ਚੰਡੀਗੜ੍ਹ, 21 ਨਵੰਬਰ (ਵਿਸ਼ਵ ਵਾਰਤਾ) – ਹਰਿਆਣਾ ਦੀਆਂ ਮੰਡੀਆਂ ਵਿਚ ਹੁਣ ਤਕ 67.32 ਲੱਖ ਮੀਟ੍ਰਿਕ ਟਨ ਤੋ ਵੱਧ ਝੋਨੇ ਦੀ ਆਮਦ ਹੋਈ ਹੈ, ਜਦੋ ਕਿ ਪਿਛਲੇ ਸਾਲ ਇਸ ਸਮੇ ਦੇ ਦੌਰਾਨ 62.50 ਲੱਖ ਮੀਟ੍ਰਿਕ ਟਨ ਤੋ ਵੱਧ ਝੋਨੇ ਦੀ ਆਮਦ ਹੋਈ ਸੀ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਝੋਨੇ ਦੀ ਕੁੱਲ ਆਮਦ ਵਿੱਚੋ ਸਰਕਾਰੀ ਖਰੀਦ ਏਜੰਸੀਆਂ ਵੱਲੋ 58.69 ਲੱਖ ਮੀਟ੍ਰਿਕ ਟਨ ਤੋ ਵੱਧ ਅਤੇ ਮਿਲਰਾਂ ਤੇ ਡੀਲਰਾਂ ਵੱਲੋ 8.63 ਲੱਖ ਮੀਟ੍ਰਿਕ ਟਨ ਤੋ ਵੱਧ ਝੋਨੇ ਦੀ ਖਰੀਦ ਕੀਤੀ ਗਈ ਹੈ।
ਉਨ੍ਹਾਂ ਨੇ ਦਸਿਆ ਕਿ ਕੁੱਲ ਆਮਦ ਵਿੱਚੋ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ 27.36 ਲੱਖ ਮੀਟ੍ਰਿਕ ਟਨ ਤੋ ਵੱਧ, ਹੈਫ਼ੇਡ ਨੇ 19.17 ਲੱਖ ਮੀਟ੍ਰਿਕ ਟਨ ਤੋ ਵੱਧ, ਹਰਿਆਣਾ ਵੇਅਰਹਾਊਸ ਨਿਗਮ ਨੇ 6.40 ਲੱਖ ਮੀਟ੍ਰਿਕ ਟਨ ਤੋ ਵੱਧ, ਖੇਤੀਬਾੜੀ ਉਦਯੋਗ ਨਿਗਮ ਨੇ 5.55 ਲੱਖ ਮੀਟ੍ਰਿਕ ਟਨ ਤੋ ਵੱਧ ਅਤੇ ਭਾਰਤੀ ਖੁਰਾਕ ਨਿਗਮ ਨੇ 19,585 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ।
ਝੋਨੇ ਦੀ ਆਮਦ ਦੀ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦਸਿਆ ਕਿ ਹੁਣ ਤਕ ਜਿਲਾ ਕਰਨਾਲ ਵਿਚ ਸੱਭ ਤੋ ਵੱਧ 14.47 ਲੱਖ ਮੀਟ੍ਰਿਕ ਟਨ ਦੀ ਆਮਦ ਹੋਈ, ਜਦੋ ਕਿ ਜਿਲਾ ਕੁਰੂਕਸ਼ੇਤਰ ਵਿਚ 12.11 ਲੱਖ ਮੀਟ੍ਰਿਕ ਟਨ ਤੋ ਵੱਧ ਝੋਨੇ ਦੀ ਆਮਦ ਹੋਈ, ਜਿਲਾ ਕੈਥਲ ਵਿਚ 8.60 ਲੱਖ ਮੀਟ੍ਰਿਕ ਟਨ ਤੋ ਵੱਧ, ਅੰਬਾਲਾ ਵਿਚ 7.86 ਲੱਖ ਮੀਟ੍ਰਿਕ ਟਨ ਤੋ ਵੱਧ, ਫ਼ਤਿਹਾਬਾਦ ਵਿਚ 8.22 ਲੱਖ ਮੀਟ੍ਰਿਕ ਟਨ ਤੋ ਵੱਧ, ਯਮੁਨਾਨਗਰ ਵਿਚ 6.04 ਲੱਖ ਮੀਟ੍ਰਿਕ ਟਨ ਤੋ ਵੱਧ, ਜੀਂਦ ਵਿਚ 3.83 ਲੱਖ ਮੀਟ੍ਰਿਕ ਟਨ ਤੋ ਵੱਧ, ਸਿਰਸਾ ਵਿਚ 2.09 ਮੀਟ੍ਰਿਕ ਟਨ, ਪਾਣੀਪਤ ਵਿਚ 1.30 ਮੀਟ੍ਰਿਕ ਟਨ, ਪੰਚਕੂਲਾ ਵਿਚ 1.30 ਲੱਖ ਮੀਟ੍ਰਿਕ ਟਨ ਤੋ ਵੱਧ, ਪਲਵਲ ਵਿਚ 78,658 ਮੀਟ੍ਰਿਕ ਟਨ, ਰੋਹਤਕ ਵਿਚ 36,000 ਮੀਟ੍ਰਿਕ ਟਨ ਤੋ ਵੱਧ, ਝੱਜਰ ਵਿਚ 28,549 ਮੀਟ੍ਰਿਕ ਟਨ ਤੋ ਵੱਧ ਅਤੇ ਗੁਰੂਗ੍ਰਾਮ ਵਿਚ 2,459 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ।