• Latest
  • Trending
ਸੰਸਦ ਮੈਂਬਰ ਚੌਧਰੀ ਮੁੱਖ ਮੰਤਰੀ ਨੂੰ 39 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਆਦਮਪੁਰ ਏਅਰਪੋਰਟ ਅਪਰੋਚ ਰੋਡ ਦੇ ਮੁੱਦੇ ਸਬੰਧੀ ਜਾਣੂੰ ਕਰਵਾਉਣਗੇ, ਏਅਰਪੋਰਟ ਐਡਵਾਇਜ਼ਰੀ ਕਮੇਟੀ ਦੀ ਹੋਈ ਪਹਿਲੀ ਬੈਠਕ

ਸੰਸਦ ਮੈਂਬਰ ਚੌਧਰੀ ਮੁੱਖ ਮੰਤਰੀ ਨੂੰ 39 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਆਦਮਪੁਰ ਏਅਰਪੋਰਟ ਅਪਰੋਚ ਰੋਡ ਦੇ ਮੁੱਦੇ ਸਬੰਧੀ ਜਾਣੂੰ ਕਰਵਾਉਣਗੇ, ਏਅਰਪੋਰਟ ਐਡਵਾਇਜ਼ਰੀ ਕਮੇਟੀ ਦੀ ਹੋਈ ਪਹਿਲੀ ਬੈਠਕ

6 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

29 minutes ago
Asia Cup Rising Stars 2026 :  ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ

Asia Cup Rising Stars 2026 :  ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ

1 hour ago
ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ

ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ

1 hour ago
ਅੰਮ੍ਰਿਤਸਰ : ਕੁੜੀ ਨੂੰ ਟੱਕਰ ਮਾਰਨ ਵਾਲਾ ਕਾਂਸਟੇਬਲ ਮੁਅੱਤਲ

ਅੰਮ੍ਰਿਤਸਰ : ਕੁੜੀ ਨੂੰ ਟੱਕਰ ਮਾਰਨ ਵਾਲਾ ਕਾਂਸਟੇਬਲ ਮੁਅੱਤਲ

2 hours ago
Asia Cup Rising Stars 2026 : ਭਾਰਤ ਨੇ ਨੇਪਾਲ ਨੂੰ ਦਿੱਤਾ 333 ਦੌੜਾਂ ਦਾ ਟੀਚਾ ; ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗਰਾ ਨੇ ਲਗਾਏ ਸ਼ਾਨਦਾਰ ਸੈਂਕੜੇ

Asia Cup Rising Stars 2026 : ਭਾਰਤ ਨੇ ਨੇਪਾਲ ਨੂੰ ਦਿੱਤਾ 333 ਦੌੜਾਂ ਦਾ ਟੀਚਾ ; ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗਰਾ ਨੇ ਲਗਾਏ ਸ਼ਾਨਦਾਰ ਸੈਂਕੜੇ

3 hours ago
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਨਡਾਲਾ ਦੀ ਅਹਿਮ ਮੀਟਿੰਗ, ਕਿਸਾਨੀ ਮਸਲਿਆਂ ’ਤੇ ਹੋਈ ਚਰਚਾ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਨਡਾਲਾ ਦੀ ਅਹਿਮ ਮੀਟਿੰਗ, ਕਿਸਾਨੀ ਮਸਲਿਆਂ ’ਤੇ ਹੋਈ ਚਰਚਾ

3 hours ago
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਸਕਾਰਾਤਮਕ ਹੱਲ ਦਾ ਭਰੋਸਾ

ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਸਕਾਰਾਤਮਕ ਹੱਲ ਦਾ ਭਰੋਸਾ

3 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

3 hours ago
PSEB ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਸਾਲ 2027 ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ

PSEB ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਸਾਲ 2027 ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ

4 hours ago
3 ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ‘ਤੇ ਕਿਸਾਨਾਂ ਵਿੱਚ ਰੋਸ ; ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ

3 ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ‘ਤੇ ਕਿਸਾਨਾਂ ਵਿੱਚ ਰੋਸ ; ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ

4 hours ago
ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ; 6,874 ਮਾਮਲੇ ਦਰਜ

ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ; 6,874 ਮਾਮਲੇ ਦਰਜ

5 hours ago
ਅਸਾਮ ਰਾਈਫਲਜ਼ ਵੱਲੋਂ 7.20 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ 

