ਸੰਯੁਕਤ ਰਾਸ਼ਟਰ ਦੇ ਹੈੱਡ ਕੁਆਰਟਰ ਵਿਖੇ ਮਹਾਤਮਾ ਗਾਂਧੀ ਦੇ ਨਵੇਂ ਸਮਾਰਕ ਦਾ ਜਨਰਲ ਸਕੱਤਰ ਐਟਨੀਓ ਗੁਟਰੇਜ਼ ਵੱਲੋਂ ਉਦਘਾਟਨ
ਚੰਡੀਗੜ੍ਹ, 15ਦਸੰਬਰ(ਵਿਸ਼ਵ ਵਾਰਤਾ)ਸੰਯੁਕਤ ਰਾਸ਼ਟਰ ਦੇ ਹੈੱਡ ਕੁਆਰਟਰ ਵਿਖੇ ਮਹਾਤਮਾ ਗਾਂਧੀ ਦੇ ਨਵੇਂ ਸਮਾਰਕ ਦਾ ਜਨਰਲ ਸਕੱਤਰ ਐਟਨੀਓ ਗੁਟਰੇਜ਼ ਵੱਲੋਂ ਉਦਘਾਟਨ ਕੀਤਾ ਗਿਆ ਹੈ। ਉਹਨਾਂ ਨੇ ਇਸ ਮੌਕੇ ਕਿਹਾ ਕਿ “ਇਤਿਹਾਸ ਵਿੱਚ ਬਹੁਤ ਘੱਟ ਲੋਕ ਹਨ ਜੋ ਮਹਾਤਮਾ ਗਾਂਧੀ ਵਾਂਗ ਸੰਯੁਕਤ ਰਾਸ਼ਟਰ ਦੇ ਟੀਚਿਆਂ ਅਤੇ ਮੁੱਲਾਂ ਨਾਲ ਜੁੜੇ ਹੋਏ ਹਨ, ਉਹਨਾਂ ਦੇ ਦੂਰਦਰਸ਼ੀ ਵਿਚਾਰ ਅਤੇ ਕਦਰਾਂ ਕੀਮਤਾਂ, ਜਿਸ ਵਿੱਚ ਨਿਆਂ ਅਤੇ ਸਮਾਜਿਕ ਤਬਦੀਲੀ ਲਈ ਉਹਨਾਂ ਦੀ ਚਿੰਤਾ ਸ਼ਾਮਲ ਹੈ, ਅੱਜ ਵੀ ਗੂੰਜਦੀ ਰਹਿੰਦੀ ਹੈ।”
https://www.instagram.com/p/CmLDl8BLuyV/?igshid=YmMyMTA2M2Y=