ਭਾਰਤ ਬਨਾਮ ਸ੍ਰੀਲੰਕਾ-ਵਨਡੇ ਸੀਰੀਜ਼
ਸ੍ਰੀਲੰਕਾ ਨੇ ਜਿੱਤਿਆ ਤੀਜਾ ਵਨਡੇ
ਭਾਰਤ ਨੇ ਸੀਰੀਜ਼ ਕੀਤੀ ਆਪਣੇ ਨਾਮ
ਨਵੀਂ ਦਿੱਲੀ,24ਜੁਲਾਈ(ਵਿਸ਼ਵ ਵਾਰਤਾ)- ਸ੍ਰੀਲੰਕਾ ਦੀ ਟੀਮ ਨੇ ਮੀਂਹ ਤੋਂ ਪ੍ਰਭਾਵਿਤ ਤੀਜੇ ਵਨਡੇ ਮੈਚ ਵਿਚ ਭਾਰਤ ਨੂੰ 3 ਵਿਕਟਾਂ ਨਾਲ ਹਰਾਇਆ। ਹਾਲਾਂਕਿ, ਭਾਰਤ ਨੇ ਤਿੰਨ ਮੈਚਾਂ ਦੀ ਇਹ ਲੜੀ 2-1 ਨਾਲ ਜਿੱਤੀ। ਸ਼ਿਖਰ ਧਵਨ ਨੇ ਆਪਣੀ ਕਪਤਾਨੀ ਹੇਠ ਪਹਿਲੀ ਸੀਰੀਜ਼ ਜਿੱਤੀ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ ਭਾਰਤੀ ਟੀਮ ਦੀ ਪਾਰੀ 43.1 ਓਵਰਾਂ ਵਿਚ 225 ਦੌੜਾਂ ‘ਤੇ ਸਿਮਟ ਗਈ। ਡੀਐਲਐਸ ਨਿਯਮ ਦੇ ਤਹਿਤ ਸ਼੍ਰੀਲੰਕਾ ਨੂੰ 47ਓਵਰਾਂ ਵਿੱਚ 227 ਦੌੜਾਂ ਦਾ ਟੀਚਾ ਮਿਲਿਆ ਜਿਸ ਨੂੰ ਉਸਨੇ ਅਵਿਸ਼ਕਾ ਫਰਨਾਂਡੋ (76) ਦੀ ਸ਼ਾਨਦਾਰ ਪਾਰੀ ਦੇ ਕਾਰਨ 39 ਓਵਰਾਂ ਵਿੱਚ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
























