• Latest
  • Trending
ਹਰਿਆਣਾ ਪੁਲਿਸ ਦੀ ਦਿੱਖ ਤੇ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਕੀਤਾ ਜਾਵੇਗਾ – ਮੁੱਖ ਮੰਤਰੀ

ਹਰਿਆਣਾ ਪੁਲਿਸ ਦੀ ਦਿੱਖ ਤੇ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਕੀਤਾ ਜਾਵੇਗਾ – ਮੁੱਖ ਮੰਤਰੀ

9 years ago
Punjab ਕਾਂਗਰਸ ‘ਚ ਹਲਚਲ ਤੇਜ਼: ਹਾਈਕਮਾਨ ਦੇ ਫੈਸਲੇ ਤੋਂ ਬਾਅਦ ਚੰਨੀ ਨੇ ਸੱਦੀ ਆਪਣੇ ਸਮਰਥਕ ਧੜੇ ਦੀ ਅਹਿਮ ਮੀਟਿੰਗ

Punjab ਕਾਂਗਰਸ ‘ਚ ਹਲਚਲ ਤੇਜ਼: ਹਾਈਕਮਾਨ ਦੇ ਫੈਸਲੇ ਤੋਂ ਬਾਅਦ ਚੰਨੀ ਨੇ ਸੱਦੀ ਆਪਣੇ ਸਮਰਥਕ ਧੜੇ ਦੀ ਅਹਿਮ ਮੀਟਿੰਗ

6 minutes ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

30 minutes ago
Amarnath Yatra: ਅਮਰਨਾਥ ਯਾਤਰਾ ਅੱਜ ਤੋਂ ਸ਼ੁਰੂ, ਅੱਜ ਪਹਿਲਾ ਜੱਥਾ ਕਰੇਗਾ ਮਹਾਦੇਵ ਦੇ ਦਰਸ਼ਨ

Amarnath Yatra: ਅਮਰਨਾਥ ਯਾਤਰਾ ਅੱਜ ਤੋਂ ਸ਼ੁਰੂ, ਅੱਜ ਪਹਿਲਾ ਜੱਥਾ ਕਰੇਗਾ ਮਹਾਦੇਵ ਦੇ ਦਰਸ਼ਨ

35 minutes ago
Punjab Weather: ਸੂਬੇ ‘ਚ ਭਾਰੀ ਮੀਂਹ ਦੀ ਚੇਤਾਵਨੀ

Punjab Weather: ਸੂਬੇ ‘ਚ ਭਾਰੀ ਮੀਂਹ ਦੀ ਚੇਤਾਵਨੀ

46 minutes ago
Punjab: ਮੰਡੀਆਂ ਵਿੱਚ ਸਾਫ਼-ਸਫ਼ਾਈ ਤੇ ਫੂਡ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਵਿਸ਼ਵ ਪੱਧਰੀ ਤਕਨੀਕਾਂ ਅਪਣਾਈਆਂ ਜਾਣਗੀਆਂ – ਬਰਸਟ

Punjab: ਮੰਡੀਆਂ ਵਿੱਚ ਸਾਫ਼-ਸਫ਼ਾਈ ਤੇ ਫੂਡ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਵਿਸ਼ਵ ਪੱਧਰੀ ਤਕਨੀਕਾਂ ਅਪਣਾਈਆਂ ਜਾਣਗੀਆਂ – ਬਰਸਟ

52 minutes ago
Breaking: ਮਾਨਸਾ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਸਮੇਤ ਕੀਤੀ ਖੁਦਕੁਸ਼ੀ

Breaking: ਮਾਨਸਾ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਸਮੇਤ ਕੀਤੀ ਖੁਦਕੁਸ਼ੀ

58 minutes ago
Hukamnama Sri Darbar Sahib Today – 03 July 2026 | Ang 601 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 03 July 2026 | Ang 601 I ਅੱਜ ਦਾ ਹੁਕਮਨਾਮਾ

