ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਈ ਮੁਠਭੇੜ, ਹੁਣ ਤੱਕ 5 ਅੱਤਵਾਦੀ ਢੇਰ

ਚੰਡੀਗੜ੍ਹ, 8ਜੁਲਾਈ(ਵਿਸ਼ਵ ਵਾਰਤਾ) ਕਸ਼ਮੀਰ ਦੇ ਪੁਲਵਾਮਾ ਤੇ ਕੁਲਗਾਮ ਜ਼ਿਲ੍ਹਿਆਂ ਵਿਚ ਦੋ ਵੱਖ ਵੱਖ ਮੁੱਠਭੇੜਾਂ ਵਿਚ ਸੁਰੱਖਿਆ ਬਲਾਂ ਨੇ24 ਘੰਟਿਆਂ ਦੇ ਦੌਰਾਨ 5 ਅੱਤਵਾਦੀ ਢੇਰ ਕਰ ਦਿੱਤੇ ਹਨ।
ਜਾਣਕਾਰੀ ਹੈ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿਖੇ ਹੋਏ ਮੁਕਾਬਲੇ ‘ਚ ਹਿਜ਼ਬੁਲ ਮੁਜ਼ਾਹਦੀਨ ਦੇ ਚੋਟੀ ਦੇ ਕਮਾਂਡਰ ਮਹਿਰਾਜ-ਉ-ਦੀਨ ਹਲਵਾਈ ਦੇ ਹਲਾਕ ਹੋਣ ਸਮੇਤ ਪਿਛਲੇ 24 ਘੰਟਿਆਂ ਦੌਰਾਨ 5 ਅੱਤਵਾਦੀ ਮਾਰੇ ਜਾ ਚੁੱਕੇ ਹਨ।






















