
ਮਾਨਸਾ, 17 ਮਈ( ਵਿਸ਼ਵ ਵਾਰਤਾ)-ਮਾਨਸਾ ਜ਼ਿਲ੍ਹੇ ਦੀ ਹਰਿਆਣਾ ਨਾਲ ਲੱਗਦੀ ਹੱਦ ਉਤੇ ਪੈਂਦੇ ਪਿੰਡ ਆਹਲੂਪੁਰ ਵਿਖੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਮੌਤ ਹੋ ਗਈ।ਇਹ ਨੌਜਵਾਨ ਹਜ਼ੂਰ ਸਾਹਿਬ ਤੋਂ ਸਾਈਕਲ ਰਾਹੀਂ ਪੰਜਾਬ ਪਰਤ ਰਿਹਾ ਸੀ, ਕਿ ਅਚਾਨਕ ਸੜਕ ਕਿਨਾਰੇ ਅਰਾਮ ਕਰਦੇ ਉਪਰ ਕੋਈ ਵਾਹਨ ਟੱਕਰ ਮਾਰ ਗਿਆ,ਜਿਸ ਦੀ ਪੁਲੀਸ ਵੱਲੋਂ ਪਛਾਣ ਅਤੇ ਭਾਲ ਕੀਤੀ ਜਾ ਰਹੀ ਹੈ।
ਮਾਨਸਾ ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ (33) ਪੁੱਤਰ ਹਰਦੇਵ ਸਿੰਘ ਪਿੰਡ ਸਾਹੋਕੇ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਉਹ ਪਿੰਡ ਸਾਹੋਕੇ ਤੋਂ ਹਜ਼ੂਰ ਸਾਹਿਬ ਕੰਬਾਈਨ ਚਾਲਕ ਦੇ ਤੌਰ ‘ਤੇ ਗਿਆ ਸੀ ਅਤੇ ਲਾਕਡਾਉਨ ਹੋਣ ਕਾਰਨ ਇਹ ਵਿਅਕਤੀ ਇੱਕ ਨਵਾਂ ਸਾਈਕਲ ਲੈਕੇ ਉਸ ਉੱਪਰ ਆਪਣੇ ਸਫ਼ਰ ਦੌਰਾਨ ਘਰ ਵਾਪਸ ਆ ਰਿਹਾ ਸੀ।
ਮਾਨਸਾ ਦੇ ਐਸਐਸਪੀ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਸਰਦੂਲਗੜ ਦੇ ਡੀਐਸਪੀ ਸੰਜੀਵ ਗੋਇਲ ਪੁੱਜੇ।ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਵਿੰਦਰ ਸਿੰਘ ਪਿੰਡ ਸਾਹੋਕੇ ਦੀ ਪਹਿਚਾਣ ਉਸਦੇ ਮੋਬਾਇਲ ਰਾਹੀਂ ਹੋਈ ਹੈ।ਉਨ੍ਹਾਂ ਨੇ ਦੱਸਿਆ ਕਿ ਇਸਦੇ ਕੋਲੋਂ ਮਿਲੀ ਟਿਕਟ ਤੋਂ ਪਤਾ ਲੱਗਾ ਹੈ ਕਿ ਇਹ 14 ਮਾਰਚ ਨੂੰ ਹਜੂਰ ਸਾਹਿਬ ਗਿਆ ਸੀ ਅਤੇ ਹੁਣ ਹਜੂਰ ਸਾਹਿਬ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ।
ਪੁਲੀਸ ਅਨੁਸਾਰ ਗੁਰਵਿੰਦਰ ਸਿੰਘ ਅਜੇ ਕੁਵਾਰਾ ਸੀ,ਇਸ ਦੇ ਘਰ ਵਿਚ ਮਾਤਾ-ਪਿਤਾ ਤੋਂ ਇਲਾਵਾ ਦੋ ਭੈਣਾਂ ਅਤੇ ਇੱਕ ਭਰਾ ਹੈ,ਸਾਰੇ ਭੈਣ-ਭਰਾਵਾਂ ਤੋਂ ਵੱਡਾ ਹੋਣ ਕਰਕੇ ਘਰ ਦੀ ਸਾਰੀ ਜ਼ਿੰਮੇਵਾਰੀ ਇਸ ਉੱਪਰ ਸੀ।ਪੁਲੀਸ ਵੱਲੋਂ ਨਾਮਲੂਮ ਵਿਅਕਤੀ ਉੱਪਰ ਧਾਰਾ 304 ਏ ਦੇ ਅਧੀਨ ਮਾਮਲਾ ਦਰਜ ਕਰਨ ਉਪਰੰਤ ਇਸ ਮਾਮਲੇ ਦੀ ਛਾਣ ਬੀਣ ਸ਼ੁਰੂ ਕਰ ਦਿੱਤੀ ਹੈ।
ਫੋਟੋ ਨੰ:
ਫੋਟੋ ਕੈਪਸ਼ਨ: ਮ੍ਰਿਤਕ ਗੁਰਵਿੰਦਰ ਸਿੰਘ ਦੀ ਫਾਈਲ ਫੋਟੋ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 16 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...





















