ਪੰਜਾਬ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਦੀ ਲੜਾਈ
ਸੈਨੇਟ ਚੋਣਾਂ ਦੀ ਮੁਹਿੰਮ ਨੇ ਫੜਿਆ ਜ਼ੋਰ , ਨਰੇਸ਼ ਗੌੜ ਬਠਿੰਡਾ-ਮਾਨਸਾ ਦੇ ਦੌਰੇ ’ਤੇ ਨਿਕਲੇ
ਮਾਨਸਾ, 3 ਅਗਸਤ (ਵਿਸ਼ਵ ਵਾਰਤਾ)-ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਵਿੱਚ ਗੇਰਜੂਏਟ ਤੋਂ ਉਪਰ ਪੜ੍ਹੇ ਉਮੀਦਵਾਰਾਂ ਨੇ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾ ਦਿੱਤੀ ਹੈ। ਇੱਕਲੇ-ਇੱਕਲੇ ਵੋਟਰਾਂ ਨਾਲ ਨਿੱਜੀ ਸੰਪਰਕ ਸਾਧਿਆ ਜਾ ਰਿਹਾ ਹੈ। ਨਰੇਸ਼ ਗੌੜ ਦੇ ਹੱਕ ਵਿੱਚ ਵੋਟਰ ਅਤੇ ਸਪੋਟਰ ਲੋਕਾਂ ਨੂੰ ਪ੍ਰੇਰਿਤ ਕਰਨ ਲੱਗੇ ਹਨ।
ਸ਼੍ਰੀ ਗੌੜ ਦੇ ਹਮਾਇਤੀਆਂ ਦਾ ਇੱਕ ਇਕੱਠ ਪ੍ਰੋ. ਸੂਰਜਪਾਲ ਦੀ ਪ੍ਰਧਾਨਗੀ ਹੇਠ ਮਾਨਸਾ ਵਿਖੇ ਹੋਇਆ, ਜਿਸ ਦੌਰਾਨ ਸੰਬੋਧਨ ਕਰਦਿਆਂ ਸੀਨੀਅਰ ਐਡਵੋਕੇਟ ਬਦਰੀ ਨਰਾਇਣ ਗੋਇਲ ਨੇ ਕਿਹਾ ਕਿ ਸੈਨੇਟ ਚੋਣਾਂ ਨੂੰ ਸਧਾਰਨ ਤੌਰ ’ਤੇ ਨਹੀਂ ਲੈਣਾ ਚਾਹੀਦਾ ਅਤੇ ਇਹ ਪੰਜਾਬ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਨਾਰੇਸ਼ ਗੌੜ ਦਾ ਜਿੱਤਣਾ ਜਰੂਰੀ ਹੈ।ਉਨ੍ਹਾਂ ਕਿਹਾ ਕਿ 8 ਅਗਸਤ ਨੂੰ ਸ਼੍ਰੀ ਗੌੜ ਮਾਨਸਾ ਦਾ ਦੌਰਾ ਕਰਕੇ ਲੋਕਾਂ ਨੂੰ ਸੰਬੋਧਨ ਕਰਨਗੇ।
ਇਸ ਮੌਕੇ ਜਸਵੀਰ ਸਿੰਘ,ਜਗਤਾਰ ਸਿੰਘ,ਸੁਰਜੀਤ ਸਿੰਘ,ਰਾਵਿੰਦਰ ਕੁਮਾਰ,ਲਾਭ ਸਿੰਘ,ਕਿ੍ਰਸ਼ਨ ਕੁਮਾਰ, ਪਰਮਜੀਤ ਸੈਨੀ ਨੇ ਵੀ ਸੰਬੋਧਨ ਕੀਤਾ।