ਪੀ ਚਿਦੰਬਰਮ ਕਰਨਗੇ ਕੇਸ ਦੀ ਪੈਰਵੀ
ਚੰਡੀਗੜ੍ਹ (ਵਿਸ਼ਵ ਵਾਰਤਾ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ/ਪ੍ਰਮੁੱਖ ਸਕੱਤਰ ਅਤੇ ਸਾਬਕਾ ਆਈ. ਏ. ਐੱਸ. ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਕਰਨ ਦੇ ਸਿੰਗਲ ਬੇਂਚ ਦੇ ਫੈਸਲੇ ਦੇ ਖਿਲਾਫ ਹਾਈਕੋਰਟ ਦੀ ਡਬਲ ਬੇਂਚ ਬੁੱਧਵਾਰ ਨੂੰ ਸਰਕਾਰ ਦੀ ਅਪੀਲ ਉੱਤੇ ਸੁਣਵਾਈ ਕਰਨ ਜਾ ਰਿਹਾ ਹੈl ਤੈਅ ਹੈ ਕਿ ਬੁੱਧਵਾਰ ਦਾ ਦਿਨ ਸਰਕਾਰ ਲਈ ਤਾਂ ਬੇਹੱਦ ਅਹਿਮ ਹੀ ਹੈ ਜਾਣਕਾਰੀ ਮੁਤਾਬਿਕ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਇਸ ਕੇਸ ਦੀ ਪੈਰਵੀ ਕਰਨਗੇ ।
ਬੁੱਧਵਾਰ ਨੂੰ ਜਸਟੀਸ ਰਾਜੇਸ਼ ਬਿੰਦਲ ਅਤੇ ਜਸਟੀਸ ਬੀ .ਐਸ .ਵਾਲੀਆਂ ਦੀ ਡਬਲ ਬੇਂਚ ਸਰਕਾਰ ਦੀ ਅਪੀਲ ਉੱਤੇ ਸੁਣਵਾਈ ਕਰੇਗੀl ਸਰਕਾਰ ਨੇ ਸਿੰਗਲ ਬੇਂਚ ਦੇ ਉਸ ਫੈਸਲੇ ਨੂੰ ਡਬਲ ਬੇਂਚ ਵਿੱਚ ਚੁਣੋਤੀ ਦਿੱਤੀ ਹੈ ,ਜਿਸਦੇ ਤਹਿਤ ਸਿੰਗਲ ਬੇਂਚ ਨੇ ਸੁਰੇਸ਼ ਕੁਮਾਰ ਦੀ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਦੇ ਪਦ ਉੱਤੇ ਨਿਯੁਕਤੀ ਨੂੰ ਰੱਦ ਕਰ ਦਿੱਤਾ ਸੀl