ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਲਾਭ ਨਾਲ ਖੁੱਲ੍ਹੇ ਬਾਜ਼ਾਰ

ਮੁੰਬਈ,28ਜੂਨ(ਵਿਸ਼ਵ ਵਾਰਤਾ)- ਭਾਰਤੀ ਸਟਾਕ ਮਾਰਕੀਟ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਲਾਭ ਦੇ ਨਾਲ ਖੁੱਲ੍ਹਿਆ। ਬਾਜ਼ਾਰ ਇਕ ਨਵੇਂ ਰਿਕਾਰਡ ਉੱਚੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ 150.08 ਅੰਕ ਦੇ ਵਾਧੇ ਨਾਲ 53,051.50 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫਟੀ 41.15 ਅੰਕ ਜਾਂ 0.26 ਪ੍ਰਤੀਸ਼ਤ ਦੀ ਮਜ਼ਬੂਤੀ ਨਾਲ 15,901.50 ਦੇ ਪੱਧਰ ‘ਤੇ ਨਜ਼ਰ ਆ ਰਿਹਾ ਹੈ।






















