– ਪੰਜਾਬ ਦੇ 400 ਸਕੂਲ ਮੁਖੀਆਂ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਦੀਆਂ ਸਹੂਲਤਾਂ ਦੇਣ ਦੀ ਸੋਚ ‘ਤੇ ਪਹਿਰਾ ਦੇਣ ਦਾ ਵਾਅਦਾ
ਐੱਸ.ਏ.ਐੱਸ. ਨਗਰ 20 ਅਗਸਤ (ਵਿਸ਼ਵ ਵਾਰਤਾ) ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਸੀਨੀਅਰ ਸੈਕੰਡਰੀ ਸਕੂਲਾਂ ਦੇ 400 ਦੇ ਕਰੀਬ ਪ੍ਰਿੰਸੀਪਲਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਸਕੂਲ ਪ੍ਰਿੰਸੀਪਲਾਂ ਨੇ ਆਪਣੇ ਸਕੂਲਾਂ ਨੂੰ ਹੀ ਨਹੀਂ ਸਗੋਂ ਨਜ਼ਦੀਕੀ ਸਕੂਲਾਂ ਦੇ ਮੁਖੀਆਂ ਨੂੰ ਪ੍ਰੇਰਦੇ ਹੋਏ ਅਕਾਦਮਿਕ ਅਤੇ ਇਮਾਰਤਾਂ ਦੀ ਦਿੱਖ ਪੱਖੋਂ ਵਧੀਆ ਬਣਾਉਣ ਲਈ ਸੁਹਿਰਦ ਉਪਰਾਲੇ ਕਰਨ ਲਈ ਵਚਨਬੱਧਤਾ ਪ੍ਰਗਟਾਈ|
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਹੋਈ ਮੀਟਿੰਗ ਦੌਰਾਨ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਨੇ ਜਿੱਥੇ 4250 ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ ਉੱਥੇ ਸੈਕੰਡਰੀ ਸਕੂਲਾਂ ਨੂੰ ਚਾਰ ਭਾਗਾਂ ‘ਚ ਵੰਡ ਕੇ ਇਹਨਾਂ ਦੀ ਵਧੀਆ ਕਾਰਗੁਜ਼ਾਰੀ ਸਾਹਮਣੇ ਲਿਆਉਣ ਲਈ ਯੋਜਨਾਬੰਦੀ ਕੀਤੀ ਗਈ ਹੈ ਜਿਸ ਲਈ ਟੀਮਾਂ ਆਪਣੇ ਪੱਧਰ ‘ਤੇ ਕਾਰਵਾਈ ਕਰਨ ਲੱਗੀਆਂ ਹਨ| ਉਹਨਾਂ ਕਿਹਾ ਕਿ ਸਕੂਲਾਂ ‘ਚ ਅਕਾਦਮਿਕ ਪੱਧਰ ਵਿੱਚ ਸੁਧਾਰ ਸਰਕਾਰ ਦੀ ਪਹਿਲੀ ਇੱਛਾ ਹੈ ਅਤੇ ਸਕੂਲਾਂ ਦੀ ਦਿੱਖ ਲਈ ਸਮੁਦਾਇ ਆਪਣੇ-ਆਪ ਸਾਹਮਣੇ ਆ ਜਾਵੇਗਾ| ਇਸ ਮੌਕੇ ਪੰਜਾਬ ਦੇ ਕੁਝ ਸਰਕਾਰੀ ਸਕੂਲਾਂ ‘ਚ ਸਮਾਜ ਦੇ ਸਹਿਯੋਗ ਨਾਲ ਆਈ ਤਬਦੀਲੀ ਦੀਆਂ ਝਲਕੀਆਂ ਦੀ ਮਲਟੀਮੀਡੀਆ ਰਾਹੀਂ ਪ੍ਰਦਰਸ਼ਨ ਕੀਤਾ ਗਿਆ|
