ਸੋਨੂੰ ਸੂਦ ਨੂੰ ਬਣਾਇਆ ਦਿੱਲੀ ਸਰਕਾਰ ਨੇ ਆਪਣਾ ਬ੍ਰਾਂਡ ਅੰਬੈਸਡਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਕੀਤਾ ਐਲਾਨ

ਦਿੱਲੀ,27 ਅਗਸਤ(ਵਿਸ਼ਵ ਵਾਰਤਾ) ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਅਤੇ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਦੇ ਹੋਏ ਦਿਖਾਈ ਦੇਣ ਵਾਲੇ ਸੋਨੂੰ ਸੂਦ ਨੂੰ ਅੱਜ ਦਿੱਲੀ ਸਰਕਾਰ ਨੇ ‘ਦੇਸ਼ ਦੇ ਮੈਂਟਰਸ ’ ਪ੍ਰੋਗਰਾਮ ਲਈ ਆਪਣਾ ਬ੍ਰਾਂਡ ਅੰਬੈਸਡਰ ਐਲਾਨ ਦਿੱਤਾ ਹੈ। ਇਸ ਦੀ ਜਾਣਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਥੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਕੀਤਾ । ਇਸ ਮੌਕੇ ਤੇ ਅਭਿਨੇਤਾ ਸੋਨੂੰ ਸੂਦ ਵੀ ਉਹਨਾਂ ਨਾਲ ਮੌਜੂਦ ਸਨ । ਸੋਨੂੰ ਸੂਦ ਨੇ ਕਿਹਾ ਕਿ ਫਿਲਹਾਲ ਉਹ ਕਿਸੇ ਪਾਰਟੀ ਦਾ ਹਿੱਸਾ ਬਣਨ ਬਾਰੇ ਨਹੀਂ ਸੋਚ ਰਹੇ ਪਰ ਉਹ ਲੋਕਾਂ ਦੀ ਸੇਵਾ ਦਾ ਕੰਮ ਪਹਿਲਾਂ ਦੀ ਤਰ੍ਹਾਂ ਹੀ ਕਰਦੇ ਰਹਿਣਗੇ।






















