
ਗੁਰਦਾਸਪੁਰ, 4 ਅਕਤੂਬਰ : ਜਬਰ-ਜਨਾਹ ਕੇਸ ਵਿਚ ਫਸੇ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਉਤੇ ਅੱਜ ਇਕ ਸਿੱਖ ਨੌਜਵਾਨ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ| ਇਹ ਘਟਨਾ ਗੁਰਦਾਸਪੁਰ ਅਦਾਲਤ ਦੀ ਹੈ, ਜਿਥੇ ਸੁੱਚਾ ਸਿੰਘ ਲੰਗਾਹ ਆਤਮ ਸਮਰਪਣ ਲਈ ਅਦਾਲਤ ਵਿਚ ਪਹੁੰਚੇ| ਇਸ ਦੌਰਾਨ ਸੁੱਚਾ ਸਿੰਘ ਲੰਗਾਹ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਗੱਡੀ ਵਿਚ ਬਿਠਾ ਕੇ ਜਿਵੇਂ ਹੀ ਅਦਾਲਤ ਕੰਪਲੈਕਸ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਇਕ ਸਿੱਖ ਨੌਜਵਾਨ ਨੇ ਕ੍ਰਿਪਾਨ ਨਾਲ ਹਮਲਾ ਕਰ ਦਿੱਤਾ, ਹਾਲਾਂਕਿ ਇਸ ਹਮਲੇ ਵਿਚ ਲੰਗਾਹ ਵਾਲ-ਵਾਲ ਬਚ ਗਏ|
ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਲੰਗਾਹ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਉਨ੍ਹਾਂ ਦਾ ਪੁਤਲਾ ਵੀ ਸਾੜਿਆ|
DC ਤੇ ਐਸ.ਐਸ.ਪੀ. ਵੱਲੋਂ ਸਰਾਏ ਬਨਜਾਰਾ ਨੇੜੇ ਟਰੇਨ ਦੇ ਡੱਬਿਆਂ ਨੂੰ ਅੱਗ ਲੱਗਣ ਦੀ ਘਟਨਾ ਦਾ ਜਾਇਜ਼ਾ
DC ਤੇ ਐਸ.ਐਸ.ਪੀ. ਵੱਲੋਂ ਸਰਾਏ ਬਨਜਾਰਾ ਨੇੜੇ ਟਰੇਨ ਦੇ ਡੱਬਿਆਂ ਨੂੰ ਅੱਗ ਲੱਗਣ ਦੀ ਘਟਨਾ ਦਾ ਜਾਇਜ਼ਾ ਸਰਾਏ ਬਨਜਾਰਾ (ਰਾਜਪੁਰਾ,...






















