ਸੋਨਾਲਿਕਾ ਨੇ ਕਿਸਾਨ ਦਿਵਸ ਤੇ ਪੇਸ਼ ਕੀਤਾ ‘ਇਲੈਕਟ੍ਰਿਕ ਟਾਇਗਰ ਟਰੈਕਟਰ ’

ਚੰਡੀਗੜ੍ਹ, 23 ਦਸੰਬਰ(ਵਿਸ਼ਵ ਵਾਰਤਾ)-ਟਰੈਕਟਰ ਬਣਾਉਣ ਵਾਲੀ ਮੋਹਰੀ ਕੰਪਨੀ ਸੋਨਾਲਿਕਾ ਨੇ ਇਕ ਹੋਰ ਮਾਰਕਾ ਮਾਰਦਿਆਂ ਅੱਜ ਕਿਸਾਨ ਦਿਵਸ ਤੇ ਇਕ ਨਵਾਂ ਇਲੈਕਟ੍ਰਿਕ ਟਰੈਕਟਰ ‘ਟਾਇਗਰ ’ ਲਾਂਚ ਕੀਤਾ ਹੈ। ਜੋ ਕਿ ਬਿਜਲੀ ਨਾਲ ਚੱਲੇਗਾ। ਇਸ ਟਰੈਕਟਰ ਦੀ ਕੀਮਤ ਸਿਰਫ 5.99 ਲੱਖ ਰੁਪਏ ਤਹਿ ਕੀਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਟਰੈਕਟਰ ਨਾਲ ਕਿਸਾਨ ਦਾ ਤੇਲ ਦੇ ਖਰਚੇ ਮੁਕਾਬਲੇ ਚੋਥਾ ਹਿੱਸਾ ਖਰਚਾ ਆਵੇਗਾ। ਇਸ ਟਾਇਗਰ ਇਲੈਕਟ੍ਰਿਕ ਟਰੈਕਟਰ ਨੂੰ ਬੜੀ ਆਸਾਨੀ ਨਾਲ ਘਰੇਲੂ ਸਾਕੇਟ ਤੇ ਹੀ ਚਾਰਜ ਕੀਤਾ ਜਾ ਸਕਦਾ ਹੈ। ਇਸ ਦੀ ਬੈਟਰੀ ਫੁੱਲ ਚਾਰਜ ਹੋਣ ਨੂੰ ਤਕਰੀਬਨ 10ਘੰਟੇ ਦਾ ਸਮਾਂ ਲੱਗਦਾ ਹੈ।






