4 hours ago
ਲੁਧਿਆਣਾ ਵਿੱਚ ਮਾਨਸੂਨ ਦੌਰਾਨ ਲੋਕਾਂ ਦੀ ਸਹੂਲਤ ਲਈ 1700 ਸੀ.ਸੀ.ਟੀ.ਵੀ. ਕੈਮਰਿਆਂ ਵਾਲਾ “ਮਾਨਸੂਨ ਵਾਰ ਰੂਮ” ਸਥਾਪਿਤ: ਹਰਜੋਤ ਸਿੰਘ ਬੈਂਸ

ਲੁਧਿਆਣਾ ਵਿੱਚ ਮਾਨਸੂਨ ਦੌਰਾਨ ਲੋਕਾਂ ਦੀ ਸਹੂਲਤ ਲਈ 1700 ਸੀ.ਸੀ.ਟੀ.ਵੀ. ਕੈਮਰਿਆਂ ਵਾਲਾ “ਮਾਨਸੂਨ ਵਾਰ ਰੂਮ” ਸਥਾਪਿਤ: ਹਰਜੋਤ ਸਿੰਘ ਬੈਂਸ

10 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

10 hours ago
WhatsApp ਤੋਂ ਬਾਅਦ ਸਰਕਾਰ ਨੇ Telegram ਅਤੇ Signal ਨੂੰ ਭੇਜੇ ਨੋਟਿਸ!

WhatsApp ਤੋਂ ਬਾਅਦ ਸਰਕਾਰ ਨੇ Telegram ਅਤੇ Signal ਨੂੰ ਭੇਜੇ ਨੋਟਿਸ!

11 hours ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ‘ਐਸ.ਆਈ.ਆਰ.’ ਨੂੰ ਸੁਖਾਲਾ ਬਣਾਉਣ ਲਈ ਪ੍ਰਮੁੱਖ ਨਾਗਰਿਕ ਸੇਵਾਵਾਂ ਦੀਆਂ ਸਰਕਾਰੀ ਫ਼ੀਸਾਂ ਮੁਆਫ਼

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ‘ਐਸ.ਆਈ.ਆਰ.’ ਨੂੰ ਸੁਖਾਲਾ ਬਣਾਉਣ ਲਈ ਪ੍ਰਮੁੱਖ ਨਾਗਰਿਕ ਸੇਵਾਵਾਂ ਦੀਆਂ ਸਰਕਾਰੀ ਫ਼ੀਸਾਂ ਮੁਆਫ਼

11 hours ago
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਤਰ ਵੱਲੋਂ ਤੋਹਫ਼ੇ ਵਜੋਂ ਦਿੱਤੇ ਜਹਾਜ਼ ਵਿੱਚ ਭਰੀ ਉਡਾਣ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਤਰ ਵੱਲੋਂ ਤੋਹਫ਼ੇ ਵਜੋਂ ਦਿੱਤੇ ਜਹਾਜ਼ ਵਿੱਚ ਭਰੀ ਉਡਾਣ

12 hours ago
Hindi News
English News
Friday, July 3, 2026
No Result
View All Result
30 °c
Chandigarh
36 ° Sat
34 ° Sun
30 ° Mon
33 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਹਰਿਆਣਾ ਪੁਲਿਸ ਦੀ ਦਿੱਖ ਤੇ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਕੀਤਾ ਜਾਵੇਗਾ – ਮੁੱਖ ਮੰਤਰੀ

November 8, 2017
in ਖਬਰਾਂ
ਹਰਿਆਣਾ ਪੁਲਿਸ ਦੀ ਦਿੱਖ ਤੇ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਕੀਤਾ ਜਾਵੇਗਾ – ਮੁੱਖ ਮੰਤਰੀ