ਅਸਾਮ ਰਾਈਫਲਜ਼ ਵੱਲੋਂ 7.20 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ 

5 hours ago
Hindi News
English News
Friday, November 20, 2026
No Result
View All Result
18 °c
Chandigarh
20 ° Sat
20 ° Sun
20 ° Mon
19 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੰਸਦ ਮੈਂਬਰ ਚੌਧਰੀ ਮੁੱਖ ਮੰਤਰੀ ਨੂੰ 39 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਆਦਮਪੁਰ ਏਅਰਪੋਰਟ ਅਪਰੋਚ ਰੋਡ ਦੇ ਮੁੱਦੇ ਸਬੰਧੀ ਜਾਣੂੰ ਕਰਵਾਉਣਗੇ, ਏਅਰਪੋਰਟ ਐਡਵਾਇਜ਼ਰੀ ਕਮੇਟੀ ਦੀ ਹੋਈ ਪਹਿਲੀ ਬੈਠਕ

November 6, 2020
in ਪੰਜਾਬ
ਸੰਸਦ ਮੈਂਬਰ ਚੌਧਰੀ ਮੁੱਖ ਮੰਤਰੀ ਨੂੰ 39 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਆਦਮਪੁਰ ਏਅਰਪੋਰਟ ਅਪਰੋਚ ਰੋਡ ਦੇ ਮੁੱਦੇ ਸਬੰਧੀ ਜਾਣੂੰ ਕਰਵਾਉਣਗੇ, ਏਅਰਪੋਰਟ ਐਡਵਾਇਜ਼ਰੀ ਕਮੇਟੀ ਦੀ ਹੋਈ ਪਹਿਲੀ ਬੈਠਕ

ਨਵੀਂ ਦਿੱਲੀ ਲਈ ਹਫਤੇ ਵਿੱਚ ਸੱਤੇ ਦਿਨ ਫਲਾਈਟ ਸ਼ੁਰੂ ਕਰਨ ਲਈ ਏਅਰਲਾਈਨ ਕੰਪਨੀ ਨੂੰ ਲਿਖੇਗੀ ਕਮੇਟੀ, 20 ਨਵੰਬਰ ਤੋਂ ਤਿੰਨ ਸ਼ਹਿਰਾਂ ਲਈ ਸ਼ੁਰੂ ਹੋਵੇਗੀ ਫਲਾਈਟ ਸਰਵਿਸ

ਅਗਲੇ ਸਾਲ ਜੂਨ ਮਹੀਨੇ ਤੱਕ ਤਿਆਰ ਹੋ ਜਾਵੇਗਾ 6000 ਸਕੁਏਅਰ ਮੀਟਰ ਵਿੱਚ ਨਵਾਂ ਟਰਮੀਨਲ, ਯਾਤਰੀਆਂ ਨੂੰ ਮਿਲਣਗੀਆਂ ਉੱਚ ਦਰਜੇ ਦੀਆਂ ਸੁਵਿਧਾਵਾਂ : ਚੌਧਰੀ

ਸੰਸਦ ਮੈਂਬਰ ਚੌਧਰੀ ਮੁੱਖ ਮੰਤਰੀ ਨੂੰ 39 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਆਦਮਪੁਰ ਏਅਰਪੋਰਟ ਅਪਰੋਚ ਰੋਡ ਦੇ ਮੁੱਦੇ ਸਬੰਧੀ ਜਾਣੂੰ ਕਰਵਾਉਣਗੇ, ਏਅਰਪੋਰਟ ਐਡਵਾਇਜ਼ਰੀ ਕਮੇਟੀ ਦੀ ਹੋਈ ਪਹਿਲੀ ਬੈਠਕ

ਜਲੰਦਰ, 6 ਨਵੰਬਰ (ਵਿਸ਼ਵ ਵਾਰਤਾ)-ਕਰੀਬ 39 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 4.3 ਕਿਲੋਮੀਟਰ ਲੰਬੀ ਨਵੀਂ ਅਪਰੋਚ ਰੋਡ ਦੇ ਲੰਬਿਤ ਮੁੱਦੇ ਸਬੰਧੀ ਜਲਦੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂੰ ਕਰਵਾਇਆ ਜਾਵੇਗਾ ਤਾਂ ਜੋ ਯਾਤਰੀਆਂ ਦੀ ਸੁਵਿਧਾ ਲਈ ਜਲਦੀ ਤੋਂ ਜਲਦੀ ਨਵੀਂ ਰੋਡ ਮੁਹੱਈਆ ਕਰਵਾਈ ਜਾ ਸਕੇ। ਇਹ ਪ੍ਰਗਟਾਵਾ ਸ਼ੁੱਕਰਵਾਰ ਨੂੰ ਆਦਮਪੁਰ ਏਅਰਪੋਰਟ ਦੀ ਐਡਵਾਇਜ਼ਰੀ ਕਮੇਟੀ ਦੀ ਪਹਿਲੀ ਬੈਠਕ ਦੀ ਅਗਵਾਈ ਕਰਦਿਆਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਕੀਤਾ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਆਦਮਪੁਰ ਏਅਰਪੋਰਟ ਦੇ ਡਾਇਰੈਕਟਰ ਕੇਵਲ ਕ੍ਰਿਸ਼ਨ ਤੇ ਹੋਰ ਅਧਿਕਾਰੀ ਮੌਜੂਦ ਸਨ।

