ਚੰਡੀਗੜ 24 ਜੁਲਾਈ (ਵਿਸ਼ਵ ਵਾਰਤਾ)-ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਜਲਦ ਹੀ ਬਾਦਲਾਂ ਦੇ ਕਬਜੇ ਵਿਚੋਂ ਮੁਕਤ ਹੋ ਜਾਵੇਗੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ 1920 ਦੇ ਪ੍ਰਧਾਨ ਅਤੇ ਸਾਬਕਾ ਸਪੀਕਰ ਸ੍ਰ:ਰਵੀਇੰਦਰ ਸਿੰਘ ਦੁੰਮਣਾ ਨੇ ਪ੍ਰੈਸ ਬਿਆਨ ਰਾਹੀ ਕੀਤਾ । ਉਹਨਾ ਸ੍ਰੋਮਣੀ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਲਾਤਾਂ ਦਾ ਜਿਕਰ ਕਰਦਿਆਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀ ਜਦੋਂ ਬਾਦਲਾਂ ਦਾ ਔਖੇ ਵੇਲੇ ਸਾਥ ਦੇਣ ਵਾਲੇ ਇੱਕ ਇੱਕ ਕਰਕੇ ਸਾਥ ਛੱਡ ਜਾਣਗੇ।ਬਾਦਲ ਪ੍ਰੀਵਾਰ ਦਾ ਸਾਥ ਛੱਡਣ ਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਸਪੁਤਰ ਸ੍ਰ ਰਣਜੀਤ ਸਿੰਘ ਤਲਵੰਡੀ ਅਤੇ ਉਹਨਾਂ ਦੇ ਪ੍ਰੀਵਾਰ ਦਾ ਜਿਕਰ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਲਈ ਇਹ ਇੱਕ ਸੁਭ ਸੰਕੇਤ ਹੈ ਕਿ ਇੱਕ ਟਕਸਾਲੀ ਪ੍ਰੀਵਾਰ ਨੇ ਇੱਕ ਨਕਲੀ ਪ੍ਰੀਵਾਰ ਤੋ ਖਹਿੜਾ ਛੁਡਵਾ ਲਿਆ ਅਤੇ ਆਪਣੀਆਂ ਸੇਵਾਵਾਂ ਪੰਥ ਨੂੰ ਸਮਰਪਿਤ ਕੀਤੀਆਂ ਹਨ।ਸਾਨੂੰ ਲੰਮੇ ਸਮੇ ਤੋ ਇਹ ਆਸ ਸੀ ਕਿ ਤਲਵੰਡੀ ਪ੍ਰੀਵਾਰ ਬਾਦਲ ਦਲ ਨੂੰ ਅਲਵਿਦਾ ਕਹੇਗਾ।ਬਾਦਲ ਪ੍ਰੀਵਾਰ ਦਾ ਸਾਥ ਛੱਡਣ ਤੇ ਉਹਨਾ ਤਲਵੰਡੀ ਪ੍ਰੀਵਾਰ ਨੂੰ ਵਧਾਈ ਵੀ ਦਿੱਤੀ ਉਨਾਂ ਕਿਹਾ ਕਿ ਇੱਕ ਚੰਗਾ ਪਲੇਟ ਫਾਰਮ ਬਣ ਰਿਹਾ ਹੈ ਜਦੋ ਬਾਦਲ ਦਲ ਅੰਦਰ ਘੁੱਟਣ ਮਹਿਸੂਸ ਕਰ ਰਹੇ ਸਭ ਆਗੂ ਇੱਕ ਪਲੇਟ ਫਾਰਮ ਤੇ ਇੱਕਠੇ ਹੋ ਜਾਣਗੇ।