
ਕੋਲੰਬੋ, 6 ਮਾਰਚ : ਸ੍ਰੀਲੰਕਾ ਵਿਚ ਅੱਜ ਫਿਰਕੂ ਦੰਗੇ ਭੜਕ ਉੱਠੇ, ਜਿਸ ਕਾਰਨ ਸ੍ਰੀਲੰਕਾ ਵਿਚ 10 ਦਿਨਾਂ ਲਈ ਐਮਰਜੈਂਸੀ ਲਗਾ ਦਿੱਤੀ ਗਈ ਹੈ| ਮੀਡੀਆ ਰਿਪੋਰਟਾਂ ਅਨੁਸਾਰ ਇਹ ਦੰਗੇ ਮੁਸਲਿਮ ਅਤੇ ਬੋਧੀਆਂ ਵਿਚਕਾਰ ਹੋਏ ਹਨ|
ਇਸ ਦੌਰਾਨ ਸ੍ਰੀਲੰਕਾ ਵਿਚ ਅੱਜ ਤੋਂ ਟ੍ਰਾਈ ਸੀਰੀਜ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਦਾ ਪਹਿਲਾ ਮੈਚ ਭਾਰਤ ਤੇ ਸ੍ਰੀਲੰਕਾ ਦਰਮਿਆਨ ਸ਼ਾਮ 7 ਵਜੇ ਖੇਡਿਆ ਜਾਣਾ ਹੈ| ਇਸ ਦੌਰਾਨ ਪਹਿਲਾਂ ਖਬਰਾਂ ਆਈਆਂ ਸਨ ਕਿ ਇਸ ਐਮਰਜੈਂਸੀ ਦਾ ਟ੍ਰਾਈ ਸੀਰੀਜ ਉਤੇ ਅਸਰ ਹੋ ਸਕਦਾ ਹੈ, ਪਰ ਬਾਅਦ ਵਿਚ ਇਸ ਗੱਲ ਨੂੰ ਸਪਸਟ ਕੀਤਾ ਗਿਆ ਕਿ ਇਸ ਐਮਰਜੈਂਸੀ ਦਾ ਟ੍ਰਾਈ ਸੀਰੀਜ ਉਤੇ ਕੋਈ ਅਸਰ ਨਹੀਂ ਹੋਵੇਗਾ|
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 27 ਅਕਤੂਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...