               ਮੀਟਿੰਗ ਵਿੱਚ ਆਦਮਪੁਰ ਏਅਰਪੋਰਟ ਰੋਡ ਲਈ 4.3 ਕਿਲੋਮੀਟਰ ਲੰਬੀ ਡਾਇਰੈਕਟ ਅਪਰੋਚ ਰੋਡ ਦਾ ਮੁੱਦਾ ਵਿਚਾਰ-ਚਰਚਾ ਲਈ ਰੱਖਿਆ ਗਿਆ। ਅਧਿਕਾਰੀਆਂ ਨੇ ਸੰਸਦ ਮੈਂਬਰ ਨੂੰ ਦੱਸਿਆ ਕਿ ਇਸ ਰੋਡ ਲਈ ਸਰਵੇ ਕੀਤਾ ਗਿਆ ਹੈ ਅਤੇ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ, ਜਿਸ ‘ਤੇ ਕੁੱਲ 39 ਕਰੋੜ ਰੁਪਏ ਖਰਚ ਆਵੇਗਾ। ਇਹ ਰੋਡ ਜਲੰਧਰ-ਹੁਸ਼ਿਆਰਪੁਰ ਹਾਈਵੇ ਤੋਂ ਪਿੰਡ ਮਹਿਤਿਆਣਾ ਹੁੰਦੇ ਹੋਏ ਸਿੱਧਾ ਏਅਰਪੋਰਟ ਤੱਕ ਆਵੇਗੀ ਅਤੇ ਬਿਲਕੁਲ ਸਿੱਧੀ ਹੋਵੇਗੀ। ਯਾਤਰੀਆਂ ਨੂੰ ਪਿੰਡਾਂ ਵਿੱਚ ਦੀ ਹੋ ਕੇ ਨਹੀਂ ਲੰਘਣਾ ਪਵੇਗਾ। ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂੰ ਕਰਵਾਉਣਗੇ ਤਾਂ ਜੋ ਇਸ ਰੋਡ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾ ਸਕੇ, ਉਦੋਂ ਤੱਕ ਉਨ੍ਹਾਂ ਅਧਿਕਾਰੀਆਂ ਨੂੰ ਮੌਜੂਦਾ ਕਨੈਕਟਿੰਗ ਰੋਡ ਦੀ ਸਥਿਤੀ ਸੁਧਾਰਣ ਅਤੇ ਮੁਰੰਮਤ ਕਰਵਾਉਣ ਦਾ ਨਿਰਦੇਸ਼ ਦਿੱਤਾ।

