
ਬਰਨਾਲਾ 13 ਦਸੰਬਰ ( ਵਿਸ਼ਵ ਵਾਰਤਾ )- ਸੰਘਣੀ ਧੁੰਦ ਕਾਰਨ ਵਾਪਰੇ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬੁੱਲੇਟ ਸਵਾਰ ਦੋ ਨੌਜਵਾਨ ਬਠਿੰਡਾ ਬਰਨਾਲਾ ਰੋਡ ਤੇ ਜਾ ਰਹੇ ਸਨ ,ਕਿਸੇ ਅਣਪਛਾਤੇ ਕਿਸੀ ਗੱਡੀ ਨਾਲ਼ ਟਕਰਾ ਗਏ ,ਦੋਨਾਂ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ । ਪੁਲਿਸ ਨੇ ਕੇਸ ਦਰਜ਼ ਕਰਕੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹਾਦਸਾ ਕਰਨ ਵਾਲੇ ਵਾਹਨ ਦੀ ਜਾਣਕਾਰੀ ਨਹੀਂ ਮਿਲ ਸਕੀ।






