ਉਹਨਾਂ ਕਿਹਾ ਕਿ ਬਾਦਲ ਪ੍ਰੀਵਾਰ ਦੀ ਕੋਈ ਇੱਕ ਨਹੀ ਹਜਾਰਾਂ ਗਲਤੀਆਂ ਹਨ ਜਿਹਨਾਂ ਦੀ ਬਦੌਲਤ ਸਿੱਖ ਕੌਮ ਦੀਆਂ ਸਭ ਸੰਸ਼ਥਾਂਵਾ ਬਰਬਾਦ ਹੋ ਕੇ ਰਹਿ ਗਈਆਂ ਹਨ।ਉਹਨਾਂ ਇਹ ਵੀ ਕਿਹਾ ਕਿ ਕਿੰਨੇ ਦੱੁਖ ਦੀ ਗੱਲ ਹੈ ਕਿ ਸਿੱਖਾਂ ਦੀ ਸਿਰਮੌਰ ਸੰਸ਼ਥਾ ਦਾ ਪ੍ਰਧਾਨ ਇੱਕ ਰਬੜ ਦੀ ਮੋਹਰ ਬਣ ਕੇ ਰਹਿ ਗਿਆ ਹੈ।ਸ੍ਰੋਮਣੀ ਕਮੇਟੀ ਘਪਲਿਆਂ ਦੀ ਕਮੇਟੀ ਬਣ ਕੇ ਰਹਿ ਗਈ ਹੈ।ਕੋਈ ਮੁਲਾਜਮ ਕਹਿਣਾ ਮੰਨਣ ਲਈ ਤਿਆਰ ਨਹੀ ਹੋ ਰਹੇ ਘਪਲਿਆਂ ਤੇ ਮਿੱਟੀ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਸ੍ਰੋਮਣੀ ਅਕਾਲੀ ਦਲ ਦੀ ਬਦਨਾਮੀ ਨਾ ਹੋਵੇ ਜਦ ਕਿ ਬਾਦਲ ਦਲ ਦੇ ਆਗੂ ਹੀ ਘਪਲਿਆਂ ਵਿਚ ਸਾਮਲ ਹਨ ਸਮਾਂ ਬਹੁਤ ਜਲਦ ਆ ਰਿਹਾ ਹੈ ਜਦੋ ਸਭ ਨੂੰ ਬੇਨਕਾਬ ਕੀਤਾ ਜਾਵੇਗਾ।ਉਹਨਾਂ ਪੂਰੇ ਵਿਸਵਾਸ ਨਾਲ ਕਿਹਾ ਕਿ ਹੁਣ ਸਿੱਖ ਪੰਥ ਚੋ ਬਾਦਲ ਪ੍ਰੀਵਾਰ ਦਾ ਨਿਕਾਲਾ ਹੋ ਹੀ ਜਾਵੇਗਾ।ਜਿਸ ਲਈ ਅਸੀ ਲੰਬੇ ਸਮੇ ਤੋਂ ਸਘੰਰਸ ਕਰ ਰਹੇ ਹਾਂ ਏਸੇ ਨਾਲ ਹੀ ਪੰਥ ਦਾ ਭਲਾ ਹੈ।ਉਹਨਾਂ ਉਡੀਕ ਕਰ ਰਹੇ ਆਗੂਆਂ ਨੂੰ ਕਿਹਾ ਹੈ ਕਿ ਹੁਣ ਉਡੀਕ ਕਰਨ ਦਾ ਵੇਲਾ ਖਤਮ ਹੋ ਚੁੱਕਾ ਹੈ।ਪੰਥ ਅਤੇ ਪੰਜਾਬ ਦੀ ਭਲਾਈ ਲਈ ਸਮਾਂ ਬਹੁਤ ਢੁਕਵਾਂ ਬਣ ਰਿਹਾ ਹੈ ਇਸ ਲਈ ਬਾਦਲ ਪ੍ਰੀਵਾਰ ਦਾ ਖਹਿੜਾ ਛੱਡ ਕੇ ਬਣ ਰਹੇ ਪੰਥਕ ਪਲੇਟ ਫਾਰਮ ਇਕੱਠੇ ਹੋਣ ਦੇ ਯਤਨ ਕੀਤੇ ਜਾਣ ਤਾਂ ਜੋ ਸਿੱਖ ਸ਼ੰਸ਼ਥਾਵਾਂ,ਸਿੱਖ ਸਿਧਾਂਤ ਅਤੇ ਪੰਥਕ ਰਹਿਤ ਮਰਿਯਾਦਾ ਨੂੰ ਬਚਾਇਆ ਜਾ ਸਕੇ।
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ 2 ਪੀ.ਸੀ.ਐਸ. ਅਧਿਕਾਰੀ ਕੀਤੇ ਇੱਧਰੋਂ-ਉੱਧਰ ਚੰਡੀਗੜ੍ਹ, 05...