               ਐਡਵਾਇਜ਼ਰੀ ਕਮੇਟੀ ਨੇ ਇਹ ਫੈਸਲਾ ਲਿਆ ਕਿ ਜਲੰਧਰ-ਨਵੀਂ ਦਿੱਲੀ ਫਲਾਈਟ ਨੂੰ ਪੂਰਾ ਹਫ਼ਤਾ ਚਲਵਾਉਣ ਲਈ ਕਮੇਟੀ ਵੱਲੋਂ ਏਅਰਲਾਈਨ ਕੰਪਨੀ ਨੂੰ ਲਿਖਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਪੂਰਾ ਹਫਤਾ ਫਲਾਈਟ ਸਰਵਿਸ ਮਿਲ ਸਕੇ। ਸੰਸਦ ਮੈਂਬਰ ਨੇ ਦੱਸਿਆ ਕਿ ਪਹਿਲਾਂ ਜਲੰਧਰ ਤੋਂ ਨਵੀਂ ਦਿੱਲੀ ਲਈ ਹਫਤੇ ਵਿੱਚ 6 ਦਿਨ ਫਲਾਈਟ ਸਰਵਿਸ ਸੀ ਪਰ ਨਵੇਂ ਸ਼ਡਿਊਲ ਮੁਤਾਬਕ ਇਸ ਨੂੰ ਤਿੰਨ ਦਿਨ ਕਰ ਦਿੱਤਾ ਗਿਆ ਹੈ। ਇਸ ਸਰਵਿਸ ਨੂੰ ਵਾਪਸ ਪੂਰਾ ਹਫਤਾ ਕਰਨ ਲਈ ਕਮੇਟੀ ਵੱਲੋਂ ਏਅਰਲਾਈਨ ਕੰਪਨੀ ਤੇ ਏਅਰਪੋਰਟ ਅਥਾਰਟੀ ਆਫ ਇੰਡੀਆਂ ਨੂੰ ਲਿਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 20 ਨਵੰਬਰ 2020 ਤੋਂ ਆਦਮਪੁਰ ਤੋਂ ਤਿੰਨ ਵੱਡੇ ਸ਼ਹਿਰਾਂ ਮੁੰਬਈ, ਜੈਪੁਰ ਅਤੇ ਨਵੀਂ ਦਿੱਲੀ ਲਈ ਫਲਾਈਟ ਸਰਵਿਸ ਸ਼ੁਰੂ ਹੋ ਰਹੀ ਹੈ। ਮੁੰਬਈ ਸ਼ਹਿਰ ਲਈ ਰੋਜ਼ਾਨਾ ਫਲਾਈਟ ਸਰਵਿਸ ਮਿਲੇਗੀ। ਨਵੀਂ ਦਿੱਲੀ ਲਈ ਹਫਤੇ ਵਿੱਚ ਤਿੰਨ ਦਿਨ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਫਲਾਈਟ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ ਜਦਕਿ ਜੈਪੁਰ ਲਈ ਹਫਤੇ ਵਿੱਚ ਤਿੰਨ ਦਿਨ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਸਰਵਿਸ 20 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ।

               ਇਸ ਦੌਰਾਨ ਸੰਸਦ ਮੈਂਬਰ ਨੇ ਆਦਮਪੁਰ ਏਅਰਪੋਰਟ ਦੇ ਨਾਲ ਬਣ ਰਹੇ ਨਵੇਂ ਟਰਮੀਨਲ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ। ਏਅਰਪੋਰਟ ਅਥਾਰਿਟੀ ਦੇ ਅਧਿਕਾਰੀਆਂ ਨੇ ਸੰਸਦ ਮੈਂਬਰ ਨੂੰ ਦੱਸਿਆ ਕਿ ਇਹ ਟਰਮੀਨਲ ਅਗਲੇ ਸਾਲ ਜੂਨ ਤੱਕ ਮੁਕੰਮਲ ਹੋ ਜਾਵੇਗਾ ਅਤੇ ਯਾਤਰੀਆਂ ਨੂੰ ਇਸ ਦੇ ਬਣਨ ਨਾਲ ਉੱਚ ਦਰਜੇ ਦੀਆਂ ਸੁਵਿਧਾਵਾਂ ਮਿਲਣਗੀਆਂ। ਸੰਸਦ ਮੈਂਬਰ ਚੌਧਰੀ ਨੇ ਨਿਰਮਾਣ ਅਧੀਨ ਟਰਮੀਨਲ ਦੀ ਬਿਲਡਿੰਗ ਦਾ ਜਾਇਜ਼ਾ ਲਿਆ ਅਤੇ ਇਸ ਕਾਰਜ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਇਹ ਟਰਮੀਨਲ 6 ਹਜ਼ਾਰ ਸਕੁਏਅਰ ਮੀਟਰ ਸਮਰੱਥਾ ਦਾ ਹੋਵੇਗਾ, ਜਿਸ ਵਿੱਚ 300 ਯਾਤਰੀਆਂ ਤੇ 150 ਕਾਰਾਂ ਦੀ ਪਾਰਕਿੰਗ ਦੀ ਵਿਵਸਥਾ ਹੋਵੇਗੀ।

