ਚੰਡੀਗੜ੍ਹ, 16 ਨਵੰਬਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੌਮੀ ਪ੍ਰੈਸ ਦਿਵਸ ਦੇ ਮੌਕੇ ‘ਤੇ ਮੀਡੀਆ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਲੋਕ, ਸਮਾਜ, ਰਾਸ਼ਟਰ ਅਤੇ ਲੋਕਤੰਤਰ ਦੇ ਲਈ ਉਨ੍ਹਾਂ ਦੀਆਂ ਸੇਵਾਵਾਂ ਦੀ ਪ੍ਰਸੰਸਾਂ ਕੀਤੀ ਹੈ। ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ, ‘ਮੈਂ ਕੌਮੀ ਪ੍ਰੈਸ ਦਿਵਸ ਦੇ ਮੌਕੇ ‘ਤੇ ਮੀਡੀਆ ਕਰਮਚਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਮੀਡੀਆ ਕਰਮਚਾਰੀਆਂ, ਵਿਸ਼ੇਸ਼ ਰੂਪ ਤਂੋ ਖੇਤਰ ਵਿਚ ਕੰਮ ਕਰ ਰਹੇ ਮੀਡੀਆ ਕਰਮਚਾਰੀਆਂ ਦੀ ਭੂਮਿਕਾ ਦੀ ਪ੍ਰਸੰਸਾਂ ਕਰਦਾ ਹਾਂ ਜੋ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਕੇ ਲੋਕਾਂ ਤਕ ਸੂਚਨਾ ਪਹੁੰਚਾਉਂਦੇ ਹਨ ਅਤੇ ਆਮ ਜਨਤਾ ਦੀ ਆਵਾਜ ਬੁਲੰਦ ਕਰਦੇ ਹਨ। ਇੰਨ੍ਹਾਂ ਤੋਂ ਬਿਨਾਂ ਨਾ ਤਾਂ ਸਰਕਾਰੀ ਨੀਤੀਆਂ ਅਤੇ ਪ੍ਰੋਗ੍ਰਾਮ ਜਨਤਾ ਤਕ ਪਹੁੰਚ ਸਕਦੇ ਹਨ ਅਤੇ ਨਾ ਹੀ ਜਨਮਤ ਦੀ ਜਾਣਕਾਰੀ ਮਿਲ ਸਕਦੀ ਹੈ। ਮੈਨੂੰ ਭਰੋਸਾ ਹੈ ਕਿ ਕੌਮੀ ਪ੍ਰੈਸ ਦਿਵਸ ਇਸ ਮਹਤੱਵਪੂਰਨ ਭੂਮਿਕਾ ਨੂੰ ਹੋਰ ਵੱਧ ਜਿੰਮੇਵਾਰੀ ਅਤੇ ਹਿੰਮਤ ਦੇ ਨਾਲ ਨਿਭਾਉਣ ਦੇ ਉਨ੍ਹਾਂ ਦੇ ਸੰਕਲਪ ਨੂੰ ਮਜਬੂਤ ਕਰੇਗਾ’। ਸੋਸ਼ਲ ਮੀਡੀਆ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, ‘ਸੋਸ਼ਲ ਮੀਡੀਆ ਨੇ ਸਮਾਚਾਰਾਂ ਅਤੇ ਵਿਚਾਰਾਂ ਦੇ ਪ੍ਰਸਾਰ ਨੂੰ ਤੇਜੀ ਦਿੱਤੀ ਹੈ ਅਤੇ ਮੀਡੀਆ ਨੂੰ ਹੋਰ ਵੱਧ ਸਹਿਭਾਗੀ ਪੂਰਨ ਤੇ ਮੁਕਾਬਲੇਵਾਲਾ ਬਣਾ ਦਿੱਤਾ ਹੈ। ਮੈਨੂੰ ਭਰੋਸਾ ਹੈ ਕਿ ਇਸ ਦੀ ਵਰਤੋਂ ਹੋਰ ਵੱਧ ਜਿੰਮੇਵਾਰੀ ਨਾਲ ਲੋਕਾਂ ਨੂੰ ਸੂਚਨਾ ਦੇਣ ਦੇ ਲਈ ਕੀਤਾ ਜਾਵੇਗਾ, ਬੁਰਾਈ ਪ੍ਰਚਾਰ ਦੇ ਲਈ ਨਹੀ’। ਪ੍ਰੈਸ ਦੀ ਆਜਾਦੀ ਦੀ ਅਪੀਲ ਕਰਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ‘ਇਕ ਸੁਤੰਤਰ ਪ੍ਰੈਸ ਇਕ ਜੀਵੰਤ ਲੋਕਤੰਤਰ ਦਾ ਆਧਾਰ ਥੰਭ ਹੈ। ਪ੍ਰੈਸ ਹੋਰ ਸਾਰੇ ਰੂਪ ਵਿਚ ਸਮੀਕਰਨ ਦੀ ਆਜਾਦੀ ਨੂੰ ਬਣਾਏ ਰੱਖਣ ਦੀ ਆਪਣੀ ਪ੍ਰਤੀਬੱਧਤਾ ਅਨੁਸਾਰ ਅਸੀਂ ਮੀਡੀਆ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਜਿੰਮੇਵਾਰੀਆਂ ਨਿਭਾਉਣ ਵਿਚ ਸਮਰੱਥ ਬਨਾਉਣ ਦੇ ਲਈ ਕਈ ਸੁਵਿਧਾਵਾਂ ਪ੍ਰਦਾਨ ਕੀਤੀਆਂ ਹਨ। ਮੈਨੂੰ ਆਸ ਹੈ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਭ ਹੋਣ ਦੀ ਆਪਣੀ ਵਿਸ਼ੇਸ਼ਤਾ ‘ਤੇ ਖਰਾ ਉਤਰਨ ਦੇ ਯਤਨ ਹਮੇਸ਼ਾ ਕਰਦਾ ਰਹੇਗਾ।’ਕੌਮੀ ਪ੍ਰੈਸ ਦਿਵਸ ਦੇ ਮੌਕੇ ‘ਤੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਮੰਤਰੀ ਕਵਿਤਾ ਜੈਨ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਅਤੇ ਡਾਇਰੈਕਟਰ ਸਮੀਰ ਪਾਲ ਸਰੋ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਾਕਾਰ ਅਮਿਤ ਆਰਿਆ ਨੇ ਵੀ ਮੀਡੀਆ ਕਰਮਚਾਰੀਆਂ ਨੂੰ ਵਧਾਈ ਦਿੱਤੀ।
Punjab Government ਵੱਲੋਂ ਸਿਖਲਾਈ ਲਈ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਮਾਰਚ ਵਿੱਚ ਫਿਨਲੈਂਡ ਭੇਜਿਆ ਜਾਵੇਗਾ: ਹਰਜੋਤ ਸਿੰਘ ਬੈਂਸ
Punjab Government ਵੱਲੋਂ ਸਿਖਲਾਈ ਲਈ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਮਾਰਚ ਵਿੱਚ ਫਿਨਲੈਂਡ ਭੇਜਿਆ ਜਾਵੇਗਾ: ਹਰਜੋਤ ਸਿੰਘ ਬੈਂਸ •ਸਕੂਲ...