ਚੰਡੀਗੜ੍ਹ 9 ਮਈ ( ਵਿਸ਼ਵ ਵਾਰਤਾ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਭੋਮਾ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ ਬਲਵਿੰਦਰ ਸਿੰਘ ਖੋਜਕੀਪੁਰ ਕੁਲਦੀਪ ਸਿੰਘ ਮਜੀਠਾ ਹਰਸ਼ਰਨ ਸਿੰਘ ਭਾਤਪੁਰ ਜੱਟਾਂ ਅਤੇ ਗੁਰਚਰਨ ਸਿੰਘ ਬਸਿਆਲਾ ਨੇ ਜਾਰੀ ਵਿਖੇ ਸਾਂਝੇ ਬਿਆਨ ਵਿੱਚ ਕਿਹਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਸਾਬਕਾ ਆਈ ਏ ਐਸ ਅਫਸਰ ਡੀ ਐਸ ਮੁਲਤਾਨੀ ਵਰਗੇ ਪੀੜਤ ਪਰਿਵਾਰਾਂ ਦੇ ਖਿਲਾਫ ਬਾਦਲਾਂ ਵੱਲੋਂ ਐਡਵੋਕੇਟ ਸਤਨਾਮ ਸਿੰਘ ਕਲੇਰ ਰਾਹੀਂ ਕਥਿਤ ਦੋਸ਼ੀ ਸਾਬਕਾ ਡੀਜੀਪੀ ਸ੍ਰੀ ਸਮੇਤ ਸੈਣੀ ਦੀ ਰੱਖਿਆ ਲਈ ਖੜ੍ਹੇ ਹੋ ਕੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੇ ਸਿੱਖ ਸੰਘਰਸ਼ ਦੌਰਾਨ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਅਫ਼ਸਰਾਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਤਰੱਕੀਆਂ ਦੇ ਕੇ ਉਨ੍ਹਾਂ ਨੂੰ ਕਾਨੂੰਨੀ ਤੌਰ ਤੇ ਬਚਾਉਣ ਲਈ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਬੈਠੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੈ ਅਤੇ ਹੁਣ ਤੱਕ ਅਕਾਲੀ ਦਲ ਬਾਦਲ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਕਾਲੀ ਨੇਤਾਵਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਕਾਂਗਰਸ ਦੀ ਪੰਜਾਬ ਸਰਕਾਰ ਅਤੇ ਕੇਂਦਰ ਦੀ ਭਾਰਤੀ ਜਨਤਾ ਦੀ ਸਰਕਾਰ ਵੱਡੇ ਅਕਾਲੀ ਨੇਤਾਵਾਂ ਵੱਲੋਂ ਅਕਾਲੀ ਸਰਕਾਰ ਵੇਲੇ ਜੋ ਚਿੱਟੇ ਦੇ ਨਸ਼ੇ ਦੇ ਦਰਿਆ ਵਿੱਚ ਪੰਜਾਬ ਦੀ ਜਵਾਨੀ ਨੂੰ ਡੋਬਿਆ ਸਾਬਤ ਹੋਣ ਦੇ ਬਾਵਜੂਦ ਅੱਖਾਂ ਮਿੱਟੀ ਬੈਠੀ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਰਥਿਕ ਸਮਾਜਿਕ ਰਾਜਨੀਤਕ ਅਤੇ ਸਮਾਜਿਕ ਤੌਰ ਤੇ ਬਰਬਾਦ ਕਰਨ ਲਈ ਅਕਾਲੀ ਦਲ ਬਾਦਲ ਭਾਜਪਾ ਅਤੇ ਕਾਂਗਰਸ ਇਕੱਠੇ ਹਨ। ਅਕਾਲੀ ਨੇਤਾਵਾਂ ਨੇ ਕਿਹਾ ਕਿ ਸਾਰੇ ਕਾਨੂੰਨ ਛਿੱਕੇ ਟੰਗ ਕੇ ਉਸ ਵਕਤ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਜੂਨੀਅਰ ਅਫਸਰ ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਅਤੇ ਸੁਖਬੀਰ ਸਿੰਘ ਬਾਦਲ ਨੂੰ ਗ੍ਰਹਿ ਮੰਤਰੀ ਪੰਜਾਬ ਲਗਾਇਆ ਹੀ ਇਸ ਲਈ ਸੀ ਕਿ ਪੰਜਾਬ ਵਿੱਚ ਬਣੇ ਝੂਠੇ ਪੁਲੀਸ ਮੁਕਾਬਲਿਆਂ ਅਤੇ ਵੱਡੀ ਪੱਧਰ ਤੇ ਪੰਜਾਬੀਆਂ ਦੀ ਲੁੱਟ ਕਰਨ ਵਾਲੇ ਪੁਲਿਸ ਕਰਮੀਆਂ ਅਤੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰਨ ਦੀਆਂ ਉੱਠ ਰਹੀਆਂ ਆਵਾਜ਼ਾਂ ਨੂੰ ਦਬਾਇਆ ਜਾ ਸਕੇ ਅਤੇ ਜੋ ਲੋਕ ਫਿਰ ਵੀ ਅਜਿਹੇ ਪੁਲਿਸ ਅਫ਼ਸਰਾਂ ਖਿਲਾਫ਼ ਅਦਾਲਤਾਂ ਤੱਕ ਪਹੁੰਚਣ ਤਾਂ ਉਨ੍ਹਾਂ ਨੂੰ ਡਰਾ ਧਮਕਾ ਜਾਂ ਲਾਲਚ ਦੇ ਕੇ ਰੋਕਿਆ ਜਾ ਸਕੇ ਜਿਸ ਵਿੱਚ ਬਾਦਲ ਸੁਮੇਧ ਸੈਣੀ ਰਾਹੀਂ ਕਾਫੀ ਹੱਦ ਤੱਕ ਕਾਮਯਾਬ ਰਿਹਾ ਇਹੀ ਕਾਰਨ ਸੀ ਸੁਮੇਧ ਸੈਣੀ ਦੇ ਡੀਜੀਪੀ ਬਣਦਿਆਂ ਹੀ ਸੈਣੀ ਮੋਟਰ ਲੁਧਿਆਣਾ ਦੇ ਟ੍ਰਿਪਲ ਕਤਲ ਦੀ ਚਸ਼ਮ ਦੀਹ ਗਵਾਹ ਮਿਨਾਕਸ਼ੀ ਡਰਦੀ ਹੋਈ ਹੀ ਅਦਾਲਤ ਚ ਮੁੱਕਰ ਗਈ ਅਕਾਲੀ ਨੇਤਾਵਾਂ ਦੋਸ਼ ਲਗਾਇਆ ਕਿ ਇਹੀ ਕਾਰਨ ਹੈ ਕਿ ਕੈਂਟ ਇੰਸਪੈਕਟਰ ਪਿੰਕੀ ਦੇ ਕਨਫੈਸ਼ਨ ਬਿਆਨ ਮੁਤਾਬਿਕ ਮੈਂਬਰ ਪਾਰਲੀਮੈਂਟ ਬੀਬੀ ਬੁਲਾਰਾ ਦੇ ਪਤੀ ਪ੍ਰੋਫੈਸਰ ਬੁਲਾਰਾ ਦੇ ਕਤਲ ਦਾ ਦੋਸ਼ੀ ਵੀ ਸ੍ਰੀ ਸੁਮੇਧ ਸੈਣੀ ਹੀ ਹੈ ਜਿਸ ਸਬੰਧੀ ਸ਼ਿਕਾਇਤਾਂ 1998,2001,2009 ਤੋਂ ਹੀ ਨੈਸ਼ਨਲ ਅਤੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਫਾਈਲਾਂ ਵਿੱਚ ਰੁਲ ਰਹੀਆਂ ਹਨ ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਬਰਗਾੜੀ ਤੇ ਬਹਿਬਲ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਦੋ ਸਿੰਘਾਂ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਮੰਤਰੀ ਹੁੰਦਿਆਂ ਡੀਜੀਪੀ ਪੰਜਾਬ ਸਮੇਤ ਸੈਣੀ ਰਾਹੀਂ ਬਚਾਇਆ ਗਿਆ ਅਤੇ ਹੁਣ ਤੱਕ ਬਚਾਇਆ ਜਾ ਰਿਹਾ ਹੈ ਇਹੀ ਕਾਰਨ ਹੈ ਕਿ ਅਕਾਲੀ ਦਲ ਬਾਦਲ ਸਿੱਧੇ ਅਸਿੱਧੇ ਢੰਗ ਨਾਲ ਸ੍ਰੀ ਸੁਮੇਧ ਸੈਣੀ ਦੀ ਮੱਦਦ ਛਾਤੀ ਡਾਹ ਕੇ ਕਰ ਰਿਹਾ ਹੈ ਅਕਾਲੀ ਆਗੂਆਂ ਨੇ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਪੰਜਾਬੀਆਂ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤਕ ਸ਼ਜ਼ਾ
ਇੱਕ ਵਾਰੀ ਦੇ ਦਿੱਤੀ ਹੈ ਪਰ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਭਰੋਸਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਬਾਦਲ ਅਤੇ ਸੁਮੇਧ ਸੈਣੀ
ਸਮੇਂ ਕਿਤੇ ਘਿਨਾਉਣੇ ਜੁਰਮਾਂ ਦੀ ਕਾਨੂੰਨੀ ਸਜ਼ਾ ਇੱਕੋ ਜੇਲ੍ਹ ਵਿੱਚ ਭੁਗਤਣਗੇ ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਤੇ ਪੰਜਾਬੀਆਂ ਨੂੰ ਹੁਣ ਬਹੁਤ ਸੁਚੇਤ ਹੋਣ ਦੀ ਲੋੜ ਹੈ ਕਿਸੇ ਬਹਿਕਾਵੇ ਵਿੱਚ ਨਾ ਆਉਂਣ , ਕਿਉਂਕਿ ਅਕਾਲੀ ਦਲ ਬਾਦਲ ਵੱਲੋਂ ਸਿੱਖ ਕੌਮ ਅਤੇ ਪੰਜਾਬੀਆਂ ਦੇ ਕੀਤੇ ਜੁਰਮਾਂ ਵਾਲੀ ਬਿੱਲੀ ਹੁਣ ਥੈਲਿਓਂ ਬਾਹਰ ਆ ਗਈ ਹੈ ।