ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ – ਸੀਐਮ ਭਗਵੰਤ ਸਿੰਘ ਮਾਨ
ਜੋ ਕੰਮ ਕਹਿਣਾ ਹੈ ਮੈਂ ਅੱਜ ਹੀ ਤੁਹਾਡੇ ਐਮਪੀ ਸਾਹਿਬ ਨੂੰ ਕਹਿ ਦੇਣਾ ਹੈ- ਸੀਐਮ ਭਗਵੰਤ ਮਾਨ
ਬਰਨਾਲਾ, 28 ਅਪਰੈਲ (ਵਿਸ਼ਵ ਵਾਰਤਾ): ਸੰਗਰੂਰ ਦੇ ਲੋਕਾਂ ਨੂੰ ਮਿਲਣ ਪਹੁੰਚੇ ਸੀਐਮ ਮਾਨ ਲੋਕ ਮਿਲਣੀ ਦੌਰਾਨ ਬਰਨਾਲਾ ਦੇ ਧੌਲਾ ਖ਼ੁਰਦ ਤੋਂ ਸੰਬੋਧਨ ਕਰਦੇ ਹੋਏ ਕਿਹਾ ਕਿ 4 ਜੂਨ ਤੋਂ ਬਾਅਦ ਜੋ ਕੰਮ ਕਹਿਣਾ ਹੈ ਮੈਂ ਅੱਜ ਹੀ ਤੁਹਾਡੇ ਐਮਪੀ ਸਾਹਿਬ ਨੂੰ ਕਹਿ ਦੇਣਾ ਹੈ ‘ਗੁਰਮੀਤ ਸਾਹਿਬ ਵੀ ਬੈਠੇ ਨੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਲੋਕਾਂ ਕਾ ਇੱਕਠ ਦੇਖ ਕੇ ਇਦਾਂ ਹੀ ਥੋੜੀ ਕਹਿੰਦੇ ਕਿ ਸੰਗਰੂਰ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ। ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਰਸੋਂ ਨੂੰ ਸਾਢੇ ਬਾਰਹ ਬਜੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਹੈ ਤੇ ਜਾ ਕੇ ਮੈਂ ਸਾਰਾ ਪੰਜਾਬ ਦਾ ਹਾਲ ਦੱਸਣਗੇ।
ਦੱਸ ਦਈਏ ਸੰਬੋਧਨ ਤੋਂ ਪਹਿਲਾ ਸੀਐਮ ਭਗਵੰਤ ਮਾਨ ਨੇ ਸੰਗਰੂਰ ਲੋਕਸਭਾ ਸੀਟ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਚ ਪ੍ਰਚਾਰ ਕੀਤਾ ਤੇ ਰੋਡ ਸ਼ੋ ਕਰਦੇ ਹੋਏ ਭਰਵੀਂ ਬਾਈਕ ਰੈਲੀ ਦੇ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਤੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਅਜ੍ਹੇ ਵੀ ਟਰੈਕਟਰਾਂ ਵਾਲੇ ਬੀਜੀ ਨੇ ਥੋੜੀ ਜੀ ਤੂੜੀ ਕਰ ਲਈਏ ਫਿਰ 10 ਦਿਨ ਬਾਅਦ ਟਰੈਕਟਰਾਂ ਵਾਲੇ ਵੀ ਆ ਜਾਣਗੇ।