ਹਰਿਆਣਾ ਵਿੱਚ ਪੰਜ ਸਾਲ ਦੀ ਮਾਸੂਮ ਨਾਲ ਹੈਵਾਨੀਅਤ
ਰੇਪ ਤੋਂ ਬਾਅਦ ਕਰ ਦਿੱਤਾ ਕਤਲ

ਦਿੱਲੀ, 23 ਦਸੰਬਰ(ਵਿਸ਼ਵ ਵਾਰਤਾ)- ਹਰਿਆਣਾ ਦੇ ਝੱਜਰ ਵਿੱਚ 5 ਸਾਲ ਦੀ ਮਾਸੂਮ ਬੱਚੀ ਦੀ ਦੁਸ਼ਕਰਮ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਬੱਚੀ ਦਾ ਪਰਿਵਾਰ ਰੁਜ਼ਗਾਰ ਦੇ ਸਿਲਸਿਲੇ ਵਿੱਚ ਦਮੋਹ ਤੋਂ ਹਰਿਆਣਾ ਗਿਆ ਸੀ। ਬੱਚੀ ਦੇ ਨਾਲ ਹੋਈ ਇਸ ਹੈਵਾਨੀਅਤ ਦੀ ਘਟਨਾ ਬਾਰੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਫੌਨ ਤੇ ਗੱਲ ਕਰ ਕੇ ਅਪਰਾਧੀ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।






















