
ਕੋਲੰਬੋ, 14 ਦਸੰਬਰ – ਸਿਕਸਰ ਕਿੰਗ ਵਜੋਂ ਜਾਣੇ ਜਾਂਦੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ 6 ਛੱਕਿਆਂ ਦਾ ਰਿਕਾਰਡ ਸੀ੍ਰਲੰਕਾਈ ਬੱਲੇਬਾਜ ਨੇ ਤੋੜ ਦਿੱਤਾ ਹੈ| ਇਸ ਬੱਲੇਬਾਜ ਨੇ ਇੱਕ ਓਵਰ ਵਿਚ 7 ਛੱਕੇ ਲਗਾਏ, ਜਦੋਂ ਕਿ ਯੁਵਰਾਜ ਸਿੰਘ ਨੇ 6 ਛੱਕੇ ਲਾਏ ਸਨ|
ਇਸ ਸ੍ਰੀਲੰਕਾਈ ਕ੍ਰਿਕਟਰ ਦਾ ਨਾਮ ਹੈ ਨਵਿੰਦੂ ਪਸਾਰਾ| ਹਾਲਾਂਕਿ ਇਸ 15 ਸਾਲਾ ਬੱਲੇਬਾਜ ਨੇ ਇਹ ਰਿਕਾਰਡ ਘਰੇਲੂ ਮੈਚ ਵਿਚ ਲਗਾਏ ਹਨ ਨਾ ਕਿ ਕੌਮਾਂਤਰੀ ਕ੍ਰਿਕਟ ਵਿਚ| ਨਵਿੰਦੂ ਨੇ ਲਗਾਤਾਰ 6 ਛੱਕੇ ਲਗਾਏ ਅਤੇ ਗੇਂਦਬਾਜ ਨੇ ਇਕ ਗੇਂਦ ਨੋਬਾਲ ਕਰ ਦਿੱਤੀ, ਜਿਸ ਉਤੇ ਵੀ ਨਵਿੰਦੂ ਨੇ ਛੱਕਾ ਜੜ ਕੇ ਇਤਿਹਾਸ ਰਚ ਦਿੱਤਾ|
ਝਾਂਸੀ ਵਿੱਚ ਕੱਲ੍ਹ ਨੂੰ ਸ਼ੁਰੂ ਹੋਵੇਗੀ Senior Men National Hockey Championship
ਝਾਂਸੀ ਵਿੱਚ ਕੱਲ੍ਹ ਨੂੰ ਸ਼ੁਰੂ ਹੋਵੇਗੀ Senior Men National Hockey Championship ਝਾਂਸੀ, 9 ਅਕਤੂਬਰ (ਵਿਸ਼ਵ ਵਾਰਤਾ) 'ਹਾਕੀ ਇੰਡੀਆ ਸੀਨੀਅਰ...






