ਮੀਟਿੰਗ ਦੌਰਾਨ ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਸਮਾਰਟ ਸਕੂਲ ਦਾ ਮਨੋਰਥ ਸਕੂਲੀ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣਾ ਹੈ ਜਿਸ ਲਈ ਸਕੂਲ ਅੰਦਰ ਉਹ ਸਭ ਸਹੁਲਤਾਂ ਉਪਲਭਧ ਕਰਵਾਈਆ ਜਾਣ ਜੋ ਸਿੱਖਣ-ਸਿਖਾਉਣ ਲਈ ਸਹਾਇਕ ਹੋਣ| ਇਸ ਲਈ ਮਿਹਨਤੀ ਸਕੂਲ ਮੁਖੀ ਆਪਣੇ ਸੁਹਿਰਦ ਅਧਿਆਪਕਾਂ ਦੇ ਨਾਲ ਮਿਲ ਕੇ ਯਤਨ ਕਰ ਰਹੇ ਹਨ ਅਤੇ ਹੁਣ ਸਮਾਂ ਹੈ ਕਿ ਹੋਰ ਸਕੂਲਾਂ ਨੂੰ ਵੀ ਨਾਲ ਜੋੜ ਕੇ ਸਿੱਖਿਆ ਵਿਭਾਗ ਦੀ ਪ੍ਰਾਪਤੀਆਂ ਦੀ ਸੂਚੀ ਨੂੰ ਵਧਾਇਆ ਜਾਵੇ|
ਇਸ ਮੌਕੇ ਵੱਖ-ਵੱਖ ਜ਼ਿਲ਼੍ਹਿਆਂ ਤੋਂ ਆਏ ਸਕੂਲ ਪ੍ਰਿੰਸੀਪਲਾਂ ਦੀਆਂ ਟੀਮਾਂ ਬਣਾ ਕੇ ਉਹਨਾਂ ਨੂੰ ਸਕੂਲਾਂ ਦੀਆਂ ਇਮਾਰਤਾਂ ਨੂੰ ਸਿੱਖਣ-ਸਿਖਾਉਣ ਸਮੱਗਰੀ ਵੱਜੋਂ ਵਰਤਣ ਲਈ ਬਿਲਡਿੰਗ ਐਜ਼ ਲਰਨਿੰਗ ਏਡ (ਬਾਲਾ) ਵੱਜੋਂ ਤਿਆਰ ਕਰਨ ਲਈ ਸੁਝਾਅ ਦੇਣ ਲਈ ਕਿਹਾ ਗਿਆ| ਜਿਹੜੇ ਸਕੂਲਾਂ ‘ਚ ਵਧੀਆ ਕੰਮ ਹੋ ਚੁੱਕਾ ਹੈ ਉਹਨਾਂ ਸਕੂਲਾਂ ‘ਚ ਵਿਜ਼ਿਟ ਕਰਨ ਲਈ ਅਧਿਆਪਕਾਂ ਨੂੰ ਸੁਝਾਅ ਦਿੱਤਾ ਗਿਆ ਤਾਂ ਜੋ ਆਪਣੇ ਸਕੂਲਾਂ ‘ਚ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਹੋ ਸਕਣ|
ਇਸ ਮੌਕੇ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ ਸੁਖਜੀਤ ਪਾਲ ਸਿੰਘ, ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ
ਵਾਲਮੀਕਿ ਸਮਾਜ ਵੱਲੋਂ ਕੀਤੀ ਗਈ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ
ਵਾਲਮੀਕਿ ਸਮਾਜ ਵੱਲੋਂ ਕੀਤੀ ਗਈ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਅੰਮ੍ਰਿਤਸਰ, 6ਮਈ (ਵਿਸ਼ਵ ਵਾਰਤਾ)-ਵਾਲਮੀਕਿ ਸਮਾਜ ਵੱਲੋ ਨਸ਼ਿਆ ਖਿਲਾਫ ਜਾਗਰੂਕਤਾ ਰੈਲੀ ਕੀਤੀ...