ਚੰਡੀਗੜ੍ਹ, 08 ਨਵੰਬਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਰਾਹੀਂ ਅਤੇ ਪੁਲਿਸ ਆਧੁਨਿਕੀਕਰਣ ਲਈ ਸਮੂਚਿਤ ਫ਼ੰਡ ਉਪਲੱਬਧ ਕਰਾ ਕੇ ਹਰਿਆਣਾ ਪੁਲਿਸ ਦੀ ਦਿੱਖ ਤੇ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਕੀਤਾ ਜਾਵੇਗਾ। ਸੂਬੇ ਵਿਚ ਸੰਗਠਿਤ ਅਪਰਾਧ ਨੂੰ ਕਿਸੇ ਵੀ ਸੂਰਤ ਵਿਚ ਪੈਦਾ ਹੋਣ ਨਹੀਂ ਦਿੱਤਾ ਜਾਵੇਗਾ, ਇਹ ਉਨ੍ਹਾਂ ਦਾ ਵਾਅਦਾ ਅਤੇ ਇਰਾਦਾ ਹੈ।
ਮੁੱਖ ਮੰਤਰੀ ਅੱਜ ਪੰਚਕੂਲਾ ਦੇ ਸੈਕਟਰ-3 ਵਿਚ 2.26 ਏਕੜ ਖੇਤਰ ਵਿਚ ਹਰਿਆਣਾ ਪੁਲਿਸ ਤੇ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਲਗਭਗ 153 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਾਏ ਜਾਣ ਵਾਲੇ ਕੇਂਦਰੀ ਪੁਲਿਸ ਕੰਟਰੋਲ ਰੂਮ ਡਾਇਲ ਹਰਿਆਣਾ 100 ਪਰਿਯੋਜਨਾ ਦੇ ਭਵਨ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਮੌਜ਼ੂਦਾ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਖੇਤਰ ਵਿਚ ਸੰਗਠਿਤ ਅਪਰਾਧ ਨੂੰ ਕਿਸੇ ਵੀ ਸੂਰਤ ਵਿਚ ਨਾ ਪੈਦਾ ਹੋਣ ਦੇਣ। ਸਾਈਬਰ ਕ੍ਰਾਇਮ ਵੀ ਪੁਲਿਸ ਦੇ ਸਾਹਮਣੇ ਇਕ ਚੁਣੌਤੀ ਬਣ ਰਿਹਾ ਹੈ। ਉਨ੍ਹਾਂ ਨੇ ਇਸ ਸਾਲ ਜਨਤਕ ਸਥਾਨਾਂ ‘ਤੇ ਇਕ ਲੱਖ ਨਵੇਂ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਵੀ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੂਰੇ ਸੂਬੇ ਵਿਚ ਸੀ.ਸੀ.ਟੀ.ਵੀ. ਕੈਮਰੇ ਦੀ ਗਿਣਤੀ ਵੱਧ ਕੇ ਤਿੰਨ ਲੱਖ ਹੋ ਜਾਵੇਗੀ।
