ਸੰਤੋਖ ਸਿੰਘ ਧੀਰ ਦੇ 101 ਵੇਂ ਜਨਮ ਦਿਨ ਮੌਕੇ ਉਨਾਂ ਦੇ ਜੱਦੀ ਪਿੰਡ ਡਡਹੇੜੀ ਵਿਖੇ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਅਦਬੀ ਮੇਲਾ 2 ਦਸੰਬਰ ਨੂੰ
ਸੰਤੋਖ ਸਿੰਘ ਧੀਰ ਦੀ ਕਹਾਣੀ ‘ਮੇਰਾ ਉੱਜੜਿਆ ਗੁਆਂਢੀ’ ’ਤੇ ਅਧਾਰਿਤ ਨਾਟਕ ਦਾ ਹੋਵੇਗਾ ਮੰਚਣ
ਸੰਤੋਖ ਸਿੰਘ ਧੀਰ ਦੀ ਕਹਾਣੀ ‘ਮੰਗੋ’ ਅਧਾਰਿਤ ਨਾਟਕ ’ਤੇ ਅਧਾਰਿਤ ਟੈਲੀ ਫਿਲਮ ਦਾ ਹੋਵੇਗਾ ਪ੍ਰਦਰਸ਼ਨ

ਚੰਡੀਗੜ੍ਹ, 1 ਦਸੰਬਰ(ਵਿਸ਼ਵ ਵਾਰਤਾ)- ਪੰਜਾਬੀ ਦੇ ਮਹਾਨ ਅਦੀਬ ਸੰਤੋਖ ਸਿੰਘ ਧੀਰ ਦੀ ਜਨਮ ਸ਼ਤਾਬਦੀ ਸਮਾਗਮਾਂ ਦੀ ਲੜੀ ਤਹਿਤ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸ੍ਰੀ ਧੀਰ ਦੇ 101 ਵੇਂ ਜਨਮ ਦਿਨ ਮੌਕੇ 2 ਦਸੰਬਰ 2021 ਨੂੰ ਉਹਨਾਂ ਦੇ ਜੱਦੀ ਪਿੰਡ ਡਡਹੇੜੀ ਜ਼ਿਲਾ ਫਤਿਹਗੜ ਸਾਹਿਬ ਵਿਖੇ ਅਦਬੀ ਮੇਲੇ ਦਾ ਅਯੋਜਨ ਕੀਤਾ ਜਾ ਰਿਹਾ ਹੈ। ਇਸ ਮੇਲੇ ਦੇ ਦੋ ਸੈਸ਼ਨ ਹੋਣਗੇ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਸਕੱਤਰ ਡਾ. ਸਤੀਸ਼ ਕੁਮਤਾਰ ਵਰਮਾ ਦੀ ਅਗਵਾਈ ਵਿਚ ਦੁਪਹਿਰ 1.30 ਵਜੇ ਹੋ ਰਹੇ ਇਸ ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿਚ ਸੰਤੋਖ ਸਿੰਘ ਧੀਰ ਦੀ ਸਾਹਿਤਕ ਦੇਣ ਉੱਪਰ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਦੇ ਮੁੱਖ ਮਹਿਮਾਨ ਕਿਰਪਾਲ ਕਜ਼ਾਕ ਹੋਣਗੇ ਤੇ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਕਰਨਗੇ। ਇਸ ਸੈਮੀਨਾਰ ਦੇ ਵਿਸ਼ੇਸ਼ ਮਹਿਮਾਨ ਸੰਤੋਖ ਸਿੰਘ ਧੀਰ ਤੇ ਛੋਟੇ ਭਰਾ ਤੇ ਪੰਜਾਬੀ ਦੇ ਕਹਾਣੀਕਾਰ ਰਿਪੁਦਮਨ ਸਿੰਘ ਰੂਪ ਹੋਣਗੇ। ਮੁੱਖ ਭਾਸ਼ਣ ਕਰਤਾਰ ਸਿੰਘ ਸਰਾਭਾ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਡਾ. ਭੀਮਇੰਦਰ ਸਿੰਘ।





















