾਂ ਖਰੀਦੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹੁਣ ਹਰਿਆਣਾ ਸਰਕਾਰ ਨੇ ਐਕਟ ਬਣਾਇਆ ਹੈ ਜਿਸ ਦੇ ਤਹਿਤ ਕਿਸਾਨ ਥਾਂ ਨਹੀਂ ਦੇਣਾ ਚਾਹੁੰਦੇ ਉਨ੍ਹਾ ਨੂੰ ਦੂਜੀ ਥਾਂ ‘ਤੇ ਥਾਂ ਦੇ ਸਕਦੇ ਹਾਂ। ਇਸ ਐਕਟ ਦੇ ਤਹਿਤ ਕਾਰਵਾਈ ਕਰ ਕੇ ਜਲਦੀ ਤੋਂ ਜਲਦੀ ਇਸ ਪ੍ਰੋਜੈਕਟ ਨੂੰ ਪੂਰਾ ਕਰਨ।
ਨਾਰਨੌਲ ਵਿਚ ਖੇਡ ਸਟੇਡੀਅਮ ਦੇ ਲਈ ਉਨ੍ਹਾਂ ਨੇ ਨੁਮਾਇੰਦਿਆਂ ਨੂੰ ਕਿਹਾ ਕਿ ਖਾਲੜਾ ਦੇ ਕੋਲ ਥਾਂ ਮਿਲਨ ਵਿਚ ਕੋਈ ਪਰੇਸ਼ਾਨੀ ਹੈ ਤਾਂ ਨਾਰਨੌਲ ਦੇ ਆਲੇ-ਦੁਆਲੇ ਕੋਈ ਦੂਜੀ ਥਾਂ ਦੀ ਤਲਾਸ਼ ਕਰਨ ਅਤੇ ਘੱਟ ਤੋ ਘੱਟ 7-8 ਏਕੜ ਥਾਂ ਹੋਣੀ ਚਾਹੀਦੀ ਹੈ। ਮਹਿੰਦਰਗੜ੍ਹ ਜਿਲਾ ਵਿਚ ਖੁਲਣ ਵਾਲੇ ਕਸਰਤ ਘਰਾਂ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਬਲਾਕਾਂ ਵਿਚ 10 ਕਸਰਤ ਘਰਾਂ ਘੱਟ ਤੋ ਘੱਟ ਖੋਲੀ ਜਾਣ ਤਾਂ ਜੋ ਨੌਜਵਾਨਾਂ ਨੂੰ ਪ੍ਰਤੀਭਾ ਦਿਖਾਉਣ ਦਾ ਮੌਕਾ ਮਿਲੇ।
ਮੀਟਿੰਗ ਵਿਚ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ, ਨਾਰਨੌਲ ਦੇ ਵਿਧਾਇਕ ਓਮਪ੍ਰਕਾਸ਼ ਯਾਦਵ, ਨਾਂਗਲ ਚੌਧਰੀ ਦੇ ਵਿਧਾਇਕ ਅਭੈ ਸਿੰਘ ਯਾਦਵ, ਐਗਰੋ ਇੰਡਸਟਰੀਸ ਦੇ ਚੇਅਰਮੈਨ ਗੋਬਿੰਦ ਭਰਦਵਾਜ, ਵਪਾਰ ਭਲਾਈ ਬੋਰਡ ਦੇ ਚੇਅਰਮੈਨ ਗੋਪਾਲ ਸ਼ਰਣ ਗਰਗ, ਬੀ.ਜੇ.ਪੀ² ਜਿਲਾ ਪ੍ਰਧਾਨ ਸ਼ਿਵ ਕੁਮਾਰ ਮਿਹਤਾ ਦੇ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।