               ਮੀਟਿੰਗ ਵਿੱਚ ਆਦਮਪੁਰ ਸਿਵਲ ਏਅਰਪੋਰਟ ਦੇ ਡਰੇਨੇਜ਼ ਸਿਸਟਮ, ਨਵੇਂ ਟਰਮੀਨਲ ਲਈ ਬਿਜਲੀ ਕੁਨੈਕਸ਼ਨ, ਵਾਟਰ ਸਪਲਾਈ ਸਿਸਟਮ, ਏਅਰਪੋਰਟ ਦਾ ਰਾਹ ਦੱਸਣ ਲਈ ਦਿਸ਼ਾ ਸੂਚਕ ਮੁਹੱਈਆ ਕਰਵਾਉਣ ਸਮੇਤ ਕਈ ਮੁੱਦਿਆਂ ਉਤੇ ਚਰਚਾ ਕੀਤੀ ਗਈ। ਇਸ ਦੌਰਾਨ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪੌਦੇ ਵੀ ਲਾਏ।

               ਇਸ ਮੌਕੇ ਕਮੇਟੀ ਮੈਂਬਰ ਜੀਐਸ ਸਿਆਲ, ਜਗਮੋਹਨ ਸਿੰਘ, ਭੁਪਿੰਦਰ ਸਿੰਘ ਜੌਲੀ, ਸੰਜੀਵ ਮੋਹਨ, ਜੇਡੀਏ ਦੀ ਮੁੱਖ ਪ੍ਰਸ਼ਾਸਕ ਬਬੀਤਾ ਕਲੇਰ, ਪ੍ਰੋਜੈਕਟ ਡਾਇਰੈਕਟਰ ਹਰਗੋਬਿੰਦ ਮੀਨਾ, ਐਸਪੀ ਸਕਿਓਰਿਟੀ ਗੁਰਪਾਲ ਸਿੰਘ, ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ, ਨਾਇਬ ਤਹਿਸੀਲਦਾਰ ਵਰਿੰਦਰ ਭਾਟੀਆ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 20, 2026
0

ਚੰਡੀਗੜ੍ਹ, 20 ਨਵੰਬਰ  (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ

ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ

by Navjot
November 20, 2026
0

ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ)  ਜ਼ੀਰਕਪੁਰ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਤਰਨਤਾਰਨ ਦੇ ASI ਇਕਬਾਲ ਸਿੰਘ ਕਤਲ ਮਾਮਲੇ...

ਅੰਮ੍ਰਿਤਸਰ : ਕੁੜੀ ਨੂੰ ਟੱਕਰ ਮਾਰਨ ਵਾਲਾ ਕਾਂਸਟੇਬਲ ਮੁਅੱਤਲ

ਅੰਮ੍ਰਿਤਸਰ : ਕੁੜੀ ਨੂੰ ਟੱਕਰ ਮਾਰਨ ਵਾਲਾ ਕਾਂਸਟੇਬਲ ਮੁਅੱਤਲ

by Navjot
November 20, 2026
0

ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ) ਅੰਮ੍ਰਿਤਸਰ ਵਿੱਚ ਇੱਕ ਪੁਲਿਸ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਨੇ ਸ਼ਰਾਬ ਦੇ...

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਨਡਾਲਾ ਦੀ ਅਹਿਮ ਮੀਟਿੰਗ, ਕਿਸਾਨੀ ਮਸਲਿਆਂ ’ਤੇ ਹੋਈ ਚਰਚਾ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਨਡਾਲਾ ਦੀ ਅਹਿਮ ਮੀਟਿੰਗ, ਕਿਸਾਨੀ ਮਸਲਿਆਂ ’ਤੇ ਹੋਈ ਚਰਚਾ

by Navjot
November 20, 2026
0

ਨਡਾਲਾ, 20 ਨਵੰਬਰ (ਵਿਸ਼ਵ ਵਾਰਤਾ): ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਨਡਾਲਾ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 20, 2026
0

ਚੰਡੀਗੜ੍ਹ, 20 ਨਵੰਬਰ  (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

Most Popular

Punjab ਵਿਧਾਨ ਸਭਾ ਚੋਣਾਂ-2027: ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤੋਂ ਈਵੀਐਮਜ਼ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਸਟ ਲੈਵਲ ਚੈਕਿੰਗ

Punjab ਵਿਧਾਨ ਸਭਾ ਚੋਣਾਂ-2027: ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤੋਂ ਈਵੀਐਮਜ਼ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਸਟ ਲੈਵਲ ਚੈਕਿੰਗ

by Ranjit Singh
1 week ago
0

Punjab ਵਿਧਾਨ ਸਭਾ ਚੋਣਾਂ-2027: ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤੋਂ ਈਵੀਐਮਜ਼ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਸਟ ਲੈਵਲ ਚੈਕਿੰਗ -...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 