ਚੰਡੀਗੜ, 7 ਸਤੰਬਰ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੇ ਅਸਤੀਫੇ ਦੇ ਬਾਰੇ ਉਡ ਰਹੀਆਂ ਅਫਵਾਹਾਂ ਦਾ ਪੰਜਾਬ ਸਰਕਾਰ ਨੇ ਜ਼ੋਰਦਾਰ ਖੰਡਨ ਕੀਤਾ ਹੈ। ਮੁੱਖ ਮੰਤਰੀ ਦੇ ਸੀਨੀਅਰ ਓ.ਐੱਸ.ਡੀ ਐੱਮ.ਪੀ ਸਿੰਘ ਨੇ ‘ਵਿਸ਼ਵ ਵਾਰਤਾ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਅੱਜ ਤੱਕ ਸਰਕਾਰੀ ਤੌਰ ਤੇ ਕੋਈ ਅਸਤੀਫਾ ਨਹੀਂ ਦਿੱਤਾ ਹੈ। ਇਸ ਬਾਰੇ ਉਡ ਰਹੀਆਂ ਅਫਵਾਹਾਂ ਵਿਚ ਕੋਈ ਸੱਚਾਈ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਹੁਣ ਤੱਕ ਅਸਤੀਫਾ ਹੀ ਨਹੀਂ ਦਿੱਤਾ ਤਾਂ ਮਨਜੂਰ ਕਰਨ ਵਾਲੀ ਗੱਲ ਕਿੱਥੋਂ ਆ ਗਈ।
ਇਥੇ ਇਹ ਗੱਲ ਵਰਨਣਯੋਗ ਹੈ ਕਿ ਕੁਝ ਅਖਬਾਰਾਂ ਤੇ ਟੀਵੀ ਚੈਨਲਾਂ ਵਲੋਂ ਇਹ ਖਬਰ ਚਲਾਈ ਜਾ ਰਹੀ ਹੈ ਕਿ ਸੁਰੇਸ਼ ਕੁਮਾਰ ਵਲੋਂ ਦਿੱਤਾ ਅਸਤੀਫਾ ਮੁੱਖ ਮੰਤਰੀ ਨੇ ਮਨਜੂਰ ਕਰ ਲਿਆ ਹੈ।