ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦਾ ਨਤੀਜਾ ਅੱਜ : ਵੋਟਾਂ ਦੀ ਗਿਣਤੀ ਜਾਰੀ
ਪਹਿਲੇ ਰੁਝਾਨ ’ਚ ਸਿਮਰਨਜੀਤ ਮਾਨ ਅੱਗੇ, ਦੂਜੇ ਨੰਬਰ ਤੇ ‘ਆਪ’ ਦੇ ਗੁਰਮੇਲ ਸਿੰਘ
ਚੰਡੀਗੜ੍ਹ,26 ਜੂਨ(ਵਿਸ਼ਵ ਵਾਰਤਾ)-ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਵੋਟਾਂ ਦੀ ਗਿਣਤੀ ਜਾਰੀ ਹੈ, ਪਹਿਲੇ ਰੁਝਾਨ ਦੇ ਮੁਤਾਬਕ ਸਿਮਰਨਜੀਤ ਸਿੰਘ ਮਾਨ ਅੱਗੇ ਚੱਲ ਰਹੇ ਹਨ। ਪਹਿਲੇ ਰੁਝਾਨ ਮੁਤਾਬਕ ਸਿਮਰਨਜੀਤ ਮਾਨ 1172 ਵੋਟਾਂ ਨਾਲ ਅੱਗੇ ਹਨ ਜਦੋਂ ਕਿ ਆਮ ਆਦਮੀ ਪਾਰਟੀ ਪਿੱਛੇ ਰਹਿ ਗਈ। ਸਿਮਰਨਜੀਤ ਸਿੰਘ ਮਾਨ ਨੂੰ 2622 ਵੋਟਾਂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ 1766, ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ 482, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਮਲਦੀਪ ਕੌਰ ਨੂੰ 393, ਭਾਜਪਾ ਦੇ ਕੇਵਲ ਸਿੰਘ ਢਿੱਲੋਂ 396 ਵੋਟਾਂ ਪਈਆਂ ਹਨ।