ਮੁੱਖ ਮੰਤਰੀ ਨੇ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਪੁਲਿਸ ਕਰਮਚਾਰੀਆਂ ਨੂੰ ਗਰਮ ਜੈਕੇਟ ਦੇ ਲਈ 1200 ਰੁਪਏ ਨਗਦ, ਤਨਖਾਹ ਦੇ ਨਾਲ-ਨਾਲ ਯਾਤਰਾ ਭੱਤਾ ਅਤੇ ਮੌਤ ਹੋ ਜਾਣ ‘ਤੇ ਪੁਸਿਲ ਕਰਮਚਾਰੀਆਂ ਦੇ ਬੱਚਿਆਂ ਨੂੰ ਡੀ.ਏ.ਵੀ. ਪੁਲਿਸ ਪਬਲਿਕ ਸਕੂਲ ਵਿਚ ਮੁਫ਼ਤ ਸਿਖਿਆ ਮਹੁੱਇਆ ਕਰਾਉਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਸ. ਪ੍ਰਸਾਦ ਦੇ ਡਾਇਲ ਹਰਿਆਣਾ 100 ਦਾ ਕੋਈ ਚੰਗਾ ਨਾਂਅ ਦੇਣ ਦੇ ਸੁਝਾਅ ‘ਤੇ ਉਨ੍ਹਾਂ ਨੇ ਸਾਰੇ ਮੌਜੂਦ ਅਧਿਕਾਰੀਆਂ ਤੋਂ ਨਾਂਅ ਲਈ ਸੁਝਾਅ ਮੰਗੇ ਅਤੇ ਚੋਣ ਕੀਤੇ ਗਏ ਸੁਝਾਅ ਨੂੰ 5100 ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਸਮੇਂ ਦੇ ਨਾਲ ਲੋਕਾਂ ਵਿਚ ਪੁਲਿਸ ਦੇ ਲਈ ਧਾਰਣਾ ਬਦਲੀ ਹੈ। ਪੁਲਿਸ ਨੂੰ ਜਨਤਾ ਦੇ ਨਾਲ ਪੁਲਿਸ ਦੋਸਤਾਨਾ ਵਿਹਾਰ ਕਰਨਾ ਚਾਹੀਦਾ ਹੈ, ਇਸ ਦੇ ਲਈ ਪਾਇਲਟ ਪਰਿਯੋਜਨਾ ਦੇ ਆਧਾਰ ‘ਤੇ ਕਰਨਾਲ ਤੇ ਰੋਹਤਕ ਵਿਚ ਮਿੱਤਰ ਰੂਮ ਖੋਲੇ ਜਾ ਰਹੇ ਹਨ ਅਤੇ ਬਾਕੀ ਹੋਰ ਜਿਲਿਆ ਵਿਚ ਜਲਦੀ ਹੀ ਪੁਲਿਸ ਮਿੱਤਰ ਰੂਮ ਖੋਲੇ ਜਾਣਗੇ ਜਿੱਥੇ ਪੁਲਿਸ ਕਰਮਚਾਰੀ ਵੀ ਸਾਧਾਰਣ ਕਪੜਿਆਂ ਵਿਚ ਡਿਊਟੀ ‘ਤੇ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਚੁਸਤ-ਦਰੁਸਤ ਬਣਾਇਆ ਜਾਣਾ ਹੈ। ਹੁਣ ਪਾਰਦਰਸ਼ੀ ਭਰਤੀ ਪ੍ਰਕਿਰਿਆ ਰਾਹੀਂ ਲਗਭਗ 6100 ਪੁਲਿਸ ਕਰਮਚਾਰੀਆਂ ਦੀ ਭਰਤੀ ਨਾਲ ਸੂਬੇ ਦੇ ਲੋਕਾਂ ਵਿਚ ਇਕ ਚੰਗਾ ਸੰਦੇਸ਼ ਗਿਆ ਹੈ ਅਤੇ ਲੋਕ ਖੁੱਲੇ ਮਨ ਨਾਲ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਿਸੇ ਦੇ ਕੋਲ ਨਾ ਤਾਂ ਪੈਸੇ ਲੈ ਜਾਣੇ ਪਏ ਅਤੇ ਨਾ ਹੀ ਰਾਜਨੀਤਿਕ ਨੁਮਾਇੰਦਿਆਂ ਦੇ ਕੋਲ ਜਾਣਾ ਪਇਆ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ 4500 ਸਿਪਾਹੀਆਂ, 1092 ਮਹਿਲਾ ਪੁਲਿਸ ਕਰਮਚਾਰੀਆਂ ਅਤੇ  ਪੁਰਸ਼ ਤੇ ਮਹਿਲਾ ਡਿਪਟੀ ਇੰਸਪੈਕਟਰ ਤੇ ਡਿਪਟੀ ਸੁਪਰਡੰਟਾਂ ਦੀ ਖਾਲੀ ਆਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਦੀ ਭਰਤੀ ਫ਼ੀਸਦੀ 8 ਫ਼ੀਸਦੀ ਹੈ, ਜਿਸ ਨੂੰ ਇਸ ਸਾਲ ਵੱਧ ਕੇ 10 ਫ਼ੀਸਦੀ ਕੀਤਾ ਜਾਵੇਗਾ। ਅਸੀਂ ਇੰਨ੍ਹਾਂ ਆਂਕੜਿਆਂ ਨੂੰ 33 ਫ਼ੀਸਦੀ ਤਕ ਲੈ ਕੇ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਡਾਇਲ ਹਰਿਆਣਾ 100 ਪਰਿਯੋਜਨਾ ‘ਤੇ 31 ਕਰੋੜ ਰੁਪਏ ਦੇ ਭਵਨ ਨਿਰਮਾਣ ਲਾਗਤ ਸਮੇਤ ਕੁੱਲ 153 ਕਰੋੜ ਰੁਪਏ ਖਰਚ ਹੋਣਗੇ। ਸਾਈਬਰ ਉਪਕਰਣਾਂ ਦੇ ਇਲਾਵਾ 600 ਨਵੇਂ ਵਾਹਨ ਇਸ ਪ੍ਰੋਜੈਕਟ ਦੇ ਲਈ ਖਰੀਦੇ ਜਾਣਗੇ ਅਤੇ ਹਰੇਕ 10-15 ਕਿਲੋਮੀਟਰ ਦੀ ਦੂਰੀ ‘ਤੇ ਇਹ ਵਾਹਨ ਤੈਨਾਤ ਰਹਿਣਗੇ ਅਤੇ ਕਾਲ ਮਿਲਨ ‘ਤੇ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਜਾਣਗੇ।
ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਸ. ਪ੍ਰਸਾਦ ਨੇ ਕਿਹਾ ਕਿ ਹਰਿਆਣਾ ਪੁਲਿਸ ਦੇ ਇਤਿਹਾਸ ਵਿਚ ਅੱਜ ਦਾ ਦਿਨ ਮਹਤੱਵਪੂਰਨ ਹੀ ਨਹੀਂ ਸਗੋਂ ਇਤਿਹਾਸਿਕ ਵੀ ਹੈ। ਉਨ੍ਹਾਂ ਨੇ 153 ਕਰੋੜ ਰੁਪਏ ਦੀ ਪੁਲਿਸ ਵਿਭਾਗ ਦੇ ਲਈ ਸਿਰਫ਼ 6 ਮਹੀਨੇ ਵਿਚ ਸਾਰੀ ਰਸਮੀ ਕਾਰਵਾਈਆਂ ਮੰਜੂਰ ਕਰਨ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਭਰੋਸਾ ਵੀ ਦਿੱਤਾ ਕਿ ਅਗਲੇ ਹਰਿਆਣਾ ਦਿਵਸ 1 ਨਵੰਬਰ, 2018 ਤਕ ਇਸ ਭਵਨ ਦਾ ਨਿਰਮਾਣ ਪੂਰਾ ਕਰ ਲਿਆ ਜਾਵੇਗਾ ਅਤੇ ਖੁਦ ਮੁੱਖ ਮੰਤਰੀ ਵੱਲੋਂ ਇਸ ਦਾ ਉਦਘਾਟਨ ਕਰਾਇਆ ਜਾਵੇਗਾ।
ਪੁਲਿਸ ਡਾਇਰੈਕਟਰ ਜਨਰਲ  ਬੀ.ਐਸ. ਸੰਧੂ ਨੇ ਕਿਹਾ ਕਿ ਜੋ ਵੀ ਪੁਲਿਸ ਵਿਭਾਗ ਦੇ ਪ੍ਰਸਤਾਵ ਮੁੱਖ ਮੰਤਰੀ ਕੋਲ ਲਿਆਏ ਜਾਂਦੇ ਹਨ ਤਾਂ ਮੁੱਖ ਮੰਤਰੀ ਬੇਝਿਝਕ ਉਨ੍ਹਾਂ ਪ੍ਰਸਤਾਵਾਂ ਨੁੰ ਮੰਜੂਰ ਕਰ ਦਿੰਦੇ ਹਨ। ਡਾਇਲ ਹਰਿਆਣਾ 100 ਵੀ ਉਸੀ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਸੂਬੇ ਵਾਸੀਆਂ ਦੀ ਸੇਫ਼ਟੀ ਤੇ ਸੁਰੱਖਿਆ ਲਈ ਵਚਨਬੱਧ ਹੈ।
ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਡਾਇਰੈਕਟਰ ਪਰਮਿੰਦਰ ਰਾਏ ਨੇ ਨਿਗਮ ਦੀ ਗਤੀਵਿਧੀਆਂ ‘ਤੇ ਚਾਨ੍ਹਣਾ ਪਾਇਆ ਅਤੇ ਕਿਹਾ ਕਿ ਨਿਗਮ ਵੱਲਂੋ 10 ਹਜਾਰ ਤਂੋਂ ਵੱਧ ਮਕਾਨ, 115 ਪੁਲਿਸ ਸਟੇਸ਼ਨ, 14 ਪੁਲਿਸ ਚੁੰਗੀਆਂ, 11 ਪੁਲਿਸ ਲਾਈਨ, ਭੌ²ਡਸੀ-ਸੁਨਾਰਿਆ ਪੁਲਿਸ ਟ੍ਰੇਨਿੰਗ ਸੈ²ਟਰ ਅਤੇ 4 ਆਧੁਨਿਕ ਪੁਲਿਸ ਜੇਲਾਂ ਦਾ ਨਿਰਮਾਣ ਕਰਾਇਆ ਜਾ ਚੁਕਿਆ ਹੈ। ਨਿਗਮ ਦੇ ਕੰਮ ਨੂੰ ਦੇਖਦੇ ਹੋਏ ਹੋਰ ਵਿਭਾਗ ਵੀ ਆਪਣੇ ਭਵਨਾਂ ਦੇ ਕੰਮ ਨਿਗਮ ਤੋਂ ਕਰਾਉਣ ਨੂੰ ਪਹਿਲ ਦੇ ਰਹੇ ਹਨ।
ਇਸ ਮੌਕੇ ‘ਤੇ ਸਾਂਸਦ ਰਤਨ ਲਾਲ ਕਟਾਰਿਆ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਕਰਣਦੇਵ ਕੰਬੋਝ, ਵਿਧਾਇਕ ਅਤੇ ਰਾਜ ਮੁੱਖ ਸਚੇਤਕ ਗਿਆਨ ਚੰਦ ਗੁਪਤਾ, ਕਾਲਕਾ ਦੀ ਵਿਧਾਇਕ ਲਤਿਕਾ ਸ਼ਰਮਾ ਤੋ ਇਲਾਵਾ ਸਾਰੇ ਰੇ²ਜ ਕਮਿਸ਼ਨਰ, ਜਿਲਾ ਪੁਲਿਸ ਸੁਪਰਡੰਟ ਤੇ ਪੁਲਿਸ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab ਕਾਂਗਰਸ ‘ਚ ਹਲਚਲ ਤੇਜ਼: ਹਾਈਕਮਾਨ ਦੇ ਫੈਸਲੇ ਤੋਂ ਬਾਅਦ ਚੰਨੀ ਨੇ ਸੱਦੀ ਆਪਣੇ ਸਮਰਥਕ ਧੜੇ ਦੀ ਅਹਿਮ ਮੀਟਿੰਗ

Punjab ਕਾਂਗਰਸ ‘ਚ ਹਲਚਲ ਤੇਜ਼: ਹਾਈਕਮਾਨ ਦੇ ਫੈਸਲੇ ਤੋਂ ਬਾਅਦ ਚੰਨੀ ਨੇ ਸੱਦੀ ਆਪਣੇ ਸਮਰਥਕ ਧੜੇ ਦੀ ਅਹਿਮ ਮੀਟਿੰਗ

by Ranjit Singh
July 3, 2026
0

Punjab ਕਾਂਗਰਸ 'ਚ ਹਲਚਲ ਤੇਜ਼: ਹਾਈਕਮਾਨ ਦੇ ਫੈਸਲੇ ਤੋਂ ਬਾਅਦ ਚੰਨੀ ਨੇ ਸੱਦੀ ਆਪਣੇ ਸਮਰਥਕ ਧੜੇ ਦੀ ਅਹਿਮ ਮੀਟਿੰਗ ਚੰਡੀਗੜ੍ਹ,...

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

by Ranjit Singh
July 3, 2026
0

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 3 ਜੁਲਾਈ (ਵਿਸ਼ਵ ਵਾਰਤਾ): ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News)...

Amarnath Yatra: ਅਮਰਨਾਥ ਯਾਤਰਾ ਅੱਜ ਤੋਂ ਸ਼ੁਰੂ, ਅੱਜ ਪਹਿਲਾ ਜੱਥਾ ਕਰੇਗਾ ਮਹਾਦੇਵ ਦੇ ਦਰਸ਼ਨ

Amarnath Yatra: ਅਮਰਨਾਥ ਯਾਤਰਾ ਅੱਜ ਤੋਂ ਸ਼ੁਰੂ, ਅੱਜ ਪਹਿਲਾ ਜੱਥਾ ਕਰੇਗਾ ਮਹਾਦੇਵ ਦੇ ਦਰਸ਼ਨ

by Ranjit Singh
July 3, 2026
0

Amarnath Yatra: ਅਮਰਨਾਥ ਯਾਤਰਾ ਅੱਜ ਤੋਂ ਸ਼ੁਰੂ, ਅੱਜ ਪਹਿਲਾ ਜੱਥਾ ਕਰੇਗਾ ਮਹਾਦੇਵ ਦੇ ਦਰਸ਼ਨ - ਸ਼ਰਧਾਲੂਆਂ ਦਾ ਪਹਿਲਾ ਜੱਥਾ ਸ਼੍ਰੀ...

Punjab Weather: ਸੂਬੇ ‘ਚ ਭਾਰੀ ਮੀਂਹ ਦੀ ਚੇਤਾਵਨੀ

Punjab Weather: ਸੂਬੇ ‘ਚ ਭਾਰੀ ਮੀਂਹ ਦੀ ਚੇਤਾਵਨੀ

by Ranjit Singh
July 3, 2026
0

Punjab Weather: ਸੂਬੇ 'ਚ ਭਾਰੀ ਮੀਂਹ ਦੀ ਚੇਤਾਵਨੀ - ਪੜ੍ਹੋ ਕਿਹੋ ਜਿਹਾ ਰਹੇਗਾ ਸੂਬੇ 'ਚ ਆਉਣ ਵਾਲੇ ਦਿਨਾਂ ਦਾ ਮੌਸਮ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab ਕਾਂਗਰਸ ‘ਚ ਹਲਚਲ ਤੇਜ਼: ਹਾਈਕਮਾਨ ਦੇ ਫੈਸਲੇ ਤੋਂ ਬਾਅਦ ਚੰਨੀ ਨੇ ਸੱਦੀ ਆਪਣੇ ਸਮਰਥਕ ਧੜੇ ਦੀ ਅਹਿਮ ਮੀਟਿੰਗ

Punjab ਕਾਂਗਰਸ ‘ਚ ਹਲਚਲ ਤੇਜ਼: ਹਾਈਕਮਾਨ ਦੇ ਫੈਸਲੇ ਤੋਂ ਬਾਅਦ ਚੰਨੀ ਨੇ ਸੱਦੀ ਆਪਣੇ ਸਮਰਥਕ ਧੜੇ ਦੀ ਅਹਿਮ ਮੀਟਿੰਗ

by Ranjit Singh
July 3, 2026
0

Punjab ਕਾਂਗਰਸ 'ਚ ਹਲਚਲ ਤੇਜ਼: ਹਾਈਕਮਾਨ ਦੇ ਫੈਸਲੇ ਤੋਂ ਬਾਅਦ ਚੰਨੀ ਨੇ ਸੱਦੀ ਆਪਣੇ ਸਮਰਥਕ ਧੜੇ ਦੀ ਅਹਿਮ ਮੀਟਿੰਗ ਚੰਡੀਗੜ੍ਹ,...

Most Popular

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸੁਪਰਵਾਈਜ਼ਰਾਂ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਸਬੰਧੀ ਦਿੱਤੀ ਗਈ ਸਿਖਲਾਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸੁਪਰਵਾਈਜ਼ਰਾਂ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਸਬੰਧੀ ਦਿੱਤੀ ਗਈ ਸਿਖਲਾਈ

by Ankit
2 weeks ago
0

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸੁਪਰਵਾਈਜ਼ਰਾਂ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਸਬੰਧੀ ਦਿੱਤੀ ਗਈ ਸਿਖਲਾਈ ਹਰ ਅਧਿਕਾਰੀ ਭਾਰਤੀ ਚੋਣ ਕਮਿਸ਼ਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 